ਬਹਿਸ ਤੋਂ ਬਾਅਦ ਅਲਕਾ ਲਾਂਬਾ ਨੇ ‘ਆਪ’ ਵਰਕਰ ਨੂੰ ਜੜਿਆ ਥੱਪੜ
ਏਬੀਪੀ ਸਾਂਝਾ | 08 Feb 2020 11:41 AM (IST)
ਅਲਕਾ ਨੇ ਚਾਂਦਨੀ ਚੌਕ ਤੋਂ ਮਰਾਡਿਲ ਕਾਂਗਰਸ ਦੇ ਉਮੀਦਵਾਰ ਨੂੰ ਥੱਪੜ ਮਾਰ ਦਿੱਤਾ। ਅਲਕਾ ਲਾਂਬਾ ਦਾ ਇਲਜ਼ਾਮ ਹੈ ਕਿ ਉਸ ਆਦਮੀ ਨੇ ਉਸਦੇ ਪੁੱਤਰ ਵਿਰੁੱਧ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਹੈ।
ਨਵੀਂ ਦਿੱਲੀ:ਦਿੱਲੀ ਦੇ ਚਾਂਦਨੀ ਚੌਕ ਤੋਂ ਕਾਂਗਰਸ ਉਮੀਦਵਾਰ ਅਲਕਾ ਲਾਂਬਾ ਨੇ ਆਮ ਆਦਮੀ ਪਾਰਟੀ (ਆਪ) ਦੇ ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ। ਅਸਲ 'ਚ ਚਾਂਦਨੀ ਚੌਕ ਦੇ ਮਜਨੂੰ ਦੇ ਟੀਲੇ ਦੇ ਪੋਲਿੰਗ ਸਟੇਸ਼ਨ 126 ਤੋਂ 133 'ਤੇ ਅਲਕਾ ਲਾਂਬਾ ਅਤੇ 'ਆਪ' ਵਰਕਰ ਵਿਚਕਾਰ ਝਗੜਾ ਹੋਇਆ। ਇਸ ਦੌਰਾਨ ਅਲਕਾ ਲਾਂਬਾ ਨੇ ਦੋਸ਼ ਲਾਇਆ ਕਿ ‘ਆਪ’ ਵਰਕਰ ਨੇ ਉਸਦੇ ਪੁੱਤਰ ਬਾਰੇ ਇਤਰਾਜ਼ਯੋਗ ਟਿੱਪਣੀ ਕੀਤੀ। ਵੇਖੋ ਵੀਡੀਓ: ਇਸ ਤੋਂ ਨਾਰਾਜ਼ ਅਲਕਾ ਲਾਂਬਾ ਨੇ 'ਆਪ' ਵਰਕਰ ਨੂੰ ਥੱਪੜ ਮਾਰਨ ਦੀ ਕੋਸ਼ਿਸ਼ ਕੀਤੀ, ਹਾਲਾਂਕਿ ਉਸ ਦੇ ਥੱਪੜ ਲੱਗਿਆ ਨਹੀਂ। ਇਸ ਤੋਂ ਬਾਅਦ ਕਾਂਗਰਸ ਅਤੇ ‘ਆਪ’ ਵਰਕਰ ਆਹਮੋ-ਸਾਹਮਣੇ ਹੋ ਗਏ। ਪੁਲਿਸ ਨੇ ਬੀਚ ਬਚਾ ਕੀਤਾ।