ਨਵੀਂ ਦਿੱਲੀਕਾਂਗਰਸ ਨੇ ਤੁਰੰਤ ਪ੍ਰਭਾਵ ਨਾਲ ਸੀਨੀਅਰ ਨੇਤਾ ਪਵਨ ਕੁਮਾਰ ਬਾਂਸਲ ਨੂੰ ਪਾਰਟੀ ਦਾ ਖਜ਼ਾਨਚੀ ਨਿਯੁਕਤ ਕੀਤਾ ਹੈ। ਇਸ ਤੋਂ ਪਹਿਲਾਂ ਮਰਹੂਮ ਨੇਤਾ ਅਤੇ ਸਾਬਕਾ ਸੰਸਦ ਮੈਂਬਰ ਅਹਿਮਦ ਪਟੇਲ ਪਾਰਟੀ ਦੇ ਖਜ਼ਾਨਚੀ (AICC treasurerਦੀ ਜ਼ਿੰਮੇਵਾਰੀ ਸੰਭਾਲ ਰਹੇ ਸੀ। ਬਾਂਸਲ ਨੂੰ ਪਾਰਟੀ ਦੇ ਅੰਤਰਿਮ ਪ੍ਰਧਾਨ ਸੋਨੀਆ ਗਾਂਧੀ ਵਲੋਂ ਖਜ਼ਾਨਚੀ ਦੇ ਅਹੁਦੇ ਦੀ ਵਾਧੂ ਜ਼ਿੰਮੇਵਾਰੀ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਬਾਂਸਲ ਪਾਰਟੀ ਪ੍ਰਸ਼ਾਸਨ ਦੇ ਇੰਚਾਰਜ ਵਜੋਂ ਕੰਮ ਕਰ ਰਹੇ ਸੀ

ਬਾਂਸਲ ਪਿਛਲੀ ਕਾਂਗਰਸ ਸਰਕਾਰ ਵਿਚ ਅਹਿਮ ਜ਼ਿੰਮੇਵਾਰੀਆਂ ਨਿਭਾ ਚੁੱਕੇ ਹਨ। ਉਸ ਨੂੰ ਪਿਛਲੀ ਯੂਪੀਏ ਸਰਕਾਰ ਵਿੱਚ ਰੇਲ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਕਾਂਗਰਸ ਦੇ ਦਿੱਗਜ ਰਣਨੀਤੀਕਾਰ ਅਹਿਮਦ ਪਟੇਲ ਦੀ ਮੌਤ ਤੋਂ ਬਾਅਦ ਸਭ ਇਸ ਬਾਰੇ ਸੋਚ ਰਹੇ ਸੀ ਪਾਰਟੀ ਖਜ਼ਾਨਚੀ ਦੇ ਅਹੁਦੇ ਦੀ ਜ਼ਿੰਮੇਵਾਰੀ ਕਿਸ ਨੂੰ ਸੌਂਪੀ ਜਾਏਗੀ। ਅਖੀਰ ਵਿੱਚ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੇ ਸ਼ਨੀਵਾਰ ਨੂੰ ਚੰਡੀਗੜ੍ਹ ਤੋਂ ਸਾਬਕਾ ਸੰਸਦ ਮੈਂਬਰ ਬਾਂਸਲ ਨੂੰ ਖਜ਼ਾਨਚੀ ਬਣਾਉਣ ਦਾ ਫੈਸਲਾ ਕੀਤਾ।



ਕੇਂਦਰ ਦੀ ਕਿਸਾਨਾਂ ਨੂੰ ਗੱਲਬਾਤ ਦੀ ਪੇਸ਼ਕਸ਼, ਖੱਟਰ ਦਾ ਇਲਜ਼ਾਮ- ਅੰਦੋਲਨ 'ਚ ਖਾਲਿਸਤਾਨ ਕਨੈਕਸ਼ਨ ਦਾ ਇਨਪੁਟ

ਕਾਂਗਰਸ ਦੇ ਦਿੱਗਜ ਲੀਡਰਾਂ 'ਚ ਸ਼ਾਮਲ ਬੰਸਲ ਪਿਛਲੇ ਲੰਮੇ ਸਮੇਂ ਤੋਂ ਹਾਸ਼ਿਏ 'ਤੇ ਚਲ ਰਹੇ ਸੀ। ਪਰ ਹਾਲ ਹੀ ਵਿੱਚ ਨ੍ਹਾਂ ਨੂੰ ਸਾਬਕਾ ਜਨਰਲ ਸਕੱਤਰ ਮੋਤੀ ਲਾਲ ਵੋਰਾ ਦੀ ਥਾਂ ਪਾਰਟੀ ਪ੍ਰਸ਼ਾਸਨ ਦੇ ਇੰਚਾਰਜ ਦੀ ਜ਼ਿੰਮੇਵਾਰੀ ਸੌਂਪੀ ਗਈ ਸੀ। ਹੁਣਖਜ਼ਾਨਚੀ ਦੇ ਅਹੁਦੇ ਦੀ ਵਾਧੂ ਜ਼ਿੰਮੇਵਾਰੀ ਪ੍ਰਾਪਤ ਕਰਨ ਤੋਂ ਬਾਅਦ ਨ੍ਹਾਂ ਦਾ ਕੱਦ ਪਾਰਟੀ '  ਵਾਰ ਫਿਰ ਚਰਚਾ ਵਿਚ ਆ ਗਿ ਹੈ ਪਾਰਟੀ ਦੇ ਜਨਰਲ ਸੱਕਤਰ ਕੇਸੀ ਵੇਣੂਗੋਪਾਲ ਵਲੋਂ ਜਾਰੀ ਇੱਕ ਅਧਿਕਾਰਤ ਬਿਆਨ ਵਿੱਚ ਕਿਹਾ ਗਿਆ ਹੈ ਕਿ ਬਾਂਸਲ ਤੁਰੰਤ ਪਾਰਟੀ ਦੇ ਖਜ਼ਾਨਚੀ ਦਾ ਅਹੁਦਾ ਸੰਭਾਲਣਗੇ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ