ਬੀਜਿੰਗ: ਨਵੇਂ ਸੱਭਿਆਚਾਰ ਸੈਰ ਸਪਾਟਾ ‘ਤੇ ਕੰਮ ਕਰ ਰਹੇ ਚੀਨ ਨੇ ਪਿੰਗਟਾਂਗ ਤੇ ਲੁਓਡਿਆਨ ਨਾਂ ਦੇ ਦੋ ਕਾਉਂਟੀ ਨੂੰ ਜੋੜਨ ਲਈ ਦੁਨੀਆ ਦਾ ਸਭ ਤੋਂ ਉੱਚਾ ਪਿਗਟਾਂਗ ਗ੍ਰਾਂਡ ਕੰਕਰੀਟ ਟਾਵਰ ਬ੍ਰਿਜ ਤਿਆਰ ਕੀਤਾ ਹੈ। ਦੱਖਣੀ-ਪੱਛਮੀ ਚੀਨ ਦੇ ਗਿਆਝੋਊ ਖੇਤਰ ‘ਚ ਇਨ੍ਹਾਂ ਦੋਵੇਂ ਪਹਾੜੀ ਖੇਤਰਾ ਤਕ ਹੁਣ ਤਕ ਆਸਾਨੀ ਨਾਲ ਪਹੁੰਚਿਆ ਜਾ ਸਕਦਾ ਹੈ।


2135 ਮੀਟਰ ਲੰਬੇ ਇਸ ਬ੍ਰਿਜ ‘ਤੇ ਸੋਮਵਾਰ ਤੋਂ ਆਵਾਜਾਈ ਸ਼ੁਰੂ ਹੋ ਗਈ ਹੈ। ਇਸ ਬ੍ਰਿਜ ਨਾਲ ਜੁੜੇ 93 ਕਿਮੀ ਲੰਬੇ ਪਿੰਗਟਾਂਗ-ਲੁਓਡਿਆਨ ਐਕਸਪ੍ਰੈਸ-ਵੇਅ ਦਾ ਵੀ ਉਦਘਾਟਨ ਹੋ ਗਿਆ। ਐਕਸਪ੍ਰੈਸ-ਵੇਅ ਤੇ ਬ੍ਰਿਜ ਬਣਨ ‘ਚ ਦੋਵਾਂ ਖੇਤਰਾਂ ਦੀ ਢਾਈ ਘੰਟੇ ਦੀ ਦੂਰੀ ਦਾ ਸਮਾਂ ਘੱਟ ਕੇ ਮਹਿਜ਼ ਇੱਕ ਘੰਟੇ ਦਾ ਰਹਿ ਗਿਆ ਹੈ।

ਕਾਓਡੁ ਨਦੀ ਦੀ ਘਾਟੀ ‘ਚ 332 ਮੀਟਰ ਉੱਤੇ ਬਣਿਆ ਇਹ ਬ੍ਰਿਜ ਤਿੰਨ ਟਾਵਰਾਂ ‘ਤੇ ਖੜ੍ਹਿਆ ਹੈ ਜਿਸ ਦੀ ਉਚਾਈ 110 ਮੰਜ਼ਲਾ ਇਮਾਰਤ ਦੇ ਬਰਾਬਰ ਹੈ। ਅਸਲ ‘ਚ ਚੀਨ ਪਹਾੜੀ ਖੇਤਰਾਂ ਦੀ ਗਰੀਬੀ ਦੂਰ ਕਰਨ ਲਈ ਉੱਥੇ ਸੈਲਾਨੀ ਸੇਵਾਵਾਂ ਵਧਾਉਣ ਵਾਲਾ ਹੈ। ਇਹ ਬ੍ਰਿਜ ਇਸੇ ਕੜੀ ਦਾ ਹਿੱਸਾ ਹੈ। ਇਸ ‘ਤੇ 2016 ‘ਚ ਕੰਮ ਸ਼ੁਰੂ ਹੋਇਆ ਸੀ ਜਿਸ ‘ਤੇ ਵਾਹਨ 80 ਕਿਮੀ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਦੌੜ ਸਕਣਗੇ।