ਮਹਿੰਦਰਾ ਐਂਡ ਮਹਿੰਦਰਾ ਦੇ ਟਰੈਕਟਰਾਂ ਦੀ ਜੂਨ ਦੀ ਵਿਕਰੀ ‘ਚ 12% ਦਾ ਵਾਧਾ ਹੋਇਆ ਹੈ। ਜੂਨ 2020 ‘ਚ ਕੰਪਨੀ ਨੇ 35844 ਟਰੈਕਟਰ ਵੇਚੇ, ਜਦਕਿ ਜੂਨ 2019 ‘ਚ ਕੰਪਨੀ ਨੇ 31879 ਟਰੈਕਟਰ ਵੇਚੇ। ਐਸਕੋਰਟਸ ਕੰਪਨੀ ਨੇ ਜੂਨ 2020 ‘ਚ 10623 ਟਰੈਕਟਰ ਵੇਚੇ ਜੋ ਜੂਨ 2019 ਦੇ ਮੁਕਾਬਲੇ 22.80% ਵੱਧ ਹਨ।
ਇਸ ਮਹੀਨੇ ਲਾਂਚ ਹੋਵੇਗੀ ਹੌਂਡਾ ਸਿਟੀ, ਇਨ੍ਹਾਂ ਵੱਡੀਆਂ ਕਾਰਾਂ ਨਾਲ ਹੋਵੇਗਾ ਮੁਕਾਬਲਾ
ਕੰਪਨੀ ਨੇ ਜੂਨ 2019 ‘ਚ 8648 ਟਰੈਕਟਰ ਵੇਚੇ ਸਨ। ਇਸ ਤੋਂ ਇਲਾਵਾ ਸੋਨਾਲੀਕਾ ਟਰੈਕਟਰਾਂ ਦੀ ਵਿਕਰੀ ਨੇ ਵੀ ਨਵਾਂ ਰਿਕਾਰਡ ਬਣਾਇਆ ਹੈ। ਕੰਪਨੀ ਨੇ ਜੂਨ 2019 ਦੇ ਮੁਕਾਬਲੇ ਘਰੇਲੂ ਮਾਰਕੀਟ ‘ਚ 55 ਪ੍ਰਤੀਸ਼ਤ ਵਧੇਰੇ ਵਿਕਰੀ ਹਾਸਲ ਕੀਤੀ ਹੈ। ਸੋਨਾਲੀਕਾ ਟਰੈਕਟਰਜ਼ ਨੇ ਜੂਨ 2020 ‘ਚ 13691 ਟਰੈਕਟਰ ਵੇਚੇ ਹਨ।
ਮਾਹਰ ਇਹ ਵੀ ਮੰਨਦੇ ਹਨ ਕਿ ਵਿਕਰੀ ਦੀ ਗਤੀ ਸਿਰਫ ਪੇਂਡੂ ਭਾਰਤ ਤੋਂ ਹੀ ਵਧਣ ਦੀ ਉਮੀਦ ਹੈ। ਇਸ ਕੜੀ ਵਿੱਚ ਟਰੈਕਟਰਾਂ ਦੀ ਵਿਕਰੀ ਨੇ ਪਹਿਲਾਂ ਸੰਕੇਤ ਦੇਣਾ ਸ਼ੁਰੂ ਕਰ ਦਿੱਤਾ ਹੈ। ਮਾਹਰ ਮੰਨਦੇ ਹਨ ਕਿ ਹਾੜ੍ਹੀ ਦੀ ਚੰਗੀ ਫ਼ਸਲ ਹੋਣ ਕਾਰਨ ਇਸ ਵਾਰ ਕਿਸਾਨਾਂ ਕੋਲ ਨਕਦੀ ਮੌਜੂਦ ਹੈ।
ਮਾਹਰ ਮੰਨਦੇ ਹਨ ਕਿ ਆਉਣ ਵਾਲੇ ਦਿਨਾਂ ‘ਚ ਪੇਂਡੂ ਭਾਰਤ ਦੀ ਸਥਿਤੀ ਮਜ਼ਬੂਤ ਹੋਵੇਗੀ ਤੇ ਦੇਸ਼ ਦੀ ਆਰਥਿਕਤਾ ਨੂੰ ਵਧਾਉਣ ‘ਚ ਸਭ ਤੋਂ ਮਹੱਤਵਪੂਰਨ ਯੋਗਦਾਨ ਸ਼ਹਿਰੀ ਭਾਰਤ ਦੀ ਤੁਲਣਾ ‘ਚ ਪੇਂਡੂ ਭਾਰਤ ਦਾ ਹੋਵੇਗਾ।
Car loan Information:
Calculate Car Loan EMI