ਲਖਨਊ: ਯੂਪੀ ਪੁਲਿਸ ਦੇ 112 ਕੰਟਰੋਲ ਰੂਮ 'ਤੇ ਲਗਾਤਾਰ ਧਮਕੀ ਭਰੇ ਸੰਦੇਸ਼ ਆ ਰਹੇ ਹਨ। ਐਮਰਜੈਂਸੀ ਸਰਵਿਸ ਯੂਪੀ 112 ਦੇ ਵਟਸਐਪ ਨੰਬਰ 'ਤੇ, ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਨਾਲ ਹੀ ਯੂਪੀ ਦੇ 50 ਵੱਖ-ਵੱਖ ਥਾਵਾਂ 'ਤੇ ਬੰਬ ਫਟਣ ਦੀ ਚੇਤਾਵਨੀ ਦਿੱਤੀ ਗਈ ਹੈ। ਇਸ ਦੌਰਾਨ ਸਾਵਧਾਨੀ ਵਜੋਂ ਮੁੱਖ ਮੰਤਰੀ ਦੀ ਰਿਹਾਇਸ਼, 5 ਕਾਲੀਦਾਸ ਮਾਰਗ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਕਾਲੀਦਾਸ ਮਾਰਗ ਦੇ ਨਜ਼ਦੀਕ ਵੀਆਈਪੀਜ਼ ਰਹਿੰਦੇ ਹਨ। ਪੁਲਿਸ ਨੇ ਨਿਗਰਾਨੀ ਵਧਾ ਦਿੱਤੀ ਹੈ ਅਤੇ ਵੱਖ ਵੱਖ ਥਾਵਾਂ ਤੇ ਭਾਲ ਕਰ ਰਹੀ ਹੈ।
ਸੀਐਮ ਯੋਗੀ ਨੂੰ ਇਕ ਮਹੀਨੇ ‘ਚ ਦੂਜੀ ਧਮਕੀ:
ਮਈ ਵਿੱਚ ਸੀਐਮ ਯੋਗੀ ਆਦਿੱਤਿਆਨਾਥ ਨੂੰ ਵੀ ਅਜਿਹੀ ਹੀ ਧਮਕੀ ਦਿੱਤੀ ਗਈ ਸੀ। ਇਸ ਮਾਮਲੇ ਵਿੱਚ ਮੁੰਬਈ ਦੇ ਕਾਮਰਾਨ ਅਮੀਨ ਨੂੰ ਯੂਪੀ ਐਸਟੀਐਫ ਨੇ ਗ੍ਰਿਫਤਾਰ ਕੀਤਾ ਸੀ। ਮਈ ਵਿੱਚ ਮੁੰਬਈ ਤੋਂ ਗ੍ਰਿਫਤਾਰ ਕੀਤੇ ਗਏ ਕਾਮਰਾਨ ਅਮੀਨ ਦੀ ਗ੍ਰਿਫਤਾਰੀ ਤੋਂ ਬਾਅਦ ਦੂਜੀ ਵਾਰ ਧਮਕੀ ਦਿੱਤੀ ਗਈ ਹੈ। ਧਮਕੀ ਮਿਲਣ ਤੋਂ ਬਾਅਦ ਪ੍ਰਸ਼ਾਸਨ ਹਰਕਤ ‘ਚ ਆਇਆ ਹੈ। ਵਧੀਕ ਮੁੱਖ ਸਕੱਤਰ ਗ੍ਰਹਿ ਅਵਨੀਸ਼ ਅਵਸਥੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਅੰਮ੍ਰਿਤਸਰ 'ਚ ਮੁੜ ਤੋਂ ਰੌਣਕ ਗਾਇਬ, ਲੌਕਡਾਊਨ ਤਹਿਤ ਬਜ਼ਾਰ ਹੋਏ ਬੰਦ
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਪਹਿਲਾਂ ਵੀ ਮੌਤ ਦੀਆਂ ਧਮਕੀਆਂ ਮਿਲੀਆਂ ਹਨ। ਸੁਰੱਖਿਆ ਦੇ ਮਾਮਲੇ ਵਿੱਚ ਸੀਐਮ ਯੋਗੀ ਆਦਿੱਤਿਆਨਾਥ ਨੂੰ ਦੇਸ਼ ਦੇ ਸਾਰੇ ਮੁੱਖ ਮੰਤਰੀਆਂ ਨਾਲੋਂ ਵਧੇਰੇ ਖਤਰਾ ਹੈ। ਪਹਿਲਾਂ ਹੀ ਮੁੱਖ ਮੰਤਰੀ ਯੋਗੀ ਅੱਤਵਾਦੀਆਂ ਦਾ ਨਿਸ਼ਾਨਾ ਬਣ ਚੁੱਕੇ ਹਨ। ਆਈ ਬੀ ਪਹਿਲਾਂ ਹੀ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਅਲਰਟ ਜਾਰੀ ਕਰ ਚੁੱਕਾ ਹੈ।
ਕਿਤੇ ਤੁਹਾਨੂੰ ਕਰੋੜਪਤੀ ਬਨਣ ਤੋਂ ਤਾਂ ਨਹੀਂ ਰੋਕ ਰਹੀਆਂ ਤੁਹਾਡੀਆਂ ਇਹ 5 ਆਦਤਾਂ?
ਉਨ੍ਹਾਂ ਨੂੰ Z + ਸੁਰੱਖਿਆ ਵੀ ਮਿਲੀ ਹੈ। ਜਾਨ ਦੇ ਲਗਾਤਾਰ ਖਤਰੇ ਕਾਰਨ ਯੋਗੀ ਆਦਿੱਤਿਆਨਾਥ ਨੂੰ ਸੰਸਦ ਮੈਂਬਰ ਬਣਨ ਤੋਂ ਪਹਿਲਾਂ ਕੇਂਦਰ ਸਰਕਾਰ ਤੋਂ ਜ਼ੈੱਡ ਪੱਧਰੀ ਸੁਰੱਖਿਆ ਮਿਲੀ ਸੀ, ਜਿਸ ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਜ਼ੈੱਡ + ਕੀਤਾ ਗਿਆ ਹੈ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਮੁੱਖ ਮੰਤਰੀ ਨੂੰ ਬੰਬ ਨਾਲ ਉਡਾਉਣ ਦੀ ਧਮਕੀ, 50 ਹੋਰ ਥਾਂਵਾਂ ‘ਤੇ ਵੀ ਧਮਾਕੇ ਦੀ ਚੇਤਾਵਨੀ
ਏਬੀਪੀ ਸਾਂਝਾ
Updated at:
13 Jun 2020 12:52 PM (IST)
ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਦਿੱਤੀ ਗਈ ਹੈ। ਨਾਲ ਹੀ ਯੂਪੀ ਦੇ 50 ਵੱਖ-ਵੱਖ ਥਾਵਾਂ 'ਤੇ ਬੰਬ ਫਟਣ ਦੀ ਚੇਤਾਵਨੀ ਦਿੱਤੀ ਗਈ ਹੈ।
- - - - - - - - - Advertisement - - - - - - - - -