52 ਸਾਲਾ ਪੁਲਿਸ ਅਧਿਕਾਰੀ ਦੀ ਤਬੀਅਤ ਪਿਛਲੇ ਹਫਤੇ ਤੋਂ ਨਾਸਾਜ਼ ਚੱਲਦੀ ਆ ਰਹੀ ਸੀ। ਹੁਣ ਕੋਰੋਨਾ ਟੈਸਟ ਕਰਵਾਉਣ ‘ਤੇ ਉਨ੍ਹਾਂ ਦੀ ਰਿਪੋਰਟ ਪੌਜ਼ੇਟਿਵ ਆਈ ਹੈ। ਡੀਐਸਪੀ ਲੁਧਿਆਣਾ ਨੂੰ ਫੋਰਟੀਜ਼ ਹਸਪਤਾਲ 'ਚ ਦਾਖਿਲ ਕਰਵਾਇਆ ਗਿਆ ਹੈ, ਜਿੱਥੇ ਉਨ੍ਹਾਂ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਹੈ।
ਉਨ੍ਹਾਂ ਦੀਆਂ ਪਹਿਲੀਆਂ ਦੋ ਰਿਪੋਰਟਾਂ ਨੈਗੇਟਿਵ ਆਈਆਂ ਸੀ, ਜਿਸ ਤੋਂ ਬਾਅਦ ਤੀਸਰੀ ਰਿਪੋਰਟ ਪੌਜ਼ਿਟਿਵ ਆਈ ਹੈ। ਡੀਐਸਪੀ ਦੇ ਸੰਪਰਕ 'ਚ ਆਏ ਦੋ ਐਸਐਚਓ, ਪਰਸਨਲ ਸਟਾਫ ਤੇ ਪਰਿਵਾਰ ਨੂੰ ਮਿਲਾ ਕੇ 15 ਲੋਕਾਂ ਨੂੰ ਕਵਾਰੰਟਾਈਨ ਕਰਕੇ ਸੈਂਪਲ ਲਏ ਗਏ ਹਨ।
ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾ ਪੌਜ਼ੇਟਿਵ ਮਾਮਲਿਆਂ ਦੀ ਗਿਣਤੀ 170 ਤੋਂ ਪਾਰ ਹੋ ਚੁੱਕੀ ਹੈ, ਜਦਕਿ 11 ਲੋਕਾਂ ਦੀ ਇਸ ਭਿਆਨਕ ਬਿਮਾਰੀ ਨਾਲ ਮੌਤ ਹੋ ਚੁੱਕੀ ਹੈ।
ਇਹ ਵੀ ਪੜ੍ਹੋ :
ਨਵਜੋਤ ਸਿੱਧੂ ਦਾ ਵਿਸਾਖੀ ਤੌਹਫ਼ਾ, ਤੜਕੇ ਹੀ ਪਹੁੰਚੇ ਹਸਪਤਾਲ
ਕੋਰੋਨਾ ਕਾਰਨ ਫਿੱਕੀ ਪਈ ਵਿਸਾਖੀ ਦੀ ਰੌਣਕ, ਜਾਣੋ ਹੋਰ ਸੂਬਿਆਂ 'ਚ ਇਸ ਦਿਹਾੜੇ ਦੀ ਮਹੱਤਤਾ