ਨਵੀਂ ਦਿੱਲੀ: ਦਿੱਲੀ ਚੋਣਾਂ 'ਚ ਪ੍ਰਚਾਰ ਮੁਹਿੰਮ ਆਪਣੇ ਆਖਰੀ ਪੜਾਅ 'ਤੇ ਹੈ। ਵੋਟ ਪਾਉਣ ਤੋਂ ਪਹਿਲਾਂ ਕੋਈ ਵੀ ਧਿਰ ਆਪਣੀ ਮੁਹਿੰਮ 'ਚ ਕਿਸੇ ਕਿਸਮ ਦੀ ਘਾਟ ਨਹੀਂ ਰਹਿਣ ਦੇਣਾ ਚਾਹੁੰਦੀ। ਅਜਿਹੇ 'ਚ ਕਾਂਗਰਸ ਨੇ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਵੱਡਾ ਕਾਰਡ ਖੇਡਣ ਦਾ ਫੈਸਲਾ ਕੀਤਾ ਹੈ। ਦਿੱਗਜ ਕਾਂਗਰਸੀ ਨੇਤਾ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਿੱਲੀ ਚੋਣਾਂ 'ਚ ਕਾਂਗਰਸ ਦੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਕਰਨਗੇ।
ਹਾਸਲ ਜਾਣਕਾਰੀ ਮੁਤਾਬਕ ਕੈਪਟਨ ਅਮਰਿੰਦਰ ਸਿੰਘ 3 ਤੋਂ 5 ਫਰਵਰੀ ਤੱਕ ਕਾਂਗਰਸ ਦੇ ਉਮੀਦਵਾਰਾਂ ਲਈ ਦਿੱਲੀ ਵਿੱਚ ਪ੍ਰਚਾਰ ਕਰਨਗੇ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਰੋਡ ਸ਼ੋਅ 'ਚ ਹਿੱਸਾ ਲੈਣਗੇ ਤੇ ਕਾਂਗਰਸ ਉਮੀਦਵਾਰਾਂ ਲਈ ਜਨਤਕ ਮੀਟਿੰਗਾਂ ਕਰਨਗੇ।
ਪੰਜਾਬ ਕਾਂਗਰਸ ਕਮੇਟੀ ਦੇ ਬੁਲਾਰੇ ਨੇ ਕੈਪਟਨ ਅਮਰਿੰਦਰ ਸਿੰਘ ਦੇ ਪ੍ਰੋਗਰਾਮ ਬਾਰੇ ਜਾਣਕਾਰੀ ਦਿੱਤੀ ਹੈ। ਉਨ੍ਹਾਂ ਕਿਹਾ, "ਅਮਰਿੰਦਰ ਸਿੰਘ 3 ਫਰਵਰੀ ਨੂੰ ਹਰੀ ਨਗਰ 'ਚ ਕਾਂਗਰਸ ਦੇ ਉਮੀਦਵਾਰ ਸੁਰੇਂਦਰ ਸੇਤੀਆ ਦੇ ਹੱਕ ਸ਼ੋਅ ਕਰਨਗੇ। 3 ਫਰਵਰੀ ਨੂੰ ਮੀਟਿੰਗ ਤੋਂ ਬਾਅਦ ਅਮਰਿੰਦਰ ਸਿੰਘ ਕਾਲਕਾਜੀ ਤੋਂ ਕਾਂਗਰਸ ਉਮੀਦਵਾਰ ਸ਼ਿਵਾਨੀ ਚੋਪੜਾ ਲਈ ਰੋਡ ਪ੍ਰਦਰਸ਼ਨ ਕਰਨਗੇ।"
4 ਫਰਵਰੀ ਨੂੰ ਅਮਰਿੰਦਰ ਸਿੰਘ ਕਸਤੂਰਬਾ ਨਗਰ ਵਿੱਚ ਪਾਰਟੀ ਉਮੀਦਵਾਰ ਅਭਿਸ਼ੇਕ ਦੱਤ ਲਈ ਚੋਣ ਪ੍ਰਚਾਰ ਕਰਨਗੇ, ਜਦੋਂਕਿ ਉਹ ਜੰਗਪੁਰਾ ਵਿੱਚ ਵੀ ਕਾਂਗਰਸ ਉਮੀਦਵਾਰ ਲਈ ਇੱਕ ਜਨਤਕ ਮੀਟਿੰਗ ਕਰਨਗੇ। ਅਮਰਿੰਦਰ ਸਿੰਘ 5 ਫਰਵਰੀ ਨੂੰ ਕਾਂਗਰਸੀ ਉਮੀਦਵਾਰਾਂ ਲਈ ਚੋਣ ਪ੍ਰਚਾਰ ਵੀ ਕਰਨਗੇ।
ਦੱਸ ਦੇਈਏ ਕਿ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਪੰਜਾਬ ਦੇ ਇੱਕ ਹੋਰ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਦਾ ਨਾਂ ਵੀ ਕਾਂਗਰਸ ਦੀ ਸਟਾਰ ਪ੍ਰਚਾਰਕਾਂ ਦੀ ਸੂਚੀ ਵਿੱਚ ਸ਼ਾਮਲ ਹੈ। ਕਾਂਗਰਸ ਦਿੱਲੀ 'ਚ 66 ਸੀਟਾਂ 'ਤੇ ਚੋਣ ਲੜ ਰਹੀ ਹੈ।
ਕਾਂਗਰਸ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਖੇਡ ਰਹੀ 'ਕੈਪਟਨ ਕਾਰਡ'
ਏਬੀਪੀ ਸਾਂਝਾ
Updated at:
31 Jan 2020 01:23 PM (IST)
ਦਿੱਲੀ ਚੋਣਾਂ 'ਚ ਪ੍ਰਚਾਰ ਮੁਹਿੰਮ ਆਪਣੇ ਆਖਰੀ ਪੜਾਅ 'ਤੇ ਹੈ। ਵੋਟ ਪਾਉਣ ਤੋਂ ਪਹਿਲਾਂ ਕੋਈ ਵੀ ਧਿਰ ਆਪਣੀ ਮੁਹਿੰਮ 'ਚ ਕਿਸੇ ਕਿਸਮ ਦੀ ਘਾਟ ਨਹੀਂ ਰਹਿਣ ਦੇਣਾ ਚਾਹੁੰਦੀ। ਅਜਿਹੇ 'ਚ ਕਾਂਗਰਸ ਨੇ ਸਿੱਖ ਵੋਟਰਾਂ ਨੂੰ ਲੁਭਾਉਣ ਲਈ ਵੱਡਾ ਕਾਰਡ ਖੇਡਣ ਦਾ ਫੈਸਲਾ ਕੀਤਾ ਹੈ।
- - - - - - - - - Advertisement - - - - - - - - -