ਕੋਰੋਨਾ ਦੀ ਦਹਿਸ਼ਤ ‘ਚ ਵੀ ਨਾ ਰੁਕਿਆ ਜ਼ੁਰਮ, ਪੁੱਤ ਨੇ ਮਾਰਿਆ ਪਿਉ, ਕਾਂਗਰਸੀ ਸਰਪੰਚ ਦੇ ਪਤੀ ਦਾ ਕਤਲ
ਏਬੀਪੀ ਸਾਂਝਾ | 29 Apr 2020 07:53 AM (IST)
ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਤਾਰਾਗੜ੍ਹ ਵਿਖੇ ਕਾਂਗਰਸੀ ਸਰਪੰਚ ਮਨਜੀਤ ਕੌਰ ਦੇ ਪਤੀ ਨਿਰੰਕਾਰ ਸਿੰਘ ਦਾ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨਿਰੰਕਾਰ ਸਿੰਘ ਸੋਮਵਾਰ ਦੇਰ ਰਾਤ ਦਵਾਈ ਲੈਣ ਆਇਆ ਸੀ। ਦਾਅਵਾ ਕੀਤਾ ਜਾ ਰਿਹਾ ਕਿ ਨਿਰੰਕਾਰ ਸਿੰਘ ਦੀ ਕਿਸੇ ਨਾਲ ਕੋਈ ਸਿਆਸੀ ਦੁਸ਼ਮਣੀ ਨਹੀਂ ਸੀ।
ਅੰਮ੍ਰਿਤਸਰ/ਫਿਰੋਜ਼ਪੁਰ: ਵਿਧਾਨ ਸਭਾ ਹਲਕਾ ਮਜੀਠਾ ਦੇ ਪਿੰਡ ਤਾਰਾਗੜ੍ਹ ਵਿਖੇ ਕਾਂਗਰਸੀ ਸਰਪੰਚ ਮਨਜੀਤ ਕੌਰ ਦੇ ਪਤੀ ਨਿਰੰਕਾਰ ਸਿੰਘ ਦਾ ਦੇਰ ਰਾਤ ਤੇਜ਼ਧਾਰ ਹਥਿਆਰਾਂ ਨਾਲ ਕਤਲ ਕਰ ਦਿੱਤਾ ਗਿਆ। ਨਿਰੰਕਾਰ ਸਿੰਘ ਸੋਮਵਾਰ ਦੇਰ ਰਾਤ ਦਵਾਈ ਲੈਣ ਆਇਆ ਸੀ। ਦਾਅਵਾ ਕੀਤਾ ਜਾ ਰਿਹਾ ਕਿ ਨਿਰੰਕਾਰ ਸਿੰਘ ਦੀ ਕਿਸੇ ਨਾਲ ਕੋਈ ਸਿਆਸੀ ਦੁਸ਼ਮਣੀ ਨਹੀਂ ਸੀ। ਕਾਤਲਾਂ ਨੇ ਨਿਰੰਕਾਰ ਦੀ ਬੇਰਹਿਮੀ ਨਾਲ ਹੱਤਿਆ ਕੀਤੀ ਹੈ। ਉਸ ਦੇ ਮੂੰਹ ‘ਤੇ ਤੇਜ਼ਧਾਰ ਹਥਿਆਰਾਂ ਨਾਲ ਇੰਨੇ ਵਾਰ ਕੀਤੇ ਗਏ ਹਨ ਕਿ ਉਸ ਦੀ ਪਛਾਣ ਕਰਨਾ ਮੁਸ਼ਕਲ ਹੋ ਗਿਆ। ਮੌਕੇ 'ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਪੋਸਟ ਮਾਰਟਮ ਲਈ ਭੇਜ ਦਿੱਤਾ ਹੈ। ਪੁਲੀਸ ਨੇ ਨਿਰੰਕਾਰ ਸਿੰਘ ਦੇ ਭਰਾ ਸੁਰਜੀਤ ਸਿੰਘ ਦੀ ਸ਼ਿਕਾਇਤ ’ਤੇ ਅਣਪਛਾਤੇ ਕਾਤਲਾਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਫਿਰੋਜ਼ਪੁਰ ਦੇ ਪਿੰਡ ਮੁੱਦਕੀ ਵਿਖੇ ਇਕ ਨਸ਼ੇੜੀ ਨੇ ਆਪਣੇ ਪਿਤਾ ਦੇ ਸਿਰ 'ਤੇ ਸੋਟੀ ਨਾਲ ਵਾਰ ਕਰਕੇ ਉਸ ਦੀ ਹੱਤਿਆ ਕਰ ਦਿੱਤੀ। ਪੁਲਿਸ ਨੇ ਪਰਿਵਾਰਕ ਮੈਂਬਰਾਂ ਦੀ ਸ਼ਿਕਾਇਤ 'ਤੇ ਦੋਸ਼ੀ ਪੁੱਤਰ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸ਼ਿਕਾਇਤ ‘ਚ ਜਗਤਾਰ ਸਿੰਘ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਕਿਹਾ ਕਿ ਉਸਦਾ ਦੋਸ਼ੀ ਭਰਾ ਹਰਦੀਪ ਸਿੰਘ ਪਰਿਵਾਰ ਤੋਂ ਵੱਖ ਰਹਿੰਦਾ ਹੈ ਅਤੇ ਉਸਦੀ ਰੋਟੀ ਅਤੇ ਪਾਣੀ ਵੀ ਵੱਖ ਹੈ। ਹਰਦੀਪ ਸ਼ਰਾਬ ਪੀਣ ਦਾ ਆਦੀ ਹੈ। ਸੋਮਵਾਰ ਨੂੰ ਹਰਦੀਪ ਆਪਣੇ ਘਰ ਦੇ ਵਿਹੜੇ ‘ਚ ਸ਼ਰਾਬ ਪੀ ਕੇ ਗਾਲੀ-ਗਲੋਚ ਕਰ ਰਿਹਾ ਸੀ। ਉਸ ਦੇ ਪਿਤਾ ਦੇਵ ਸਿੰਘ (60) ਨੇ ਹਰਦੀਪ ਨੂੰ ਬਦਸਲੂਕੀ ਕਰਨ ਤੋਂ ਮਨ੍ਹਾ ਕੀਤਾ। ਹਰਦੀਪ ਨੇ ਗੁੱਸੇ ‘ਚ ਆ ਕੇ ਸੋਟੀ ਪਿਤਾ ਦੇ ਸਿਰ ‘ਚ ਮਾਰੀ, ਜਿਸ ਕਾਰਨ ਉਸਦੀ ਮੌਤ ਹੋ ਗਈ। ਪੁਲਿਸ ਵਲੋਂ ਬਿਆਨਾਂ ਦੇ ਅਧਾਰ ’ਤੇ ਮੁਲਜ਼ਮ ਹਰਦੀਪ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਹਰਦੀਪ ਨੂੰ ਜਲਦੀ ਕਾਬੂ ਕਰ ਲਿਆ ਜਾਵੇਗਾ। ਇਹ ਵੀ ਪੜ੍ਹੋ: ਸਰਕਾਰ ਦੀ ਗਲਤੀ ਨੇ ਖੜ੍ਹੀ ਕੀਤੀ ਵੱਡੀ ਮੁਸੀਬਤ, ਪੰਜਾਬ ਪਹੁੰਚੇ ਸ਼ਰਧਾਲੂਆਂ ‘ਚ ਹੋਰ ਨਵੇਂ ਕੋਰੋਨਾ ਪੌਜ਼ੇਟਿਵ