ਚੰਡੀਗੜ੍ਹ ‘ਚ ਕੋਰੋਨਾ ਦੇ ਨਵੇਂ ਪੌਜ਼ੇਟਿਵ ਮਰੀਜ਼ ਮਿਲੇ, ਗਿਣਤੀ ਹੋਈ 59
ਏਬੀਪੀ ਸਾਂਝਾ | 29 Apr 2020 12:33 AM (IST)
ਕੋਰੋਨਾਵਾਇਰਸ ਦਾ ਕਹਿਰ ਚੰਡੀਗੜ੍ਹ ‘ਤੇ ਲਗਾਤਾਰ ਵੱਧਦਾ ਦਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿੱਚ 20 ਦੇ ਕਰਿਬ ਪੌਜ਼ੇਟਿਵ ਮਾਮਲੇ ਆਉਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ।
ਚੰਡੀਗੜ੍ਹ: ਕੋਰੋਨਾਵਾਇਰਸ (coronavirus) ਦਾ ਕਹਿਰ ਚੰਡੀਗੜ੍ਹ ‘ਤੇ ਲਗਾਤਾਰ ਵੱਧਦਾ ਦਾ ਰਿਹਾ ਹੈ। ਪਿਛਲੇ ਤਿੰਨ ਦਿਨਾਂ ਵਿੱਚ 20 ਦੇ ਕਰਿਬ ਪੌਜ਼ੇਟਿਵ ਮਾਮਲੇ (Positive cases) ਆਉਣ ਕਾਰਨ ਚੰਡੀਗੜ੍ਹ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਦੱਸ ਦਈਏ ਕਿ ਸ਼ਹਿਰ ‘ਚ ਕੋਰੋਨਾਵਾਇਰਸ ਦੇ ਮਰੀਜ਼ ਵੱਧ ਰਹੇ ਹਨ। ਮੰਗਲਵਾਰ ਸ਼ਾਮ ਤੱਕ 11 ਕੋਰੋਨਾ ਪੌਜ਼ੇਟਿਵ ਮਰੀਜ਼ ਮਿਲੇ ਹਨ। ਕਈ ਸੈਂਪਲਜ਼ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ। ਸੈਕਟਰ-30 ਸਭ ਤੋਂ ਜ਼ਿਆਦਾ ਪ੍ਰਭਾਵਿਤ ਹੈ। ਚੰਡੀਗੜ੍ਹ ਵਿੱਚ ਕੋਵਿਡ-19 ਦੇ ਪੌਜ਼ੇਟਿਵ ਮਰੀਜ਼ਾਂ ਦੀ ਕੁੱਲ ਗਿਣਤੀ ਵੱਧ ਕੇ 59 ਹੋ ਗਈ ਹੈ। ਇਸ ਦੇ ਨਾਲ ਹੀ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਸੂਬੇ 'ਚ 342 ਗਈ ਹੈ, ਜਦਕਿ ਕੋਰੋਨਾ ਨਾਲ ਮ੍ਰਿਤਕਾਂ ਦੀ ਗਿਣਤੀ 19 ਹੋ ਗਈ ਹੈ।