ਰੋਹਤਕ: ਰੋਹਤਕ ਦੇ ਦੇਵ ਕਲੋਨੀ ਨੇੜੇ ਜਾਟ ਕਾਲੇਜ ਦੇ ਜਿਮਨੇਜ਼ੀਅਮ ਹਾਲ ਵਿਖੇ ਦੇਰ ਸ਼ਾਮ ਇਕ ਵਿਅਕਤੀ ਨੇ ਕੋਚ ਤੇ ਉਸ ਦੇ ਪਰਿਵਾਰ 'ਤੇ ਫਾਇਰਿੰਗ ਕਰ ਦਿੱਤਾ। ਹਮਲਾਵਰ ਨੇ ਇਕ ਤੋਂ ਬਾਅਦ ਇਕ ਬੱਚੇ ਅਤੇ ਉਸ ਦੀ ਮਾਂ ਸਮੇਤ ਪੰਜ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ।
ਵਾਰਦਾਤ ਤੋਂ ਬਾਅਦ ਹਮਲਾਵਰ ਮੌਕੇ ਤੋਂ ਫਰਾਰ ਹੋ ਗਿਆ। ਜ਼ਖਮੀਆਂ ਨੂੰ ਨੇੜਲੇ ਅਡਵਾਂਟਾ ਹਸਪਤਾਲ ਲਿਆਂਦਾ ਗਿਆ ਜਿਥੇ ਕੁਝ ਜ਼ਖਮੀਆਂ ਨੂੰ ਪੀਜੀਆਈ ਰੈਫ਼ਰ ਕਰ ਦਿੱਤਾ ਗਿਆ ਹੈ। ਐਸਪੀ ਰਾਹੁਲ ਸ਼ਰਮਾ ਸਮੇਤ ਪੁਲਿਸ ਮੁਲਾਜ਼ਮ ਮੌਕੇ 'ਤੇ ਪਹੁੰਚ ਗਏ ਹਨ।
ਸੂਤਰਾਂ ਅਨੁਸਾਰ ਇਸ ਫਾਇਰਿੰਗ ਪਿੱਛੇ ਕੋਚਾਂ 'ਚ ਆਪਸੀ ਰੰਜਿਸ਼ ਦੱਸੀ ਜਾ ਰਹੀ ਹੈ। ਹਮਲਾਵਰ ਵੀ ਕੋਚ ਦੱਸਿਆ ਜਾ ਰਿਹਾ ਹੈ। ਜਾਣਕਾਰੀ ਮੁਤਾਬਕ ਹਮਲਾਵਰ ਸੋਨੀਪਤ ਜ਼ਿਲ੍ਹੇ ਦੇ ਬੜੌਦਾ ਪਿੰਡ ਦਾ ਕੋਚ ਸੁਖਵਿੰਦਰ ਹੈ। ਹਮਲਾਵਰ ਕਾਫ਼ੀ ਸਮੇਂ ਤੋਂ ਇਥੇ ਕੰਮ ਕਰ ਰਿਹਾ ਸੀ।