CBSE Syllabus 2021-22: ਸੈਂਟਰਲ ਬੋਰਡ ਆਫ਼ ਸੈਕੰਡਰੀ ਐਜੂਕੇਸ਼ਨ (ਸੀਬੀਐਸਈ) ਨਵੇਂ ਪ੍ਰੀਖਿਆ ਪੈਟਰਨ ਦੀ ਟਰਮ 1 ਦੀ ਪ੍ਰੀਖਿਆ ਨਵੰਬਰ-ਦਸੰਬਰ 2021 ਵਿੱਚ ਕਰੇਗੀ। ਇਸ ਦੇ ਨਾਲ, ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਲਈ ਸੋਧੇ ਹੋਏ ਸਿਲੇਬਸ ਅਤੇ ਸੈਂਪਲ ਪੇਪਰ ਵੀ ਜਾਰੀ ਕੀਤੇ ਹਨ। ਪਹਿਲੀ ਵਾਰ, ਬੋਰਡ 10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੇ 2021-22 ਬੈਚ ਲਈ ਦੋ ਟਰਮਸ ਵਿੱਚ ਪ੍ਰੀਖਿਆਆਯੋਜਿਤ ਕਰੇਗਾ। ਟਰਮ 1 ਦੀ ਪ੍ਰੀਖਿਆ ਨਵੰਬਰ ਅਤੇ ਦਸੰਬਰ 2021 ਦੇ ਵਿੱਚ ਲਈ ਜਾਵੇਗੀ ਜਦਕਿ ਟਰਮ 2 ਦੀ ਪ੍ਰੀਖਿਆ ਮਾਰਚ ਅਤੇ ਅਪ੍ਰੈਲ 2022 ਦੇ ਵਿੱਚ ਲਈ ਜਾਵੇਗੀ।


 


ਸੀਬੀਐਸਈ ਟਰਮ 1 ਦੀ ਪ੍ਰੀਖਿਆ ਫਲੈਕਸੀਬਲ ਸ਼ੈਡਿਊਲ 'ਚ ਦੇਸ਼ ਅਤੇ ਵਿਦੇਸ਼ਾਂ ਦੇ ਵੱਖ -ਵੱਖ ਹਿੱਸਿਆਂ ਵਿੱਚ ਸਥਿਤ ਸਕੂਲਾਂ ਲਈ 4 ਤੋਂ 8 ਹਫਤਿਆਂ ਦੀ ਵਿੰਡੋ ਮਿਆਦ ਦੇ ਨਾਲ ਆਯੋਜਿਤ ਕੀਤੀ ਜਾਵੇਗੀ। ਇਸ ਦੇ ਨਾਲ ਹੀ, ਟਰਮ ਨਿਰਧਾਰਤ ਪ੍ਰੀਖਿਆ ਕੇਂਦਰਾਂ 'ਤੇ 2 ਮਾਰਚ-ਅਪ੍ਰੈਲ 2022 ਦੇ ਆਸ ਪਾਸ ਆਯੋਜਿਤ ਕੀਤੀ ਜਾਵੇਗੀ। 


 


ਟਰਮ 1 ਪ੍ਰੀਖਿਆ ਦੇ ਪ੍ਰਸ਼ਨ ਪੱਤਰਾਂ ਵਿੱਚ ਮਲਟੀਪਲ ਚੁਆਈਜ਼ ਐਮਸੀਕਿਊਜ਼ ਹੋਣਗੇ , ਜਿਸ 'ਚ ਕੇਸ ਬੇਸਡ ਐਮਸੀਕਿਊਜ਼ ਤੇ MCQs assertion ਰਿਜਨਿੰਗ ਟਾਈਪ ਸ਼ਾਮਲ ਹੋਣਗੇ।  ਇਮਤਿਹਾਨ ਦੀ ਮਿਆਦ 90 ਮਿੰਟ ਹੋਵੇਗੀ ਅਤੇ ਇਹ 50 ਪ੍ਰਤੀਸ਼ਤ ਰੇਸ਼ਨਲਾਈਜ਼ਡ ਸਿਲੇਬਸ ਨੂੰ ਕਵਰ ਕਰੇਗੀ। ਵਿਦਿਆਰਥੀ ਰਿਵਾਈਜ਼ਡ ਸੀਬੀਐਸਈ ਸਿਲੇਬਸ 2021-22 ਨੂੰ ਡਾਉਨਲੋਡ ਕਰ ਸਕਦੇ ਹਨ। ਸੀਬੀਐਸਈ ਕਲਾਸ 10 ਅਤੇ 12 ਦੇ ਸਿਲੇਬਸ ਵਿੱਚ ਉਨ੍ਹਾਂ ਅਧਿਆਵਾਂ ਦੀ ਸੂਚੀ ਸ਼ਾਮਲ ਹੈ ਜੋ ਟਰਮ ਪ੍ਰੀਖਿਆ ਵਿੱਚ ਪੁੱਛੇ ਜਾਣਗੇ। 


 


ਸੀਬੀਐਸਈ ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਬੋਰਡ ਪ੍ਰੀਖਿਆਵਾਂ ਲਈ ਉਮੀਦਵਾਰਾਂ ਦੀ ਸੂਚੀ (ਐਲਓਸੀ) ਜਮ੍ਹਾਂ ਕਰਾਉਣ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ। ਸਕੂਲ ਪ੍ਰੀਖਿਆ ਪੋਰਟਲ cbse.gov.in 'ਤੇ ਜਾ ਕੇ 2022 ਦੀ ਬੋਰਡ ਪ੍ਰੀਖਿਆ ਲਈ ਵਿਦਿਆਰਥੀਆਂ ਦਾ LOC ਜਮ੍ਹਾਂ ਕਰ ਸਕਦੇ ਹਨ। 


Education Loan Information:

Calculate Education Loan EMI