ਮਨੀਪੁਰ ਅਤੇ ਅਸਾਮ ਵਿਚਾਲੇ ਸਰਹੱਦੀ ਵਿਵਾਦ ਨੂੰ ਲੈ ਕੇ ਸੋਮਵਾਰ ਨੂੰ ਅਸਾਮ ਦੇ ਛੇ ਪੁਲਿਸ ਕਰਮਚਾਰੀਆਂ ਦੀ ਜਾਨ ਚਲੀ ਗਈ। ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇਸ ਘਟਨਾ ‘ਤੇ ਦੁੱਖ ਜ਼ਾਹਰ ਕੀਤਾ ਹੈ। ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਹੈ ਕਿ ਕਾਚਰ ਜ਼ਿਲੇ ਵਿਚ ਅੰਤਰ-ਰਾਜ ਸਰਹੱਦ ਦੇ ਨਾਲ ਮਿਜ਼ੋਰਮ ਸਾਈਡ ਤੋਂ ਬਦਮਾਸ਼ਾਂ ਦੁਆਰਾ ਕੀਤੀ ਗਈ ਫਾਇਰਿੰਗ ਵਿਚ ਅਸਾਮ ਪੁਲਿਸ ਦੇ ਛੇ ਜਵਾਨਾਂ ਦੀ ਮੌਤ ਹੋ ਗਈ ਹੈ।
ਸਰਹੱਦ ਪਾਰੋਂ ਲਗਾਤਾਰ ਚੱਲ ਰਹੀ ਗੋਲੀਬਾਰੀ ਦੌਰਾਨ ਜੰਗਲ ਵਿਚ ਮੌਜੂਦ ਆਸਾਮ ਦੇ ਇਕ ਸੀਨੀਅਰ ਅਧਿਕਾਰੀ ਨੇ ਨੇ ਨਿਊਜ਼ ਏਜੰਸੀ ਪੀਟੀਆਈ ਨੂੰ ਦੱਸਿਆ ਕਿ ਕਛਾਰ ਦੇ ਸੁਪਰਡੈਂਟ ਨਿਮਬਾਲਕਰ ਵੈਭਵ ਚੰਦਰਕਾਂਤ ਸਣੇ ਘੱਟੋ ਘੱਟ 50 ਜਵਾਨ ਗੋਲੀਬਾਰੀ ਅਤੇ ਪੱਥਰਬਾਜ਼ੀ ਵਿਚ ਜ਼ਖਮੀ ਹੋ ਗਏ।
ਮੁੱਖ ਮੰਤਰੀ ਹਿਮੰਤ ਸਰਮਾ ਨੇ ਟਵੀਟ ਕੀਤਾ, “ਮੈਨੂੰ ਇਹ ਦੱਸਦਿਆਂ ਬਹੁਤ ਦੁੱਖ ਹੋਇਆ ਹੈ ਕਿ ਅਸਾਮ-ਮਿਜ਼ੋਰਮ ਸਰਹੱਦ 'ਤੇ ਅਸਾਮ ਪੁਲਿਸ ਦੇ ਛੇ ਬਹਾਦਰ ਜਵਾਨਾਂ ਨੇ ਸਾਡੇ ਰਾਜ ਦੀ ਸੰਵਿਧਾਨਕ ਸੀਮਾ ਦੀ ਰਾਖੀ ਕਰਦਿਆਂ ਆਪਣੀ ਜਾਨ ਦੇ ਦਿੱਤੀ ਹੈ। ਦੁਖੀ ਪਰਿਵਾਰਾਂ ਪ੍ਰਤੀ ਮੇਰੀ ਦਿਲੀ ਹਮਦਰਦੀ ਹੈ।