ਦੋ ਹਫ਼ਤਿਆਂ ਲਈ ਵਧ ਸਕਦਾ ਹੈ ਲੌਕਡਾਊਨ:
ਦੱਸਿਆ ਜਾ ਰਿਹਾ ਹੈ ਕਿ ਪੀਐਮ ਮੋਦੀ ਕੱਲ੍ਹ ਆਪਣੇ ਸੰਬੋਧਨ ‘ਚ ਲੌਕਡਾਊਨ ਹੋਰ ਦੋ ਹਫ਼ਤਿਆਂ ਲਈ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਵਾਰ ਕੁਝ ਖੇਤਰਾਂ ਨੂੰ ਲੌਕਡਾਊਨ ਵਿੱਚ ਵੀ ਢਿੱਲ ਦਿੱਤੀ ਜਾ ਸਕਦੀ ਹੈ। 11 ਅਪਰੈਲ ਨੂੰ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਦੇ ਸਾਰੇ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਮੀਟਿੰਗ ਕੀਤੀ ਸੀ। ਇਸ ਬੈਠਕ ‘ਚ ਕਈ ਮੁੱਖ ਮੰਤਰੀਆਂ ਨੇ ਲਕੌਡਾਊਨ ਵਧਾਉਣ ਦਾ ਸਮਰਥਨ ਕੀਤਾ।
ਕਈ ਸੂਬਿਆਂ ਨੇ 30 ਅਪਰੈਲ ਤੱਕ ਵਧਾਇਆ ਲੌਕਡਾਊਨ:
ਸਿਹਤ ਮੰਤਰਾਲੇ ਮੁਤਾਬਕ ਇਸ ਸਮੇਂ ਦੇਸ਼ ਵਿੱਚ ਸੰਕਰਮਣ ਦੇ 9152 ਮਾਮਲੇ ਹਨ। ਇਸ ਦੇ ਨਾਲ ਹੀ 308 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 856 ਲੋਕ ਠੀਕ ਹੋਏ ਹਨ। ਦੇਸ਼ ‘ਚ ਸਭ ਤੋਂ ਵੱਧ ਕੇਸ ਮਹਾਰਾਸ਼ਟਰ ਵਿੱਚ ਹੋਏ ਹਨ। ਸੂਬੇ ਦੇ ਸੀਐਮ ਉਧਵ ਠਾਕਰੇ ਪਹਿਲਾਂ ਹੀ 30 ਅਪਰੈਲ ਤੱਕ ਲੌਕਡਾਊਨ ਵਧਾਉਣ ਦਾ ਐਲਾਨ ਕਰ ਚੁੱਕੇ ਹਨ। ਮਹਾਰਾਸ਼ਟਰ ਤੋਂ ਇਲਾਵਾ ਤੇਲੰਗਾਨਾ, ਪੰਜਾਬ ਅਤੇ ਓਡੀਸ਼ਾ ਨੇ ਵੀ 30 ਅਪਰੈਲ ਤੱਕ ਲੌਕਡਾਊਨ ਵਧਾ ਦਿੱਤੀ ਹੈ।