ਬਠਿੰਡਾ: ਗੈਂਗਸਟਰ ਨਵਦੀਪ ਸਿੰਘ ਚੱਠਾ ਨੂੰ ਇਲਾਜ ਲਈ ਬਠਿੰਡਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ। ਇਸ ਦੌਰਾਨ ਸਿਵਲ ਹਸਪਤਾਲ ਦੇ ਬਾਹਰ ਭਾਰੀ ਸੁਰੱਖਿਆ ਬਲ ਤਾਇਨਾਤ ਕੀਤੇ ਗਏ। ਸਰਕਾਰੀ ਹਸਪਤਾਲ ਦੇ ਡਾ. ਗੁਰਮੇਲ ਸਿੰਘ ਮੁਤਾਬਕ ਨਵਦੀਪ ਦੀ ਖੱਬੀ ਬਾਂਹ 'ਤੇ ਕੁਝ ਸਮਾਂ ਪਹਿਲਾਂ ਸੱਟ ਲੱਗਣ ਤੋਂ ਬਾਅਦ ਆਪ੍ਰੇਸ਼ਨ ਹੋਇਆ ਸੀ।
ਹੁਣ ਮੁੜ ਇੱਕ ਵਾਰ ਫਿਰ ਦਰਦ ਹੋਣ ਨਾਲ ਪਤਾ ਲੱਗਿਆ ਕਿ ਉੱਥੇ ਅਜੇ ਜ਼ਖਮ ਹੈ। ਉਨ੍ਹਾਂ ਕਿਹਾ ਕਿ ਫ਼ਿਲਹਾਲ ਉਸ ਦਾ ਟਰੀਟਮੈਂਟ ਕਰਕੇ ਉਸ ਨੂੰ ਵਾਪਿਸ ਜੇਲ੍ਹ ਭੇਜਿਆ ਜਾ ਰਿਹਾ ਹੈ। ਜ਼ਖ਼ਮ ਸੁੱਕਣ ਤੋਂ ਬਾਅਦ ਇਸ ਦਾ ਆਪ੍ਰੇਸ਼ਨ ਦੁਬਾਰਾ ਕੀਤਾ ਜਾਵੇਗਾ।