ਸੰਗਰੂਰ: ਅਸੀਂ ਅਕਸਰ ਵੇਖਦੇ ਹਾਂ ਕਿ ਵਿਆਹਾਂ ਦੇ ਮੌਕੇ ਲੋਕ ਸੌਂਕਿਆ ਤੌਰ 'ਤੇ ਹਵਾਈ ਫਾਈਰਿੰਗ ਕਰਦੇ ਹਨ। ਅਜਿਹਾ ਕਰਨਾ ਕਈ ਵਾਰ ਕਿਸੇ ਦੀ ਜਾਨ 'ਤੇ ਵੀ ਭਾਰੀ ਪੈ ਜਾਂਦਾ ਹੈ। ਸੰਗਰੂਰ 'ਚ ਇੱਕ ਧਾਰਮਿਕ ਸਮਾਗਮ 'ਚ ਫਾਈਰਿੰਗ ਦਾ ਮਾਮਲਾ ਕੁਝ ਸਮਾਂ ਪਹਿਲਾਂ ਖੂਬ ਸੁਰਖੀਆਂ 'ਚ ਰਿਹਾ ਹੈ। ਜਿਸ ਤੋਂ ਬਾਅਦ ਸੰਗਰੂਰ ਦੇ ਦਿੜਬਾ ਹਲਕਾ ਇੰਚਾਰਜ ਅਜੈਬ ਸਿੰਘ ਵੀ ਹਵਾਈ ਫਾਈਰਿੰਗ ਨੂੰ ਲੈ ਸੁਰਖੀਆਂ 'ਚ ਆਏ। ਦੱਸ ਦਈਏ ਕਿ ਕਰੀਬ ਦੋ ਹਫਤੇ ਪਹਿਲਾਂ ਅਜੈਬ ਸਿੰਘ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ 'ਚ ਉਹ ਆਪਣੇ ਘਰ ਦੀ ਛੱਤ 'ਤੇ ਬੈਠ ਹਵਾਈ ਫਾਈਰਿੰਗ ਕਰਦੇ ਨਜ਼ਰ ਆਏ ਸੀ।
ਇਸ ਵੀਡੀਓ 'ਤੇ ਹੁਣ ਅਜੈਬ ਸਿੰਘ ਨੇ ਸਫਾਈ ਪੇਸ਼ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਵੀਡੀਓ ਸੁਨਾਮ ਦਾ ਹੈ। ਮੇਰੀ ਪੋਤੀ ਦਾ ਵਿਆਹ ਸੀ ਅਤੇ ਉਸ ਨੇ ਖੁਸ਼ੀ 'ਚ ਆਪਣੇ ਘਰ ਦੀ ਛੱਤ 'ਤੇ ਆਪਣੀ ਲਾਈਸੈਂਸੀ ਰਿਵਾਲਵਰ ਨਾਲ ਹਵਾਈ ਫਾਈਰ ਕੀਤੇ। ਉਨ੍ਹਾਂ ਅੱਗੇ ਕਿਹਾ ਕਿ ਮੇਰਾ ਮਕਸਦ ਕਿਸੇ ਨੂੰ ਡਰਾਉਣ ਦਾ ਨਹੀਂ ਸੀ। ਇਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਜੇਕਰ ਮੇਰੇ ਅਜਿਹਾ ਕਰਨ ਨਾਲ ਕਿਸੇ ਨੂੰ ਬੁਰਾ ਲੱਗਿਆ ਹੈ ਤਾਂ ਮੈਂ ਮਾਫੀ ਮੰਗਦਾ ਹਾਂ।
ਉਧਰ ਇਸ ਮਾਮਲੇ ਬਾਰੇ ਜਦੋਂ ਸੰਗਰੂ ਦੇ ਐਸਪੀਡੀ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੇ ਵੀਡੀਓ ਵੇਖੀ ਅਤੇ ਇਸ ਸਬੰਧੀ ਦਿੜਬਾ ਦੇ ਡੀਐਸਪੀ ਨੂੰ ਜਾਂਚ ਦੇ ਹੁਕਮ ਦਿੱਤੇ ਹਨ।
ਕਾਂਗਰਸੀ ਨੇਤਾ ਦਾ ਫਾਈਰਿੰਗ ਕਰਦੇ ਦਾ ਵੀਡੀਓ ਵਾਇਰਲ 'ਤੇ ਸਪੱਸ਼ਟੀਕਰਨ, ਖੁਸ਼ੀ 'ਚ ਕੀਤੀ ਫਾਈਰਿੰਗ 'ਤੇ ਮੰਗੀ ਮਾਫੀ
ਏਬੀਪੀ ਸਾਂਝਾ
Updated at:
08 Feb 2020 12:43 PM (IST)
ਸੰਗਰੂਰ ਦੇ ਦਿੜਬਾ ਤੋਂ ਕਾਂਗਰਸੀ ਨੇਤਾ ਅਤੇ ਹਲਕਾ ਇੰਚਾਰਜ ਅਜੈਬ ਸਿੰਘ ਰਤੌਲ ਦਾ ਹਵਾਈ ਫਾਈਰਿੰਗ ਕਰਦੇ ਦਾ ਵੀਡੀਓ ਕਰੀਬ ਦੋ ਹਫਤੇ ਪਹਿਲਾਂ ਸੋਸ਼ਲ ਮੀਡੀਆ 'ਤੇ ਵਾਈਰਲ ਹੋਇਆ ਸੀ ਜਿਸ 'ਤੇ ਉਨ੍ਹਾਂ ਨੇ ਹੁਣ ਸਫਾਈ ਦਿੱਤੀ ਹੈ।
ਸੰਕੇਤਕ ਤਸਵੀਰ
- - - - - - - - - Advertisement - - - - - - - - -