ਚੰਡੀਗੜ੍ਹ: ਚੰਡੀਗੜ੍ਹ ਦੇ ਇੱਕ ਸਹਾਇਕ ਸਬ ਇੰਸਪੈਕਟਰ ਨੇ ਕੋਰੋਨਾਵਾਇਰਸ ਨਾਲ ਲੜਨ ਲਈ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖਰਾ ਹੀ ਤਰੀਕਾ ਅਪਨਾਇਆ ਹੈ। ਉਸ ਨੇ ਇੱਕ ਪੰਜਾਬੀ ਗੀਤ ਲਿਖ ਇਸ ਸਬੰਧੀ ਲੋਕਾਂ ਨੂੰ ਹਦਾਇਤਾਂ ਵੀ ਦਿੱਤੀਆਂ।

ਏਐਸਆਈ ਭੁਪਿੰਦਰ ਸਿੰਘ ਨੇ ਆਪਣੇ ਯੂਟਿਊਬ ਚੈਨਲ ਭੁਪਿੰਦਰ ਸਿੰਘ ਚੰਡੀਗੜ੍ਹ ਪੁਲਿਸ ਟ੍ਰੈਫਿਕ ‘ਤੇ ਇੱਕ ਕਲਿੱਪ ਸ਼ੇਅਰ ਕੀਤੀ ਤੇ ਲੋਕਾਂ ਨੂੰ ਦੂਜਿਆਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣ ਦੀ ਸਲਾਹ ਦਿੱਤੀ।

1: 47-ਮਿੰਟ ਦੀ ਕਲਿੱਪ ਨੇ ਆਨਲਾਈਨ ਕਾਫ਼ੀ ਵਾਇਰਲ ਹੋ ਰਹੀ ਹੈ ਤੇ ਲੋਕਾਂ ਨੂੰ ਪਸੰਦ ਆਉਣ ਦੇ ਨਾਲ-ਨਾਲ ਉਨ੍ਹਾਂ ਨੂੰ ਜਾਗਰੁਕ ਵੀ ਕਰ ਰਹੀ ਹੈ। ਇਸ ਗਾਣੇ ‘ਤੇ ਯੂਜ਼ਰਸ ਇਮੋਜੀਸ ਪੋਸਟ ਕਰ ਆਪਣੇ ਰਿਐਕਸ਼ਨ ਦੇ ਰਹੇ ਹਨ, ਜਦੋਂ ਕਿ ਇੱਕ ਯੂਜ਼ਰ ਨੇ ਲਿਖਿਆ: "ਵਧੀਆ", ਇੱਕ ਹੋਰ ਨੇ ਕਿਹਾ: "ਵਧੀਆ ਗਾਣਾ ਸਰ"।

ਸੁਣੋ ਗਾਣੇ ਦੇ ਬੋਲ:



ਦੱਸ ਦਈਏ ਕਿ ਇਹ ਪਹਿਲੀ ਵਾਰ ਨਹੀਂ ਜਦੋਂ ਭੁਪਿੰਦਰ ਸਿੰਘ ਨੇ ਲੋਕਾਂ ਨੂੰ ਆਪਣੇ ਵੱਖਰੇ ਤਰੀਕੇ ਨਾਲ ਜਾਗਰੁਕ ਕੀਤਾ ਹੋਵੇਡ ਉਹ ਇਸ ਤੋਂ ਪਹਿਲਾਂ ਵੀ ਲੋਕਾਂ ਨੂੰ ਇੰਪ੍ਰੈਸ ਕਰ ਚੁੱਕਿਆ ਹੈ।