ਗੁਰੂਗ੍ਰਾਮ: ਮੱਧ ਪ੍ਰਦੇਸ਼ 'ਚ ਕਾਂਗਰਸ ਤੇ ਬੀਜੇਪੀ 'ਚ ਵਿਧਾਇਕਾਂ ਦੀ ਖਿੱਚੋਤਾਣ ਦਾ ਮਿਡ ਨਾਈਟ ਸ਼ੋਅ ਗੁਰੂਗ੍ਰਾਮ ਦੇ ਮਾਨੇਸਰ ਦੇ ਆਈਟੀਸੀ ਰਿਜ਼ਾਰਟ 'ਚ ਦੇਖਣ ਨੂੰ ਮਿਲਿਆ। ਐਮਪੀ 'ਚ ਕਾਂਗਰਸ ਸਰਕਾਰ ਦੇ ਕਈ ਵਿਧਾਇਕ ਜਿਨ੍ਹਾਂ ਨੂੰ ਬਾਹਰੋਂ ਸਮਰਥਨ ਦੇ ਰਹੇ ਨਿਰਦਲੀ ਤੇ ਸਪਾ-ਬਸਪਾ ਦੇ ਵਿਧਾਇਕ ਵੀ ਸ਼ਾਮਿਲ ਹਨ, ਉਨ੍ਹਾਂ ਨੂੰ ਦੇਰ ਰਾਤ ਗੁੜਗਾਓਂ ਦੇ ਹੋਟਲ 'ਚ ਦੇਖਿਆ ਗਿਆ।
ਜਾਣਕਾਰੀ ਮਿਲਦੇ ਹੀ ਕਾਂਗਰਸ ਅਲਰਟ ਹੋ ਗਈ ਤੇ ਸਾਰੇ ਵਿਧਾਇਕਾਂ ਨਾਲ ਸੰਪਰਕ ਕੀਤਾ ਗਿਆ। ਬਾਅਦ 'ਚ ਮੱਧ ਪ੍ਰਦੇਸ਼ ਦੇ ਮੰਤਰੀ ਜੇਵਰਧਨ ਸਿੰਘ ਤੇ ਰਮਾਬਾਈ ਆਈਟੀਸੀ ਹੋਟਲ 'ਚੋਂ ਬਾਹਰ ਨਿਕਲੇ। ਇਸ ਦਰਮਿਆਨ ਲੋਕਾਂ ਤੇ ਵਿਧਾਇਕਾਂ 'ਚ ਬਹਿੰਸ ਵੀ ਹੋ ਗਈ।
ਹੋਟਲ 'ਚੋਂ ਵਿਧਾਇਕਾਂ ਨੂੰ ਵਾਪਿਸ ਲੈ ਕੇ ਪਰਤੇ ਜੇਵਰਧਨ ਸਿੰਘ ਨੇ ਕਿਹਾ ਕਿ ਬੀਜੇਪੀ ਸਾਡੇ ਵਿਧਾਇਕਾਂ ਨੂੰ ਵੱਡੀ ਰਕਮ ਦਾ ਆਫਰ ਦੇ ਕੇ ਖਰੀਦ ਰਹੀ ਸੀ। ਹਾਲਾਂਕਿ ਅਸੀਂ ਆਪਣੇ ਵਿਧਾਇਕਾਂ ਨੂੰ ਹੋਟਲ 'ਚੋਂ ਬਾਹਰ ਕੱਢ ਲਿਆ ਹੈ। ਹੁਣ ਮੱਧ ਪ੍ਰਦੇਸ਼ ਦੀ ਕਮਲ ਨਾਥ ਸਰਕਾਰ ਨੂੰ ਕੋਈ ਖਤਰਾ ਨਹੀਂ ਹੈ।
ਇਹ ਵੀ ਪੜ੍ਹੋ:
ਦਿੱਲੀ ਦੰਗਿਆਂ 'ਤੇ ਮੋਦੀ ਤੇ ਕੇਜਰੀਵਾਲ ਦੀ ਮੁਲਾਕਾਤ, ਮੀਟਿੰਗ ਮਗਰੋਂ ਕੀਤਾ ਇਹ ਖੁਲਾਸਾ
ਦਿੱਲੀ ਹਿੰਸਾ 'ਚ ਮਸ਼ਹੂਰ ਹੋਇਆ ਸ਼ਾਹਰੁਖ ਗ੍ਰਿਫਤਾਰ