ਹਰ ਵਰਗ ਦੇ ਲੋਕ ਇਮਤਿਹਾਨ ਦੀ ਇਸ ਘੜੀ ਵਿੱਚ ਇਕੱਠੇ ਹੋਏ। ਜਨਤਾ ਕਰਫਿਊ ਨੂੰ ਸਫਲ ਬਣਾਇਆ। ਇੱਕ ਦਿਨ ਦੇ ਜਨਤਾ ਕਰਫਿਊ ਨੇ ਦਿਖਾਇਆ ਕਿ ਕਿਵੇਂ ਅਸੀਂ ਸਾਰੇ ਭਾਰਤੀ ਇਕਜੁੱਟ ਹੋ ਕੇ ਮੁਕਾਬਲਾ ਕਰਦੇ ਹਾਂ। ਤੁਸੀਂ ਸਾਰੇ ਜਨਤਾ ਕਰਫਿਊ ਦੀ ਸਫਲਤਾ ਦੇ ਹੱਕਦਾਰ ਹੋ।- ਪੀਐਮ ਮੋਦੀ
ਪ੍ਰਧਾਨ ਮੰਤਰੀ ਮੋਦੀ ਦਾ ਐਲਾਨ- ਅੱਜ ਰਾਤ 12 ਵਜੇ ਤੋਂ ਦੇਸ਼ ਭਰ ‘ਚ 21 ਦਿਨਾਂ ਲਈ ਮੁਕੰਮਲ ਲੌਕਡਾਊਨ, ਲੋਕਾਂ ਨੂੰ ਘਰਾਂ ‘ਚ ਰਹਿਣ ਦੀ ਅਪੀਲ
ਏਬੀਪੀ ਸਾਂਝਾ | 24 Mar 2020 09:07 PM (IST)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਰੋਨਾਵਾਇਰਸ ਬਾਰੇ ਦੇਸ਼ ਨੂੰ ਸੰਬੋਧਿਤ ਕੀਤਾ। ਇਸ ਤੋਂ ਪਹਿਲਾਂ ਵੀਰਵਾਰ, 19 ਮਾਰਚ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਸੰਬੋਧਿਤ ਕੀਤਾ ਸੀ।
ਨਵੀਂ ਦਿੱਲੀ: ਦੇਸ਼ ਨੂੰ ਕੋਰੋਨਾਵਾਇਰਸ ਬਾਰੇ ਸੰਬੋਧਨ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਅੱਜ ਰਾਤ 12 ਵਜੇ ਤੋਂ ਮੁਕੰਮਲ ਲੌਕਡਾਊਨ ਹੋ ਰਿਹਾ ਹੈ। ਇਸ ਨੂੰ 21 ਦਿਨਾਂ ਲਈ ਲਾਗੂ ਕੀਤਾ ਜਾ ਰਿਹਾ ਹੈ। ਭਾਰਤ ਨੂੰ ਬਚਾਉਣ ਲਈ, ਤੁਹਾਡੇ ਪਰਿਵਾਰ ਨੂੰ ਬਚਾਉਣ ਲਈ ਘਰਾਂ ਤੋਂ ਬਾਹਰ ਆਉਣ 'ਤੇ ਪੂਰਨ ਪਾਬੰਦੀ ਲਗਾਈ ਜਾ ਰਹੀ ਹੈ। ਹਰ ਗਲੀ, ਮੁੱਹਲਾ, ਕਸਬਾ ਲੌਕਡਾਊਨ ਕੀਤਾ ਜਾ ਰਿਹਾ ਹੈ। ਜਾਨ ਹੈ ਤਾਂ ਜਹਾਨ ਹੈ- ਪ੍ਰਧਾਨ ਮੰਤਰੀ ਮੋਦੀ ਪ੍ਰਧਾਨ ਮੰਤਰੀ ਨੇ ਕਿਹਾ, “ਜਨਤਾ ਕਰਫਿਊ ਨਾਲੋਂ ਵਧੇਰੇ ਸਖ਼ਤ ਇਹ ਕਦਮ ਹੈ। ਉਨ੍ਹਾਂ ਕਿਹਾ ਕਿ ਸੋਸ਼ਲ ਡਿਸਟੈਂਸ ਦੇਸ਼ ਦੇ ਪ੍ਰਧਾਨਮੰਤਰੀ ਤੋਂ ਲੈ ਕੇ ਹਰੇਕ ਨਾਗਰਿਕ ਲਈ ਜ਼ਰੂਰੀ ਹਨ। ਉਸਨੇ ਆਪਣੇ ਸੰਬੋਧਨ ਵਿੱਚ ਦੁਹਰਾਇਆ ਕਿ ਲੋਕਾਂ ਨੂੰ ਘਰਾਂ ਤੋਂ ਬਾਹਰ ਨਹੀਂ ਆਉਣਾ ਚਾਹਿਦਾ। ਉਸਨੇ ਕਿਹਾ ਕਿ ਜਾਨ ਹੈ ਤਾਂ ਜਹਾਨ ਹੈ। ਡਾਕਟਰ, ਨਰਸਾਂ ਅਤੇ ਹਸਪਤਾਲ ਪ੍ਰਸ਼ਾਸਨ ਦਿਨ ਰਾਤ ਕੰਮ ਕਰ ਰਿਹਾ ਹੈ।“ ਦੇਸ਼ ਦੇ ਲੋਕਾਂ ਨੇ ਜਨਤਾ ਕਰਫਿਊ ਨੂੰ ਕਾਮਯਾਬ ਬਣਾਇਆ- ਪ੍ਰਧਾਨ ਮੰਤਰੀ ਅੱਗੇ ਉਨ੍ਹਾਂ ਨੇ ਕਿਹਾ, “ਕੋਰੋਨਾਵਾਇਰਸ ਇੰਨੀ ਤੇਜ਼ੀ ਨਾਲ ਫੈਲ ਰਿਹਾ ਹੈ ਕਿ ਇਨ੍ਹਾਂ ਦੇਸ਼ਾਂ ਵਿੱਚ ਚੁਣੌਤੀ ਵੱਧ ਰਹੀ ਹੈ। ਇਨ੍ਹਾਂ ਦੇਸ਼ਾਂ ਦੇ ਦੋ ਮਹੀਨਿਆਂ ਦੇ ਅਧਿਐਨ ਨੇ ਇਹ ਸਿੱਟਾ ਕੱਢਿਆ ਹੈ ਕਿ ਲੋਕਾਂ ਦਾ ਘਰਾਂ ‘ਚ ਰਹਿਣਾ ਹੀ ਇੱਕ ਵਿਕਲਪ ਹੈ। ਇਸ ਤੋਂ ਬਚਣ ਦਾ ਕੋਈ ਹੋਰ ਰਸਤਾ ਨਹੀਂ ਹੈ।” ਅਣਗਹਿਲੀ ਪੈ ਸਕਦੀ ਭਾਰੀ- ਪ੍ਰਧਾਨ ਮੰਤਰੀ ਇਸਦੇ ਨਾਲ ਉਨ੍ਹਾਂ ਨੇ ਕਿਹਾ, "ਕੁਝ ਲੋਕਾਂ ਦੀ ਲਾਪਰਵਾਹੀ, ਕੁਝ ਲੋਕਾਂ ਦੀ ਗਲਤ ਸੋਚ ਤੁਹਾਡੇ ਪਰਿਵਾਰ, ਦੋਸਤਾਂ ਅਤੇ ਪੂਰੇ ਦੇਸ਼ ਨੂੰ ਮੁਸੀਬਤ ‘ਚ ਪਾ ਦੇਵੇਗੀ। ਜੇ ਅਜਿਹੀ ਅਣਗਹਿਲੀ ਜਾਰੀ ਰਹੀ ਤਾਂ ਭਾਰਤ ਨੂੰ ਵੱਡੀ ਕੀਮਤ ਚੁਕਾਉਣੀ ਪਏਗੀ।” ਲਗਾਤਾਰ ਕੋਸ਼ਿਸ਼ ਕਰ ਰਹੀਆਂ ਹਨ ਕੇਂਦਰ ਅਤੇ ਰਾਜ ਸਰਕਾਰਾਂ: ਪੀਐਮ ਮੋਦੀ ਨੇ ਕਿਹਾ ਕਿ ਕੋਰੋਨਾ ਗਲੋਬਲ ਮਹਾਮਾਰੀ ਦੁਆਰਾ ਪੈਦਾ ਕੀਤੀਆਂ ਗਈਆਂ ਸਥਿਤੀਆਂ ਦੇ ਵਿਚਕਾਰ ਕੇਂਦਰ ਅਤੇ ਦੇਸ਼ ਭਰ ਦੀਆਂ ਰਾਜ ਸਰਕਾਰਾਂ ਤੇਜ਼ੀ ਨਾਲ ਕੰਮ ਕਰ ਰਹੀਆਂ ਹਨ। ਲੋਕਾਂ ਨੂੰ ਹਰ ਰੋਜ਼ ਦੀ ਜ਼ਿੰਦਗੀ ‘ਚ ਕੋਈ ਦਿੱਕਤ ਨਾ ਆਵੇ ਇਸ ਦੇ ਲਈ ਵੀ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ।“