ਨਵੀਂ ਦਿੱਲੀ: ਰਾਜਧਾਨੀ ਦਿੱਲੀ ਸਮੇਤ ਦੇਸ਼ ਦੇ ਕਈ ਸ਼ਹਿਰਾਂ ਵਿੱਚ ਸੀਐਨਜੀ(CNG) ਦੀ ਕੀਮਤ ਵਿੱਚ ਵਾਧਾ ਹੋਇਆ ਹੈ। ਸੀਐਨਜੀ ਦੀ ਕੀਮਤ 1 ਰੁਪਏ ਪ੍ਰਤੀ ਲੀਟਰ ਦੀ ਦਰ ਨਾਲ ਵਧਾ ਦਿੱਤੀ ਗਈ ਹੈ। ਇਹ ਕੀਮਤਾਂ ਮੰਗਲਵਾਰ ਸਵੇਰ ਤੋਂ ਲਾਗੂ ਹੋਣਗੀਆਂ। ਇਸ ਤੋਂ ਪਹਿਲਾਂ ਘਰੇਲੂ ਐਲਪੀਜੀ(LPG) ਦੇ ਗੈਰ ਸਬਸਿਡੀ ਵਾਲੇ ਸਿਲੰਡਰਾਂ ਦੀ ਕੀਮਤ ‘ਚ ਵੀ ਸਾਢੇ ਗਿਆਰਾਂ ਰੁਪਏ ਦਾ ਵਾਧਾ ਕੀਤਾ ਗਿਆ ਹੈ।


ਹਾਲਾਂਕਿ, ਪੀਐਨਜੀ ਦੀਆਂ ਕੀਮਤਾਂ ‘ਚ ਕੋਈ ਤਬਦੀਲੀ ਨਹੀਂ ਕੀਤੀ ਜਾਏਗੀ। ਕੰਪਨੀ ਨੇ ਆਖਰੀ ਵਾਰ 3 ਅਪ੍ਰੈਲ ਨੂੰ ਸੀਐਨਜੀ ਅਤੇ ਪੀਐਨਜੀ ਦੀਆਂ ਕੀਮਤਾਂ ਵਿੱਚ ਤਬਦੀਲੀ ਕੀਤੀ ਸੀ। ਫਿਰ ਸੀਐਨਜੀ ਦੀ ਕੀਮਤ ‘ਚ 3.2 ਰੁਪਏ ਪ੍ਰਤੀ ਕਿੱਲੋ ਅਤੇ ਕੁਦਰਤੀ ਗੈਸ ਦੀ ਕੀਮਤ ‘ਚ 1.55 ਰੁਪਏ ਪ੍ਰਤੀ ਯੂਨਿਟ ਦੀ ਕਟੌਤੀ ਕੀਤੀ ਗਈ।

ਕੰਪਨੀ ਨੇ ਇਕ ਹੋਰ ਟਵੀਟ ‘ਚ ਕਿਹਾ, “ਸੀਐਨਜੀ ਦੀ ਪ੍ਰਚੂਨ ਕੀਮਤ ਨੋਇਡਾ, ਗ੍ਰੇਟਰ ਨੋਇਡਾ ਅਤੇ ਗਾਜ਼ੀਆਬਾਦ ‘ਚ 47.75 ਰੁਪਏ ਪ੍ਰਤੀ ਕਿਲੋ ਤੋਂ ਵਧਾ ਕੇ 48.75 ਰੁਪਏ ਪ੍ਰਤੀ ਕਿੱਲੋ ਕੀਤੀ ਜਾ ਰਹੀ ਹੈ। ਹਰਿਆਣਾ ਦੇ ਕਰਨਾਲ ਜ਼ਿਲ੍ਹੇ ‘ਚ ਸੀ.ਐਨ.ਜੀ. ਦੀ ਦਰ ਵਧਾ ਕੇ 50.85 ਰੁਪਏ ਪ੍ਰਤੀ ਕਿੱਲੋ ਅਤੇ ਰੇਵਾੜੀ ‘ਚ 55.1 ਰੁਪਏ ਪ੍ਰਤੀ ਕਿੱਲੋ ਕਰ ਦਿੱਤਾ ਗਿਆ ਹੈ।

ਕਿਹੜੇ ਸ਼ਹਿਰ ਵਿੱਚ ਸੀਐਨਜੀ ਦੀ ਕਿੰਨੀ ਕੀਮਤ ਹੋਈ:

ਦਿੱਲੀ - Rs 43 /KG

ਨੋਇਡਾ, ਗਾਜ਼ੀਆਬਾਦ - Rs 48.75 /KG

ਮੁਜ਼ੱਫਰਨਗਰ - Rs 57.25 /KG

ਗੁਰੂਗ੍ਰਾਮ - Rs 55.00 /KG

ਰੇਵਾੜੀ - Rs 55 /KG

ਕਰਨਾਲ - Rs 50.85 /KG

ਕੈਥਲ - Rs 50.85 /KG

ਕਾਨਪੁਰ(ga) - Rs 60.50 /KG