ਨਵੀਂ ਦਿੱਲੀ: ਭਾਰਤ ’ਚ ਹੀ ਨਹੀਂ, ਸਗੋਂ ਦੁਨੀਆ ਦੇ ਕਈ ਦੇਸ਼ ਕੋਰੋਨਾ ਨਾਲ ਹਾਲੇ ਵੀ ਜੂਝ ਰਹੇ ਹਨ। ਭਾਵੇਂ ਵਿਸ਼ਵ ਨੂੰ ਆਸ ਹੈ ਕਿ ਛੇਤੀ ਹੀ ਕੋਰੋਨਾ ਦਾ ਕੋਈ ਟੀਕਾ ਆ ਜਾਵੇਗਾ, ਜੋ ਇਸ ਮਹਾਮਾਰੀ ਦਾ ਖ਼ਾਤਮਾ ਕਰ ਸਕੇਗਾ। ਉਂਝ ਇੰਗਲੈਂਡ ਨੇ ਫ਼ਾਈਜ਼ਰ ਦੀ ਕੋਰੋਨਾ ਵੈਕਸੀਨ ਦਾ ਟੀਕਾਕਰਣ ਸ਼ੁਰੂ ਕਰ ਦਿੱਤਾ ਹੈ। ‘ਨਿਊਯਾਰਕ ਪੋਸਟ’ ਨੇ ਦੱਸਿਆ ਕਿ ਰੂਸੀ ਅਧਿਕਾਰੀਆਂ ਨੂੰ ਸਪੂਤਨਿਕ-ਵੀ ਵੈਕਸੀਨ ਦਾ ਸ਼ਾਟ ਲੱਗਣ ਤੋਂ ਬਾਅਦ ਨਾਗਰਿਕਾਂ ਨੂੰ ਦੋ ਮਹੀਨਿਆਂ ਤੱਕ ਸ਼ਰਾਬ ਪੀਣ ਤੋਂ ਬਚਣ ਦੀ ਸਲਾਹ ਦਿੱਤੀ ਹੈ।


ਰੂਸ ਦੇ ਉਪ ਪ੍ਰਧਾਨ ਮੰਤਰੀ ਤਾਤੀਆਨਾ ਗੋਲੀਕੋਵਾ ਨੇ ਦੱਸਿਆ ਕਿ ਲੋਕਾਂ ਨੂੰ 42 ਦਿਨਾਂ ਤੱਕ ਕੁਝ ਸਾਵਧਾਨੀਆਂ ਰੱਖਣੀਆਂ ਹੋਣਗੀਆਂ। ਉਨ੍ਹਾਂ ਕਿਹਾ ਕਿ ਰੂਸੀਆਂ ਨੂੰ ਭੀੜ-ਭੜੱਕੇ ਤੋਂ ਬਚਣਾ ਹੋਵੇਗਾ, ਫ਼ੇਸ ਮਾਸਕ ਪਹਿਨਣਾ ਹੋਵੇਗਾ, ਸੈਨੀਟਾਈਜ਼ਰ ਦੀ ਵਰਤੋਂ ਕਰਨੀ ਹੋਵੇਗੀ। ਇੱਕ-ਦੂਜੇ ਦੇ ਨੇੜੇ ਜਾਣ ਤੋਂ ਬਚਣਾ ਹੋਵੇਗਾ। ਸ਼ਰਾਬ ਪੀਣ ਜਾਂ ਇਮਿਊਨੋਪ੍ਰੈਸੈਂਟ ਡ੍ਰੱਗਜ਼ ਲੈਣ ਤੋਂ ਬਚਣਾ ਹੋਵੇਗਾ।

ਖੇਤੀਬਾੜੀ ਮੰਤਰੀ ਦੀ ਮੋਦੀ ਨਾਲ ਮੀਟਿੰਗ, ਅੱਜ ਹੋਏਗੀ ਕਿਸਾਨ ਅੰਦੋਲਨ ਖਤਮ ਕਰਾਉਣ ਦੀ ਕੋਸ਼ਿਸ਼

ਖਪਤਾਰਾਂ ਦੀ ਸੁਰੱਖਿਆ ਲਈ ਜ਼ਿੰਮੇਵਾਰ Rosporterbnadzor ਦੇ ਮੁਖੀ ਅੰਨਾ ਪੋਸੋਵਾ ਨੇ ਵੀ ਕੋਰੋਨਾ ਵੈਕਸੀਨ ਲੈਣ ਤੋਂ ਬਾਅਦ ਸ਼ਰਾਬ ਤੋਂ ਪ੍ਰੇਹੇਜ਼ ਰੱਖਣ ਦੀ ਸਿਫ਼ਾਰਸ਼ ਕੀਤੀ ਹੈ। ਰੂਸੀ ਸਿਹਤ ਅਧਿਕਾਰੀਆਂ ਅਨੁਸਾਰ ਉਨ੍ਹਾਂ ਦੇ ਦੇਸ਼ ਵਿੱਚ ਇੱਕ ਲੱਖ ਲੋਕਾਂ ਨੂੰ ਪਹਿਲਾਂ ਹੀ ਕੋਰੋਨਾ ਦੀ ਰੋਕਥਾਮ ਦਾ ਟੀਕਾ ਲੱਗ ਚੁੱਕਾ ਹੈ। ਸਿਹਤ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਪੂਤਨਿਕ-ਵੀ ਦਾ ਟੀਕਾ 90 ਫ਼ੀਸਦੀ ਤੋਂ ਵੱਧ ਪ੍ਰਭਾਵੀ ਹੈ। ਇਸ ਤੋਂ ਬਾਅਦ ਕੋਰੋਨਾ ਦੇ ਨਵੇਂ ਮਰੀਜ਼ਾਂ ਦੀ ਆਮਦ ’ਚ ਕਮੀ ਆਈ ਹੈ।

ਕਿਸਾਨ ਅੰਦੋਲਨ ਪਿੱਛੇ ਚੀਨ-ਪਾਕਿ ਦਾ ਹੱਥ? ਫਿਰ ਮੋਦੀ ਸਰਕਾਰ ਜਲਦ ਕਰੇ ਸਰਜੀਕਲ ਸਟ੍ਰਾਈਕ, ਸ਼ਿਵ ਸੈਨਾ ਦੀ ਵੰਗਾਰ

ਉਂਝ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਇਹ ਵੈਕਸੀਨ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਰੂਸ ਵਿੱਚ ਕੋਰੋਨਾ ਵਾਇਰਸ ਕਾਰਣ ਹੁਣ ਤੱਕ 44,220 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ