ਚੰਡੀਗੜ੍ਹ: ਕਾਂਗਰਸ ਪਾਰਟੀ ਵਿਚ ਨਾਰਾਜ਼ਗੀ ਵਧਦੀ ਜਾ ਰਹੀ ਹੈ। ਪਾਰਟੀ ਨੇਤਾਵਾਂ ਦੇ ਇੱਕ ਹਿੱਸੇ ਨੇ ਸੂਬਾ ਸਰਕਾਰ 'ਤੇ ਸਾਰੇ ਮਹੱਤਵਪੂਰਣ ਮਸਲੇ 'ਤੇ ਇਨਸਾਫ ਦਿਵਾਉਣ ਵਿਚ ਅਸਫਲ ਰਹਿਣ ਦਾ ਦੋਸ਼ ਲਗਾਇਆ ਹੈ। ਇਸ ਇਲਜ਼ਾਮ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖਿਲਾਫ ਪਾਰਟੀ ਦਾ ਇੱਕ ਵੱਡਾ ਧੜਾ ਆਵਾਜ਼ ਚੁੱਕਣ ਲੱਗ ਗਿਆ ਹੈ। ਜਿਸ ਨੇ ਪੰਜਾਬ ਕਾਂਗਰਸ 'ਚ ਚਲ ਰਹੀ ਤਰਕਾਰ ਨੂੰ ਜਗ ਜ਼ਾਹਰ ਕਰ ਦਿੱਤਾ ਹੈ।


ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਲਗਾਤਾਰ ਟਵੀਟ ਕਰਕੇ ਸਿੱਧੇ ਤੌਰ 'ਤੇ ਇਨ੍ਹਾਂ ਮੁੱਦਿਆਂ 'ਤੇ ਕੈਪਟਨ 'ਤੇ ਨਿਸ਼ਾਨਾ ਸਾਧ ਚੁੱਕੇ ਹਨ। ਜਿਸ ਮਗਰੋਂ ਵੱਖ-ਵੱਖ ਕਾਂਗਰਸੀ ਮੰਤਰੀ ਅਤੇ ਵਿਧਾਇਕ ਇਕੱਠੇ ਹੋ ਗਏ ਹਨ। ਸਿਰਫ ਇਹੀ ਨਹੀਂ ਇਨ੍ਹਾਂ ਇਕੱਠੇ ਹੋਏ ਮੰਤਰੀਆਂ ਵਲੋਂ ਗੁਪਤ ਮੀਟਿੰਗਾਂ ਵੀ ਕੀਤੀਆਂ ਜਾ ਰਹੀਆਂ ਹਨ, ਜਿਸ ਨੇ ਸਿਆਸਤ ਨੂੰ ਹੋਰ ਗਰਮਾ ਦਿੱਤਾ।


ਦੱਸ ਦਈਏ ਕਿ ਮੰਤਰੀ ਸੁਖਜਿੰਦਰ ਰੰਧਾਵਾ ਇਸ ਵਿਚ ਪ੍ਰਮੁੱਖ ਭੂਮਿਕਾ ਨਿਭਾਅ ਰਹੇ ਹਨ। ਜਾਣਕਾਰੀ ਮੁਤਾਬਕ ਸੋਮਵਾਰ ਦੁਪਹਿਰ ਨੂੰ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ਵਿਖੇ ਵੀ ਕੈਪਟਨ ਤੋਂ ਬਾਗੀ ਹੋਏ ਮੰਤਰੀਆਂ ਦੀ ਇੱਕ ਮੀਟਿੰਗ ਹੋਈ।


ਸੂਤਰਾਂ ਦਾ ਦਾਅਵਾ ਹੈ ਕਿ ਇਸ ਬੈਠਕ ਵਿਚ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ, ਲੋਕ ਸਭਾ ਮੈਂਬਰ ਰਵਨੀਤ ਬਿੱਟੂ, ਵਿਧਾਇਕ ਕੁਸ਼ਲਦੀਪ ਸਿੰਘ ਢਿੱਲੋਂ ਅਤੇ ਕੁਝ ਹੋਰ ਵਿਧਾਇਕ ਮੌਜੂਦ ਰਹੇ। ਕੁਝ ਦਿਨ ਪਹਿਲਾਂ ਮੰਤਰੀ ਸੁਖਜਿੰਦਰ ਰੰਧਾਵਾ ਨੇ ਵਿਧਾਇਕ ਨਵਜੋਤ ਸਿੱਧੂ ਅਤੇ ਉਨ੍ਹਾਂ ਦੇ ਨੇੜਲੇ ਸਾਥੀ ਅਤੇ ਜਲੰਧਰ ਕੈਂਟ ਦੇ ਵਿਧਾਇਕ ਪਰਗਟ ਸਿੰਘ ਨਾਲ ਮੁਲਾਕਾਤ ਕੀਤੀ ਸੀ।


ਹਾਲਾਂਕਿ, ਕਪਤਾਨ ਕੈਂਪ ਸਥਿਤੀ ਨੂੰ ਕੰਟ੍ਰੋਲ ਕਰਨ ਲਈ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਜਿਸ ਬਾਬਤ ਸੋਮਵਾਰ ਨੂੰ ਮੁੱਖ ਮੰਤਰੀ ਦੇ ਸਲਾਹਕਾਰ ਭਰਤ ਇੰਦਰ ਚਾਹਲ ਨੇ ਦੋ ਵਾਰ ਸੁਖਜਿੰਦਰ ਰੰਧਾਵਾ ਨਾਲ ਮੁਲਾਕਾਤ ਕੀਤੀ ਪਰ ਇਹ ਗਤੀਰੋਧ ਟੁੱਟ ਨਹੀਂ ਸਕਿਆ।


ਜਦੋਂ ਤੋਂ ਹਾਈ ਕੋਰਟ ਨੇ ਕੋਟਕਪੂਰਾ ਗੋਲੀਬਾਰੀ ਬਾਰੇ ਪੁਰਾਣੀ ਐਸਆਈਟੀ ਦੀ ਰਿਪੋਰਟ ਨੂੰ ਰੱਦ ਕਰ ਦਿੱਤਾ ਉਦੋਂ ਤੋਂ ਹੀ ਪੰਜਾਬ ਕਾਂਗਰਸ 'ਚ ਵੰਡ ਪਈ ਹੈ। ਇਸ ਦੇ ਨਾਲ ਹੀ ਉਦੋਂ ਹੀ ਨਵਜੋਤ ਸਿੰਘ ਸਿੱਧੂ, ਕੈਪਟਨ ਅਮਰਿੰਦਰ ਸਿੰਘ ਖਿਲਾਫ ਖੁੱਲ੍ਹ ਕੇ ਸਾਹਮਣੇ ਆਏ ਅਤੇ ਉਨ੍ਹਾਂ ਨੇ ਕੈਪਟਨ ਨੂੰ ਸਾਫ਼ ਲਫਜ਼ਾ 'ਚ ਅਯੋਗ ਕਰਾਰ ਦਿੱਤਾ।


ਸਿੱਧੂ ਅਤੇ ਮੁੱਖ ਮੰਤਰੀ ਦਰਮਿਆਨ ਹੋਈ ਇਸ ਜ਼ੁਬਾਨੀ ਲੜਾਈ ਵਿੱਚ ਹੋਰ ਕਾਂਗਰਸੀ ਨੇਤਾਵਾਂ ਨੇ ਵੀ ਆਪਣੀ ਸਰਕਾਰ ‘ਤੇ ਬੇਅਬਦੀ ਮੁੱਦੇ ‘ਤੇ ਸਵਾਲ ਚੁੱਕੇ।


ਇਹ ਵੀ ਪੜ੍ਹੋ: ਕੋਰੋਨਾ ਮਰੀਜ਼ਾਂ ਨੂੰ ਮਦਦ ਮੁਹੱਈਆ ਕਰਾਉਣ ਲਈ ਬਠਿੰਡਾ ਦੇ ਐਨਜੀਓ ਮੈਂਬਰ ਜਾਨ ਖ਼ਤਰੇ 'ਚ ਪਾ ਕਰ ਰਹੇ ਨੇ ਇਹ ਕੰਮ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904