ਅਟਲ ਟਨਲ ਤੋਂ ਭੜਕਿਆ ਚੀਨ, ਭਾਰਤ ਨੂੰ ਦੇ ਮਾਰੀ ਜੰਗ ਦੀ ਧਮਕੀ
ਏਬੀਪੀ ਸਾਂਝਾ | 05 Oct 2020 04:52 PM (IST)
ਭਾਰਤ ਨਿਰੰਤਰ ਆਪਣੀਆਂ ਸਰਹੱਦਾਂ 'ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਚ ਲੱਗਾ ਹੋਇਆ ਹੈ। ਇਸ ਤਹਿਤ ਪੀਐਮ ਮੋਦੀ ਨੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਹਿਮਾਚਲ ਪ੍ਰਦੇਸ਼ ਵਿੱਚ ਵਿਸ਼ਵ ਦੀ ਸਭ ਤੋਂ ਲੰਬੀ ਸੁਰੰਗ ‘ਅਟਲ ਟਨਲ’ ਦਾ ਉਦਘਾਟਨ ਕੀਤਾ।
ਬੀਜਿੰਗ: ਭਾਰਤ ਨਿਰੰਤਰ ਆਪਣੀਆਂ ਸਰਹੱਦਾਂ 'ਤੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ 'ਚ ਲੱਗਾ ਹੋਇਆ ਹੈ। ਇਸ ਤਹਿਤ ਪੀਐਮ ਮੋਦੀ ਨੇ ਰਣਨੀਤਕ ਦ੍ਰਿਸ਼ਟੀਕੋਣ ਤੋਂ ਹਿਮਾਚਲ ਪ੍ਰਦੇਸ਼ ਵਿੱਚ ਵਿਸ਼ਵ ਦੀ ਸਭ ਤੋਂ ਲੰਬੀ ਸੁਰੰਗ ‘ਅਟਲ ਟਨਲ’ ਦਾ ਉਦਘਾਟਨ ਕੀਤਾ। ਚੀਨ ਹੁਣ ਅਟਲ ਟਨਲ ਦੇ ਬਣਨ ਤੋਂ ਬੌਖਲਾ ਗਿਆ ਹੈ। ਚੀਨ ਦੇ ਅਧਿਕਾਰਤ ਅਖਬਾਰ ਗਲੋਬਲ ਟਾਈਮਜ਼ ਨੇ ਭਾਰਤ ਨੂੰ ਧਮਕੀ ਦਿੰਦਿਆਂ ਕਿਹਾ ਹੈ ਕਿ ਚੀਨੀ ਫੌਜ ਇਸ ਨੂੰ ਭਾਰਤ ਤੇ ਚੀਨ ਵਿਚਾਲੇ ਜੰਗ ਦੌਰਾਨ ਬਰਬਾਦ ਕਰੇਗੀ। ਅਟਲ ਟਨਲ ਬਣਾ ਕੇ ਭਾਰਤ ਨੂੰ ਜ਼ਿਆਦਾ ਫਾਇਦਾ ਨਹੀਂ ਹੋਣ ਵਾਲਾ ਹੈ। ਗਲੋਬਲ ਟਾਈਮਜ਼ ਨੇ ਲਿਖਿਆ ਹੈ ਕਿ ਇਹ ਸੁਰੰਗ ਸ਼ਾਂਤੀ ਦੇ ਸਮੇਂ 'ਚ ਭਾਰਤੀ ਫੌਜ ਨੂੰ ਸਪਲਾਈ ਕਰਨ 'ਚ ਵੱਡੀ ਮਦਦ ਕਰੇਗੀ, ਪਰ ਯੁੱਧ ਦੌਰਾਨ ਇਸ ਦਾ ਕੋਈ ਲਾਭ ਨਹੀਂ ਹੋਵੇਗਾ। ਚਾਈਨਾ ਪੀਪਲਜ਼ ਆਰਮੀ ਕੋਲ ਇਸ ਸੁਰੰਗ ਨੂੰ ਬੇਕਾਰ ਬਣਾਉਣ ਦੇ ਕਈ ਤਰੀਕੇ ਹਨ। ਭਾਰਤ ਤੇ ਚੀਨ ਲਈ ਬਿਹਤਰ ਹੈ ਕਿ ਦੋਵੇਂ ਇਕ ਦੂਜੇ ਦੇ ਨਾਲ ਸ਼ਾਂਤੀ ਨਾਲ ਰਹਿਣ। ਭਾਰਤ ਨੂੰ ਸੰਜਮ ਵਰਤਣਾ ਚਾਹੀਦਾ ਹੈ ਤੇ ਭੜਕਾਹਟ ਤੋਂ ਬਚਣਾ ਚਾਹੀਦਾ ਹੈ। ਗਲੋਬਲ ਟਾਈਮਜ਼ ਨੇ ਅੱਗੇ ਲਿਖਿਆ, ਭਾਰਤ ਚੀਨ ਦੀ ਸਰਹੱਦ ਦੇ ਨਾਲ ਸੜਕਾਂ, ਪੁਲਾਂ ਤੇ ਹੋਰ ਬੁਨਿਆਦੀ ਢਾਂਚਿਆਂ ਦਾ ਨਿਰਮਾਣ ਕਰ ਰਿਹਾ ਹੈ। ਡੀਐਸਡੀਬੀਓ ਰੋਡ ਇੱਕ 255 ਕਿਲੋਮੀਟਰ ਲੰਬੀ ਸੜਕ ਹੈ ਜੋ ਪਿਛਲੇ ਸਾਲ ਪੂਰੀ ਕੀਤੀ ਗਈ ਸੀ। ਇਸ ਨੂੰ ਬਣਾਉਣ 'ਚ ਭਾਰਤ ਨੂੰ ਦੋ ਦਹਾਕੇ ਲੱਗ ਗਏ। ਇਹ ਸੜਕ ਲੱਦਾਖ ਨੂੰ ਜਾਂਦੀ ਹੈ। ਇਨ੍ਹਾਂ ਸੜਕਾਂ ਤੋਂ ਇਲਾਵਾ ਭਾਰਤ ਸਰਕਾਰ ਨੇ ਭਾਰਤ-ਚੀਨ ਸਰਹੱਦ 'ਤੇ 73 ਮਹੱਤਵਪੂਰਨ ਸੜਕਾਂ ਦੀ ਰਣਨੀਤਕ ਦ੍ਰਿਸ਼ਟੀਕੋਣ ਤੋਂ ਪਛਾਣ ਕੀਤੀ ਹੈ, ਜਿਹੜੀ ਸਰਦੀਆਂ 'ਚ ਵੀ ਵਰਤੀ ਜਾਏਗੀ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ