ਨਵੀਂ ਦਿੱਲੀ: ਦੇਸ਼ ਵਿੱਚ ਕੋਰੋਨਾ ਦਾ ਪ੍ਰਭਾਵ ਹਰ ਦਿਨ ਵੱਧ ਰਿਹਾ ਹੈ। ਕੋਰੋਨਾ ਦੀ ਲਾਗ ਨੂੰ ਘਟਾਉਣ ਲਈ ਦੇਸ਼ ਭਰ ਵਿੱਚ 16 ਜਨਵਰੀ ਨੂੰ ਕੋਰੋਨਾ ਟੀਕਾਕਰਣ ਦੀ ਸ਼ੁਰੂਆਤ ਕੀਤੀ ਗਈ ਸੀ। ਉਥੇ ਹੀ ਹੁਣ ਤੱਕ ਕੋਵਿਡ -19 ਟੀਕੇ ਦੀਆਂ 17.26 ਕਰੋੜ ਖੁਰਾਕਾਂ ਲਗਾਈਆਂ ਜਾ ਚੁਕੀਆਂ ਹਨ। ਕੇਂਦਰੀ ਸਿਹਤ ਮੰਤਰਾਲੇ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।
ਮੰਤਰਾਲੇ ਨੇ ਕਿਹਾ ਕਿ 18 ਤੋਂ 44 ਸਾਲ ਦੀ ਉਮਰ ਸਮੂਹ ਦੇ 5,18,479 ਲਾਭਪਾਤਰੀਆਂ ਨੇ ਸੋਮਵਾਰ ਨੂੰ ਪਹਿਲੀ ਖੁਰਾਕ ਪ੍ਰਾਪਤ ਕੀਤੀ, ਜਿਸ ਨਾਲ ਟੀਕਾਕਰਨ ਅਭਿਆਨ ਦੇ ਤੀਜੇ ਪੜਾਅ ਦੇ ਸ਼ੁਰੂ ਹੋਣ ਤੋਂ ਬਾਅਦ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵਿੱਚ ਟੀਕਾ ਲਗਵਾਉਣ ਵਾਲੇ ਇਸ ਸ਼੍ਰੇਣੀ ਦੇ ਲੋਕਾਂ ਦੀ ਗਿਣਤੀ ਵਧ ਕੇ 25,52,843 ਤੱਕ ਹੋ ਗਈ ਹੈ।
ਕਿਥੇ ਕਿੰਨੇ ਲੱਗੇ ਟੀਕੇ :
ਇਸ ਉਮਰ ਸਮੂਹ 'ਚ ਹੁਣ ਤਕ ਮਹਾਰਾਸ਼ਟਰ 'ਚ 5,10,347, ਰਾਜਸਥਾਨ ਵਿਚ 4,11,002, ਦਿੱਲੀ ਵਿਚ 3,66,309, ਗੁਜਰਾਤ ਵਿਚ 3,23,601 ਅਤੇ ਹਰਿਆਣਾ ਵਿਚ 2,93,716, ਬਿਹਾਰ ਵਿਚ 1,77,885, ਉੱਤਰ ਪ੍ਰਦੇਸ਼ ਵਿਚ 1,66,814 ਅਤੇ ਅਸਾਮ ਵਿਚ 1,06,538 ਲੋਕਾਂ ਨੂੰ ਟੀਕਾ ਲਗਾਇਆ ਗਿਆ ਹੈ। ਮੰਤਰਾਲੇ ਨੇ ਕਿਹਾ ਕਿ ਅੰਤ੍ਰਿਮ ਰਿਪੋਰਟ ਦੇ ਅਨੁਸਾਰ ਦੇਸ਼ ਵਿੱਚ ਹੁਣ ਤੱਕ ਦਿੱਤੇ ਗਏ ਕੋਵਿਡ -19 ਟੀਕੇ ਦੀਆਂ ਖੁਰਾਕਾਂ ਦੀ ਕੁੱਲ ਸੰਖਿਆ 17,26,33,761 ਹੋ ਗਈ ਹੈ।
ਇਸ ਤੋਂ ਇਲਾਵਾ, 45 ਤੋਂ 60 ਸਾਲ ਦੀ ਉਮਰ ਦੇ 5,54,97,658 ਅਤੇ 71,73,939 ਲਾਭਪਾਤਰੀਆਂ ਨੂੰ ਕ੍ਰਮਵਾਰ ਪਹਿਲੀ ਅਤੇ ਦੂਜੀ ਖੁਰਾਕ ਦਿੱਤੀ ਗਈ ਹੈ, ਜਦਕਿ 60 ਸਾਲ ਤੋਂ ਵੱਧ ਦੇ 5,38,00,706 ਅਤੇ 1,56,39,381 ਲਾਭਪਾਤਰੀਆਂ ਨੇ ਪਹਿਲੀ ਅਤੇ ਦੂਜੀ ਖੁਰਾਕ ਲਈ ਹੈ। ਮੰਤਰਾਲੇ ਨੇ ਦੱਸਿਆ ਕਿ ਟੀਕਾਕਰਨ ਮੁਹਿੰਮ ਦੇ 115ਵੇਂ ਦਿਨ (10 ਮਈ, 2021) ਨੂੰ ਕੁੱਲ 24,30,017 ਟੀਕੇ ਲਗਾਏ ਗਏ, ਜਿਸ ਵਿਚ 10,47,092 ਪਹਿਲੀ ਖੁਰਾਕ ਅਤੇ 13,82,925 ਦੂਜੀ ਖੁਰਾਕ ਸ਼ਾਮਲ ਹੈ।