ਨਵੀਂ ਦਿੱਲੀ: ਭਾਰਤ ਅਤੇ ਚੀਨ ਦਰਮਿਆਨ ਸਰਹੱਦੀ ਵਿਵਾਦ ਅਜੇ ਬੰਦ ਨਹੀਂ ਹੋਇਆ ਸੀ ਕਿ ਨੇਪਾਲ ਵਿੱਚ ਵੀ ਚੀਨ ਦੇ ਵਿਸਥਾਰਵਾਦ ਦੇ ਨਾਪਾਕ ਹਰਕਤ ਦੀ ਸ਼ੁਰੂਆਤ ਹੋ ਗਈ ਹੈ। ਦਰਅਸਲ, ਰਿਪੋਰਟਾਂ ਅਨੁਸਾਰ ਚੀਨ ਨੇ ਨੇਪਾਲ ਦੀ ਜ਼ਮੀਨ 'ਤੇ ਕਬਜ਼ਾ ਕਰ ਲਿਆ ਹੈ। ਕਾਠਮੰਡੂ 'ਚ ਚੀਨੀ ਦੂਤਘਰ ਦੇ ਬਾਹਰ ਨੌਜਵਾਨਾਂ ਨੇ ਚੀਨ ਦੇ ਇਸ ਕਬਜ਼ੇ ਦਾ ਵਿਰੋਧ ਕਰਦਿਆਂ, ਚੀਨ ਵਿਰੁੱਧ ਜ਼ੋਰਦਾਰ ਪ੍ਰਦਰਸ਼ਨ ਕੀਤਾ। ਦੱਸਿਆ ਜਾ ਰਿਹਾ ਹੈ ਕਿ ਲੋਕ ਲਗਾਤਾਰ ਬੈਕ ਆਫ ਚਾਈਨਾ ਦਾ ਨਾਅਰਾ ਲਗਾ ਰਹੇ ਹਨ। ਦਰਅਸਲ, ਮੀਡੀਆ ਰਿਪੋਰਟਾਂ ਵਿੱਚ ਇਹ ਦੱਸਿਆ ਜਾ ਰਿਹਾ ਹੈ ਕਿ ਚੀਨੀ ਸੈਨਿਕਾਂ ਨੇ ਨੇਪਾਲ ਦੇ ਹੁਮਲਾ ਜ਼ਿਲ੍ਹੇ ਵਿੱਚ ਸਰਹੱਦ ਦੇ ਖੰਭੇ ਤੋਂ ਦੋ ਕਿਲੋਮੀਟਰ ਦੀ ਦੂਰੀ ‘ਤੇ ਕਬਜ਼ਾ ਕਰ ਲਿਆ ਹੈ। ਚੀਨ ਨੇ ਇਸ ਖੇਤਰ 'ਚ 9 ਇਮਾਰਤਾਂ ਦਾ ਨਿਰਮਾਣ ਕੀਤਾ ਹੈ ਅਤੇ ਨੇਪਾਲੀ ਨਾਗਰਿਕਾਂ ਦੇ ਇਥੇ ਆਉਣ ‘ਤੇ ਵੀ ਪਾਬੰਦੀ ਲਗਾਈ ਹੈ। ਉਧਰ ਚੀਨ ਦਾਅਵਾ ਕਰ ਰਿਹਾ ਹੈ ਕਿ ਜਿਹੜੀਆਂ ਇਮਾਰਤਾਂ ਉਸਾਰੀਆਂ ਗਈਆਂ ਹਨ, ਉਹ ਚੀਨ ਦੇ ਖੇਤਰ ਵਿੱਚ ਪੈਂਦੀਆਂ ਹਨ, ਜਦਕਿ ਨੇਪਾਲ ਸਪਸ਼ਟ ਤੌਰ 'ਤੇ ਕਹਿੰਦਾ ਹੈ ਕਿ ਚੀਨ ਨੇ ਨੇਪਾਲੀ ਜ਼ਮੀਨ 'ਤੇ ਇਮਾਰਤ ਦਾ ਕਬਜ਼ਾ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਜਦੋਂ ਨੇਪਾਲੀ ਅਧਿਕਾਰੀ ਉਥੇ ਪਹੁੰਚੇ ਤਾਂ ਚੀਨ ਨੇ ਇਮਾਰਤ ਵਾਲੀ ਥਾਂ ‘ਤੇ ਗੱਲ ਕਰਨ ਤੋਂ ਇਨਕਾਰ ਕਰ ਦਿੱਤਾ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ