ਬਠਿੰਡਾ: ਇਸ ਸਮੇਂ ਜਦੋਂ ਕੋਵਿਡ-19 ਦੇ ਮਰੀਜ਼ਾਂ ਲਈ ਹਸਪਤਾਲਾਂ 'ਚ ਬੈੱਡ, ਆਕਸੀਜਨ ਅਤੇ ਹੋਰ ਸੇਵਾਵਾਂ ਦੀ ਭਾਲ ਲਈ ਲੋਕ ਇਧਰ ਤੋਂ ਉਦਰ ਭੱਜ ਨੱਠ ਕਰ ਰਹੇ ਹਨ। ਅਜਿਹੇ 'ਚ ਬਠਿੰਡਾ ਸ਼ਹਿਰ ਦੇ ਇੱਕ ਸਥਾਨਕ ਐਨਜੀਓ ਸਮਰਪਣ ਨੇ ਲੋਕਾਂ ਦੀ ਮਦਦ ਦਾ ਜਿੰਮਾ ਚੁੱਕਿਆ ਹੈ। ਇਸ ਐਨਜੀਓ ਨੇ ਦੋਸਤਾਂ ਦੇ ਸਮੂਹ ਨਾਲ ਪਲਾਜ਼ਮਾ ਅਤੇ ਆਕਸੀਜਨ ਦੀ ਉਪਲਬਧਤਾ ਸੰਬੰਧੀ ਪ੍ਰੇਸ਼ਾਨ ਪਰਿਵਾਰ ਦੀ ਮਦਦ ਕਰਨੀ ਸ਼ੁਰੂ ਕੀਤੀ ਹੈ।


ਐਨਜੀਓ ਮੈਂਬਰ ਮੁਕੇਸ਼ ਕੁਮਾਰ ਗੋਇਲ ਪਲਾਜ਼ਮਾ ਦੀ ਜ਼ਰੂਰਤ ਵਾਲੇ ਲੋਕਾਂ ਨਾਲ ਤਾਲਮੇਲ ਕਰਦੇ ਹਨ। ਮੌਂਟੀ ਨੇ ਕਿਹਾ, “ਅਸੀਂ ਪਲਾਜ਼ਮਾ ਅਤੇ ਆਕਸੀਜਨ ਦਾ ਪ੍ਰਬੰਧ ਕਰਨ ਅਤੇ ਦਾਨ ਕਰਨ ਵਿੱਚ ਲੋਕਾਂ ਦੀ ਮਦਦ ਕਰਦੇ ਹਾਂ।" ਕੋਰੋਨਾ ਸਮੇਂ ਦੌਰਾਨ ਐਨਜੀਓ ਨੇ 300 ਤੋਂ ਵੱਧ ਪਲਾਜ਼ਮਾ ਦਾਨੀਆਂ ਦਾ ਪ੍ਰਬੰਧ ਕੀਤਾ ਹੈ, ਜਿਸ ਨਾਲ 900 ਦੇ ਲਗਪਗ ਮਰੀਜ਼ਾਂ ਦਾ ਇਲਾਜ ਕਰਵਾਉਣ ਵਿਚ ਮਦਦ ਹੋਈ ਹੈ।


ਇਸ ਦੇ ਨਾਲ ਹੀ ਹੁਣ ਤੱਕ ਉਨ੍ਹਾਂ ਨੇ 9,000 ਖੂਨਦਾਨ ਦਾ ਪ੍ਰਬੰਧ ਕੀਤਾ ਹੈ। ਜਿਸ ਦੀ ਦੁਰਘਟਨਾ ਅਤੇ ਕੈਂਸਰ ਦੇ ਮਰੀਜ਼ਾਂ ਨੂੰ ਖੂਨ ਦੀ ਸਮੇਂ ਜ਼ਰੂਰਤ ਪੈਣ 'ਤੇ ਮੁਹੱਈਆ ਕਰਵਾਇਆ ਗਿਆ ਹੈ। ਨਾਲ ਹੀ ਹੁਣ ਐਨਜੀਓ ਨੇ ਲੋੜਮੰਦਾਂ ਨੂੰ ਆਕਸੀਜਨ ਸਿਲੰਡਰ ਵੰਡਣੇ ਸ਼ੁਰੂ ਕਰ ਦਿੱਤੇ ਹਨ ਅਤੇ ਪੁਰਾਣੇ ਆਕਸੀਜਨ ਸਿਲੰਡਰ ਮੁੜ ਭਰਨ ਦਾ ਕੰਮ ਵੀ ਸ਼ੁਰੂ ਕੀਤਾ ਹੈ। ਇਸ ਦੇ ਨਾਲ ਹੀ ਇਹ ਐਨਜੀਓ ਲੋਕਾਂ ਨੂੰ ਹਸਪਤਾਲਾਂ ਵਿਚ ਦਾਖਲ ਕਰਵਾਉਣ ਵਿਚ ਮਦਦ ਵੀ ਕਰ ਰਹੇ ਹਨ ਅਜਿਹੇ ਸਮੇਂ ਜਦੋਂ ਸ਼ਹਿਰ ਵਿਚ ਲੈਵਲ -3 ਬਿਸਤਰੇ ਦੀ ਘਾਟ ਹੈ।


ਅਰਪਨ ਜਿੰਦਲ ਅਤੇ ਪ੍ਰੇਰਨਾ ਜਿੰਦਲ ਨਾਂ ਦੇ ਇੱਕ ਕੱਪਲ ਨੇ ਆਪਣੇ ਦੋਸਤ ਮੁਕੇਸ਼ ਕੁਮਾਰ ਗੋਇਲ ਨਾਲ ਮਿਲ ਕੇ ਸਾਲ 2016 ਵਿਚ ਇਸ ਐਨਜੀਓ ਦੀ ਸ਼ੁਰੂਆਤ ਕੀਤੀ ਸੀ। ਉਨ੍ਹਾਂ ਕਿਹਾ, ਪਿਛਲੇ ਸਾਲ ਲੌਕਡਾਊਨ ਦੌਰਾਨ ਅਸੀਂ ਸ਼ਹਿਰ ਦੇ ਗਰੀਬ ਲੋਕਾਂ ਨੂੰ 70 ਲੱਖ ਰੁਪਏ ਦੇ ਖਾਣੇ ਅਤੇ ਰਾਸ਼ਨ ਪੈਕੇਟ ਵੰਡੇ।"


ਇਸ ਦੇ ਇੱਕ ਮੈਂਬਰ ਦ੍ਰਾਵਜੀਤ ਠਾਕੁਰ ਉਰਫ ਮੈਰੀ ਨੇ 66 ਵਾਰ ਖੂਨਦਾਨ ਕਰਕੇ ਅਤੇ ਸੱਤ ਵਾਰ ਪਲਾਜ਼ਮਾ ਨੂੰ ਦਾਲ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।


ਇਹ ਵੀ ਪੜ੍ਹੋ: Children on Covid19: ਕੋਰੋਨਾ ਦੀ ਤੀਜੀ ਲਹਿਰ ਚੋਂ ਬੱਚਿਆਂ ਨੂੰ ਬਚਾਉਣਾ ਬੇਹੱਦ ਜ਼ਰੂਰੀ, ਮਾਹਰਾਂ ਤੋਂ ਜਾਣੋ ਕਿਹੜੀਆਂ ਚੀਜ਼ਾਂ ਕਰਨਗੀਆਂ ਮਦਦ


ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:


https://play.google.com/store/apps/details?id=com.winit.starnews.hin


https://apps.apple.com/in/app/abp-live-news/id811114904