ਨਵੀਂ ਦਿੱਲੀ: ਅਮਰੀਕਾ ਤੇ ਬ੍ਰਾਜ਼ੀਲ ਤੋਂ ਬਾਅਦ, ਭਾਰਤ 'ਚ ਕੋਰੋਨਾਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵਿਸ਼ਵ 'ਚ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਹੈ। ਇਕੋ ਦਿਨ 'ਚ ਦੇਸ਼ 'ਚ ਕਰੋਨਾਵਾਇਰਸ ਕਾਰਨ ਸਭ ਤੋਂ ਵੱਧ 24,850 ਨਵੇਂ ਕੇਸ ਸਾਹਮਣੇ ਆਉਣ ਨਾਲ ਕੋਵਿਡ-19 ਮਰੀਜ਼ਾਂ ਦੀ ਕੁੱਲ ਗਿਣਤੀ 6,73,165 ਹੋ ਗਈ ਹੈ।

ਐਤਵਾਰ ਨੂੰ ਪਿਛਲੇ 24 ਘੰਟਿਆਂ ਵਿੱਚ ਮਹਾਮਾਰੀ ਕਾਰਨ 613 ਮੌਤਾਂ ਨਾਲ ਮਰਨ ਵਾਲਿਆਂ ਦੀ ਗਿਣਤੀ 19,268 ਹੋ ਗਈ। ਦੇਸ਼ ਵਿੱਚ ਲਗਾਤਾਰ ਤੀਜੇ ਦਿਨ ਕਰੋਨਾ ਦੇ 20 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਐਤਵਾਰ ਸਵੇਰੇ ਅੱਠ ਵਜੇ ਜਾਰੀ ਕੀਤੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਹੁਣ ਤੱਕ 4,09,082 ਵਿਅਕਤੀ ਲਾਗ ਤੋਂ ਠੀਕ ਹੋ ਚੁੱਕੇ ਹਨ, ਜਦਕਿ ਇੱਕ ਮਰੀਜ਼ ਦੇਸ਼ ਛੱਡ ਗਿਆ ਹੈ।

ਭਾਰਤ-ਚੀਨ ਵਿਚਾਲੇ ਵਧਿਆ ਤਣਾਅ, ਸਰਹੱਦ 'ਤੇ ਜੰਗ ਦੀ ਤਿਆਰੀ

ਭਾਰਤ ਨਾਲੋਂ ਜ਼ਿਆਦਾ ਕੇਸ ਅਮਰੀਕਾ (2,935,770), ਬ੍ਰਾਜ਼ੀਲ (1,578,376), ਰੂਸ (674,515) ਵਿੱਚ ਹਨ। ਪਰ ਭਾਰਤ ਵਿੱਚ ਵੱਧ ਰਹੇ ਕੇਸਾਂ ਦੀ ਗਤੀ ਦੁਨੀਆ ਵਿੱਚ ਚੌਥੇ ਨੰਬਰ ‘ਤੇ ਬਣੀ ਹੋਈ ਹੈ। ਅਮਰੀਕਾ ਅਤੇ ਬ੍ਰਾਜ਼ੀਲ ਤੋਂ ਬਾਅਦ ਇਕ ਦਿਨ 'ਚ ਭਾਰਤ 'ਚ ਸਭ ਤੋਂ ਵੱਧ ਕੇਸ ਦਰਜ ਕੀਤੇ ਜਾ ਰਹੇ ਹਨ।

ਕੋਰੋਨਾ: ਭਾਰਤ 'ਚ ਦਿਨ-ਬ-ਦਿਨ ਵਧ ਰਹੇ ਕੇਸ, ਹਾਲਾਤ ਗੰਭੀਰ

ਅੰਕੜਿਆਂ ਅਨੁਸਾਰ ਦੇਸ਼ ਵਿੱਚ ਇਸ ਵੇਲੇ 2 ਲੱਖ 27 ਹਜ਼ਾਰ ਕੋਰੋਨਾ ਮਾਮਲੇ ਹਨ। ਸਭ ਤੋਂ ਵੱਧ ਸਰਗਰਮ ਮਾਮਲੇ ਮਹਾਰਾਸ਼ਟਰ ਵਿੱਚ ਹਨ। ਮਹਾਰਾਸ਼ਟਰ ਵਿੱਚ 77 ਹਜ਼ਾਰ ਤੋਂ ਵੱਧ ਸੰਕਰਮਿਤ ਲੋਕਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਸ ਤੋਂ ਬਾਅਦ ਦੂਜੇ ਨੰਬਰ 'ਤੇ ਦਿੱਲੀ, ਤੀਜੇ ਨੰਬਰ' ਤੇ ਤਾਮਿਲਨਾਡੂ, ਚੌਥੇ ਨੰਬਰ 'ਤੇ ਗੁਜਰਾਤ ਅਤੇ ਪੰਜਵੇਂ ਨੰਬਰ 'ਤੇ ਪੱਛਮੀ ਬੰਗਾਲ ਹੈ। ਇਨ੍ਹਾਂ ਪੰਜ ਰਾਜਾਂ ਵਿੱਚ ਸਭ ਤੋਂ ਵੱਧ ਕਿਰਿਆਸ਼ੀਲ ਕੇਸ ਹਨ। 

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ