ਨਵੀਂ ਦਿੱਲੀ: ਆਮ ਬਜਟ ਤੋਂ ਪਹਿਲਾਂ ਹੀ ਕਮਰਸ਼ਿਅਲ ਗੈਸ ਸਿਲੰਡਰ 'ਤੇ ਰਿਕਾਰਡ 224.98 ਰੁਪਏ ਦਾ ਇਜ਼ਾਫਾ ਕਰ ਦਿੱਤਾ ਗਿਆ ਹੈ। ਕਾਰੋਬਾਰੀਆਂ ਨੂੰ ਹੁਣ ਸਿਲੰਡਰ ਦੇ ਲਈ 1550.02 ਰੁਪਏ ਭਰਨੇ ਪੈਣਗੇ। ਵਧੇ ਹੋਏ ਭਾਅ ਅੱਜ ਸ਼ਨੀਵਾਰ ਤੋਂ ਹੀ ਲਾਗੂ ਹੋ ਗਏ ਹਨ। ਉੱਥੇ ਹੀ ਘਰੇਲੂ ਗੈਸ ਖਪਤਕਾਰਾਂ ਦੇ ਲਈ ਰਾਹਤ ਦੀ ਖ਼ਬਰ ਹੈ।
ਲਗਾਤਾਰ ਪਿਛਲੇ ਪੰਜ ਮਹੀਨੇ ਤੋਂ ਵੱਧ ਰਹੇ ਭਾਅ 'ਚ ਰੋਕ ਲੱਗੀ ਹੈ। ਮਾਸਿਕ ਰੇਟ ਰਵੀਜ਼ਨ 'ਚ ਘਰੇਲੂ ਰਸੋਈ ਗੈਸ ਸਿਲੰਡਰ ਦੇ ਬਾਜ਼ਾਰ ਭਾਅ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ। ਯਾਨੀ ਕਿ ਫਰਵਰੀ ਮਹੀਨੇ 'ਚ ਵੀ ਲੋਕਾਂ ਨੂੰ 14.2 ਕਿਲੋ ਵਾਲਾ ਸਿਲੰਡਰ 749 ਰੁਪਏ ਦਾ ਹੀ ਮਿਲੇਗਾ। ਖਪਤਕਾਰਾਂ ਦੇ ਖਾਤੇ 'ਚ 238.10 ਰੁਪਏ ਦੀ ਸਬਸਿਡੀ ਆਵੇਗੀ।
ਸਰਕਾਰ ਵਲੋਂ ਇੱਕ ਸਾਲ 'ਚ ਹਰ ਘਰ ਦੇ ਲਈ 14.2 ਕਿਲੋ ਦੇ 12 ਸਿਲੰਡਰ 'ਤੇ ਸਬਸਿਡੀ ਦਿੱਤੀ ਜਾਂਦੀ ਹੈ। ਜੇਕਰ ਇਸ ਤੋਂ ਵੱਧ ਸਿਲੰਡਰ ਚਾਹੀਦੇ ਹਨ ਤਾਂ ਬਾਜ਼ਾਰ ਦੇ ਭਾਅ 'ਤੇ ਖਰੀਦਣਾ ਪੈਂਦਾ ਹੈ। ਹਾਲਾਂਕਿ ਉਸ ਦੀ ਕੀਮਤ ਵੀ ਮਹੀਨ-ਦਰ-ਮਹੀਨਾ ਬਦਲਨੀ ਪੈਂਦੀ ਹੈ।
ਕਮਰਸ਼ਿਅਲ ਗੈਸ ਸਿਲੰਡਰ ਹੋਇਆ 225 ਰੁਪਏ ਮਹਿੰਗਾ, ਜਾਣੋਂ ਕੀਮਤ
ਏਬੀਪੀ ਸਾਂਝਾ
Updated at:
01 Feb 2020 05:51 PM (IST)
ਆਮ ਬਜਟ ਤੋਂ ਪਹਿਲਾਂ ਹੀ ਕਮਰਸ਼ਿਅਲ ਗੈਸ ਸਿਲੰਡਰ 'ਤੇ ਰਿਕਾਰਡ 224.98 ਰੁਪਏ ਦਾ ਇਜ਼ਾਫਾ ਕਰ ਦਿੱਤਾ ਗਿਆ ਹੈ। ਕਾਰੋਬਾਰੀਆਂ ਨੂੰ ਹੁਣ ਸਿਲੰਡਰ ਦੇ ਲਈ 1550.02 ਰੁਪਏ ਭਰਨੇ ਪੈਣਗੇ।
- - - - - - - - - Advertisement - - - - - - - - -