ਉਹ ਰੋਜ਼ਾਨਾ ਵਾਂਗ ਸਵੇਰੇ 4:00 ਵਜੇ ਆਪਣੇ ਘਰ ਤੋਂ ਸਬਜ਼ੀ ਮੰਡੀ ਜਾਣ ਲਈ ਨਿਕਲਿਆ ਪਰ ਪੰਜ ਵਜੇ ਤਕ ਵੀ ਮੰਡੀ ਨਹੀਂ ਪਹੁੰਚਿਆ। ਇਸ ਬਾਰੇ ਮੁਕੇਸ਼ ਦੇ ਘਰਦਿਆਂ ਨੂੰ ਉਸ ਨਾਲ ਕੰਮ ਕਰਨ ਵਾਲੇ ਦੇ ਫੋਨ ਤੋਂ ਪਤਾ ਲੱਗਿਆ ਕਿ ਮੁਕੇਸ਼ ਮੰਡੀ ਨਹੀਂ ਪਹੁੰਚਿਆ। ਇਸ ਸੂਚਨਾ ਤੋਂ ਬਾਅਦ ਸਭ ਨੇ ਮੁਕੇਸ਼ ਦੀ ਭਾਲ ਸ਼ੁਰੂ ਕੀਤੀ। ਇਸ ਤੋਂ ਬਾਅਦ ਇੱਕ ਫੋਨ ਆਇਆ ਜਿਸ ਨੇ ਜਾਣਕਾਰੀ ਦਿੱਤੀ ਕਿ ਮੁਕੇਸ਼ ਦੀ ਲਾਸ਼ ਭੰਡਾਰੀ ਮੁਹੱਲਾ 'ਚ ਪਈ ਹੈ। ਇਸ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ।
ਮੌਕੇ 'ਤੇ ਪੁਹੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਉਧਰ ਮ੍ਰਿਤਕ ਮੁਕੇਸ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਹੋ ਸਕਦਾ ਹੈ ਕਿ ਮੁਕੇਸ਼ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੋਵੇ ਕਿਉਂਕਿ ਮੁਕੇਸ਼ ਦਾ ਪਰਸ ਤੇ ਗਹਿਣੇ ਗਾਇਬ ਹਨ। ਇਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੇ ਕਾਤਲਾਂ ਨੂੰ ਜਲਦੀ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।