ਅੰਮ੍ਰਿਤਸਰ: ਭਾਰਤ-ਪਾਕਿਸਤਾਨ 'ਚ ਤਣਾਅ ਦੀਆਂ ਸਥਿਤੀਆਂ ਅਜੇ ਵੀ ਬਰਕਰਾਰ ਹਨ। ਇਸ ਦਰਮਿਆਨ ਬਾਲੀਵੁੱਡ ਅਦਾਕਾਰ ਤੇ ਕਾਂਗਰਸੀ ਆਗੂ ਸ਼ਤਰੂਘਨ ਸਿਨ੍ਹਾ ਪਾਕਿਸਤਾਨ ਗਏ ਸਨ। ਸਿਨ੍ਹਾ ਹੁਣ ਅਟਾਰੀ-ਵਾਹਘਾ ਸਰਹੱਦ ਰਾਹੀਂ ਭਾਰਤ ਵਾਪਸ ਪਰਤ ਆਏ ਹਨ। ਵਾਪਸੀ ਦੌਰਾਨ ਉਨ੍ਹਾਂ ਨਾਲ ਕਸਟਮ ਸਮੇਤ ਹੋਰ ਅਧਿਕਾਰੀਆਂ ਨੇ ਫੋਟੋ ਖਿਚਵਾਈ।


ਸਿਨ੍ਹਾ ਪਾਕਿਸਤਾਨ 'ਚ ਕਾਰੋਬਾਰੀ ਮਿਆਨ ਅਸਦ ਅਹਿਸਾਨ ਦੇ ਬੇਟੇ ਦੇ ਵਿਆਹ 'ਚ ਸ਼ਾਮਲ ਹੋਣ ਲਈ ਪਹੁੰਚੇ ਸੀ। ਉਨ੍ਹਾਂ ਇਸ 'ਤੇ ਟਵੀਟ ਕਰ ਕੇ ਯਾਤਰਾ ਨੂੰ ਨਿਜੀ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦਾ ਸਿਆਸਤ ਨਾਲ ਕੋਈ ਲੈਣਾ-ਦੇਣਾ ਨਹੀਂ। ਇਸ ਦੌਰਾਨ ਉਨ੍ਹਾਂ ਪਾਕਿ ਦੇ ਰਾਸ਼ਟਰਪਤੀ ਡਾ. ਆਰਿਫ ਅਲਵੀ ਨਾਲ ਵੀ ਮੁਲਾਕਾਤ ਕੀਤੀ ਤੇ ਦੋਹਾਂ 'ਚ ਸਰਹੱਦਾਂ 'ਤੇ ਅਮਨ-ਸ਼ਾਂਤੀ ਦੇ ਮੁਦੇ 'ਤੇ ਵੀ ਗੱਲ ਹੋਈ।