ਚੇਨਈ: ਪੁਲਿਸ ਨੇ ਤਿਰੂਨੇਲਵੇਲੀ ਤੋਂ ਇੱਕ 27 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ 'ਤੇ 300 ਤੋਂ ਵੱਧ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਪੁਲਿਸ ਮੁਤਾਬਕ ਇਹ ਆਦਮੀਆਂ ਨਾਲ ਔਰਤ ਦੀ ਆਵਾਜ਼ 'ਚ ਗੱਲ ਕਰਦਾ ਸੀ ਤੇ ਫਿਰ ਉਨ੍ਹਾਂ ਨੂੰ ਠੱਗ ਲੈਂਦਾ ਸੀ।ਪੁਲਿਸ ਨੇ ਦੱਸਿਆ ਕਿ ਵੱਲਾਲ ਰਾਜਕੁਮਾਰ ਨਾਂ ਦੇ ਇਸ ਵਿਅਕਤੀ ਨੇ 319 ਵਿਅਕਤੀਆਂ ਨੂੰ ਠੱਗਿਆ ਸੀ। ਅਧਿਕਾਰੀ ਇਸ ਦੀ ਜਾਂਚ ਕਰਨ ਲਈ ਕੰਮ ਕਰ ਰਹੇ ਹਨ ਤੇ ਸਾਰੀਆਂ ਤਾਰਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਸਾਰੇ ਤੱਥ ਸਾਹਮਣੇ ਆ ਸਕਣ।
ਰਾਜਕੁਮਾਰ ਨੂੰ ਆਈਪੀਸੀ ਦੀ ਧਾਰਾ 384, 506 (ਆਈ) ਤੇ ਆਈਟੀ ਐਕਟ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਰਾਜਕੁਮਾਰ ਦੀ ਪਹਿਲੀ ਸ਼ਿਕਾਇਤ ਚੇਨਈ ਦੇ ਬਾਹਰੀ ਇਲਾਕੇ 'ਚ ਰਹਿਣ ਵਾਲੇ ਇੱਕ ਵਿਅਕਤੀ ਨੇ ਕੀਤੀ ਸੀ। ਇਸ਼ਤਿਹਾਰ ਵੇਖ ਉਸ ਨੇ ਇੱਕ ਨੰਬਰ 'ਤੇ ਸੰਪਰਕ ਕੀਤਾ। ਰਾਜਕੁਮਾਰ ਨੇ ਉਸ ਨਾਲ ਪ੍ਰਿਆ ਬਣਕੇ ਗੱਲ ਕੀਤੀ। ਇਹ ਵਿਅਕਤੀ ਅਵਾਜ਼ ਦੇ ਜਾਲ ਵਿੱਚ ਫਸ ਗਿਆ ਤੇ ਰਾਜਕੁਮਾਰ ਨੇ ਉਸ ਨੂੰ ਠੱਗ ਲਿਆ।
ਡਿਪਟੀ ਕਮਿਸ਼ਨਰ ਸ਼ੇਖਰ ਦੇਸ਼ਮੁਖ ਨੇ ਕਿਹਾ ਕਿ ਰਾਜਕੁਮਾਰ ਉਨ੍ਹਾਂ ਲੋਕਾਂ ਖਿਲਾਫ ਪੁਲਿਸ ਕੋਲ ਆਨਲਾਈਨ ਜਾਅਲੀ ਸ਼ਿਕਾਇਤਾਂ ਦਾਇਰ ਕਰਦਾ ਸੀ ਜਿਨ੍ਹਾਂ ਨੇ ਉਸ ਨੂੰ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਇਨ੍ਹਾਂ ਸ਼ਿਕਾਇਤਾਂ ਦੇ ਸਕਰੀਨ ਸ਼ਾਟ ਪੀੜਤਾਂ ਨੂੰ ਭੇਜੇ ਤੇ ਉਨ੍ਹਾਂ ਨੂੰ ਡਰਾਉਂਦਾ।
ਇਸ ਤੋਂ ਬਾਅਦ, ਉਹ ਪੀੜਤਾਂ ਤੋਂ ਡਿਜੀਟਲ ਭੁਗਤਾਨ ਲੈਂਦਾ। ਉਸ ਨੇ ਲੋਕਾਂ ਨੂੰ ਡਰਾਉਣ ਅਤੇ ਧਮਕਾਉਣ ਲਈ ਸੈਂਕੜੇ ਜਾਅਲੀ ਸ਼ਿਕਾਇਤਾਂ ਦਰਜ ਕੀਤੀਆਂ ਸੀ। ਹੁਣ ਪੁਲਿਸ ਮੁਲਜ਼ਮ ਦੇ ਖਿਲਾਫ ਜਾਂਚ ਕਰ ਰਹੀ ਹੈ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਲੋਕ ਇਸ ਦੇ ਸ਼ਿਕਾਰ ਹੋਏ ਹਨ।
ਕੁੜੀਆਂ ਦੇ ਆਵਾਜ਼ ਕੱਢ 319 ਬੰਦਿਆਂ ਨੂੰ ਠੱਗਿਆ, ਇੰਝ ਬਣਾਉਂਦਾ ਸੀ ਸ਼ਿਕਾਰ
ਏਬੀਪੀ ਸਾਂਝਾ
Updated at:
25 Feb 2020 02:51 PM (IST)
ਪੁਲਿਸ ਨੇ ਤਿਰੂਨੇਲਵੇਲੀ ਤੋਂ ਇੱਕ 27 ਸਾਲਾ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਵਿਅਕਤੀ 'ਤੇ 300 ਤੋਂ ਵੱਧ ਲੋਕਾਂ ਨੂੰ ਧੋਖਾ ਦੇਣ ਦਾ ਦੋਸ਼ ਹੈ। ਪੁਲਿਸ ਮੁਤਾਬਕ ਇਹ ਆਦਮੀਆਂ ਨਾਲ ਔਰਤ ਦੀ ਆਵਾਜ਼ 'ਚ ਗੱਲ ਕਰਦਾ ਸੀ ਤੇ ਫਿਰ ਉਨ੍ਹਾਂ ਨੂੰ ਠੱਗ ਲੈਂਦਾ ਸੀ।
ਸੰਕੇਤਕ ਤਸਵੀਰ
- - - - - - - - - Advertisement - - - - - - - - -