ਨਵੀਂ ਦਿੱਲੀ: ਜੇਕਰ ਤੁਸੀਂ ਬੈਂਕ ਦੇ ਕੰਮਕਾਜ ਨਿਪਟਾਉਨ ਬਾਰੇ ਸੋਚ ਰਹੇ ਹੋ ਤਾਂ ਸੁਚੇਤ ਹੋ ਜਾਓ। ਇਹ ਇਸ ਲਈ ਕਿਉਂਕਿ ਤੁਸੀਂ ਅਗਲੇ ਤਿੰਨ ਦਿਨਾਂ ਤੱਕ ਬੈਂਕ ਦੇ ਕੰਮ ਨੂੰ ਸੰਭਾਲਣ ਦੇ ਯੋਗ ਨਹੀਂ ਠੱਪ ਰਹਿਣਗੇ। ਕਿਉਂਕਿ ਦੇਸ਼ ‘ਚ ਬੈਂਕ ਲਗਾਤਾਰ ਤਿੰਨ ਦਿਨ ਬੰਦ ਰਹਿਣ ਜਾ ਰਹੇ ਹਨ। ਬੈਂਕ ਯੂਨੀਅਨਾਂ ਨੇ 31 ਜਨਵਰੀ ਤੋਂ ਦੋ ਦਿਨਾਂ ਦੀ ਹੜਤਾਲ ਦਾ ਐਲਾਨ ਕੀਤਾ ਹੈ। 2 ਫਰਵਰੀ ਨੂੰ ਐਤਵਾਰ ਹੈ, ਇਸ ਲਈ ਉਸ ਦਿਨ ਵੀ ਤੁਸੀਂ ਬੈਂਕ ਦਾ ਕੋਈ ਕੰਮ ਨਹੀਂ ਕਰ ਸਕੋਗੇ


ਇੰਨਾ ਹੀ ਨਹੀਂ, ਯੂਨੀਅਨ ਨੇ ਮਾਰਚ ਮਹੀਨੇ ‘ਚ ਅਤੇ 1 ਅਪ੍ਰੈਲ ਤੋਂ ਤਿੰਨ ਦਿਨਾਂ ਲਈ ਅਣਮਿੱਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਯੂਨਾਈਟਿਡ ਫੋਰਮ ਆਫ਼ ਬੈਂਕਸ ਯੂਨੀਅਨ (ਯੂਐਫਬੀਯੂ) ਨੇ ਕਿਹਾ ਹੈ ਕਿ 31 ਜਨਵਰੀ ਅਤੇ 1 ਫਰਵਰੀ ਨੂੰ ਬੈਂਕਾਂ ‘ਚ ਹੜਤਾਲ ਹੋਵੇਗੀ। ਇਸ ਦੇ ਨਾਲ ਹੀ 11, 12 ਅਤੇ 13 ਮਾਰਚ ਨੂੰ ਵੀ ਹੜਤਾਲ ਕੀਤੀ ਜਾਵੇਗੀ। ਬੈਂਕ ਯੂਨੀਅਨ ਨੇ 1 ਅਪ੍ਰੈਲ ਤੋਂ ਅਣਮਿਥੇ ਸਮੇਂ ਲਈ ਹੜਤਾਲ ਕਰਨ ਦਾ ਐਲਾਨ ਵੀ ਕੀਤਾ ਹੈ।

ਬੈਂਕ ਯੂਨੀਅਨ ਦੀ ਇਹ ਨੇ ਮੰਗਾਂ:-

1. ਬੈਂਕ ਯੂਨੀਅਨਾਂ ਦੀ ਮੰਗ ਹੈ ਕਿ ਤਨਖਾਹ 'ਚ ਘੱਟੋ ਘੱਟ 20% ਦਾ ਵਾਧਾ ਕੀਤਾ ਜਾਵੇ

2. ਬੈਂਕਾਂ ਚ ਕੰਮ ਦੇ ਪੰਜ ਦਿਨ ਹੋਣ

3. ਮੁਢਲੀ ਤਨਖਾਹ ਚ ਖਾਸ ਅਲਾਓਂਸਾਂ ਸ਼ਾਮਲ ਹੋਵੇ।

4. ਐਨਪੀਐਸ ਨੂੰ ਖ਼ਤਮ ਕੀਤਾ ਜਾਣਾ ਚਾਹੀਦਾ ਹੈ

5. ਪੈਨਸ਼ਨ ਦਾ ਨਵੀਨੀਕਰਨ

6. ਪਰਿਵਾਰ ਨੂੰ ਮਿਲਣ ਵਾਲੀ ਪੈਨਸ਼ਨ ਚ ਸੁਧਾਰ

7. ਸਟਾਫ ਵੈਲਫੇਅਰ ਫੰਡ ਦੀ ਓਪਰੇਟਿੰਗ ਲਾਭ ਦੇ ਅਧਾਰ ਤੇ ਵੰਡ।

8. ਰਿਟਾਇਰਮੈਂਟ ਤੇ ਮਿਲਣ ਵਾਲੇ ਫਾਈਦੇ ਨੂੰ ਇਨਕਮ ਟੈਕਸ ਤੋਂ ਬਾਹਰ ਰੱਖੀਆ ਜਾਵੇ।

9. ਬ੍ਰਾਂਚਾਂ ਚ ਕੰਮ ਕਰਨ ਦੇ ਸਮੇਂ ਅਤੇ ਦੁਪਹਿਰ ਦੇ ਖਾਣੇ ਦੇ ਸਮੇਂ ਦੀ ਸਹੀ ਵੰਡ ਕੀਤੀ ਜਾਵੇ।

10. ਅਫਸਰਾਂ ਲਈ ਬੈਂਕ ਚ ਕੰਮ ਦੇ ਘੰਟਿਆਂ ਨੂੰ ਨਿਯਮਤ ਕਰਨਾ ਚਾਹਿਦਾ ਹੈ।

11. ਇਕਰਾਰਨਾਮੇ ਅਤੇ ਕਾਰੋਬਾਰੀ ਕਾਰਸਪੋਂਡੈਂਟ ਲਈ ਬਰਾਬਰ ਤਨਖਾਹ ਤੈਅ ਕਰਨਾ।