ਵਾਸ਼ਿੰਗਟਨ: ਕੋਰੋਨਾ ਮਹਾਂਮਾਰੀ ਨਾਲ ਜੂਝ ਰਹੇ ਅਮਰੀਕਾ ਦੀ ਸਥਿਤੀ ਦਿਨੋ-ਦਿਨ ਬਦਤਰ ਹੁੰਦੀ ਜਾ ਰਹੀ ਹੈ। ਦੇਸ਼ ‘ਚ ਕੋਰੋਨਾਵਾਇਰਸ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 46 ਹਜ਼ਾਰ ਤੋਂ ਪਾਰ ਪਹੁੰਚ ਗਈ ਹੈ। ਇਸ ਦੌਰਾਨ ਯੂਐਸ ਦੇ ਸਿਹਤ ਅਧਿਕਾਰੀਆਂ ਨੇ ਨਿਊਯਾਰਕ ਰਾਜ ‘ਚ ਦੋ ਪਾਲਤੂ ਬਿੱਲੀਆਂ ‘ਚ ਕੋਰੋਨਾਵਾਇਰਸ ਦੇ ਪਹਿਲੇ ਕੇਸਾਂ ਦੀ ਪੁਸ਼ਟੀ ਕੀਤੀ ਹੈ।


ਸੀਡੀਸੀ ਵੱਲੋਂ ਜਾਰੀ ਇੱਕ ਬਿਆਨ ‘ਚ ਕਿਹਾ ਗਿਆ ਹੈ ਕਿ ਯੂਐਸ ਸੈਂਟਰ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ (ਸੀਡੀਸੀ) ਤੇ ਯੂਐੱਸਡੀਏ ਨੈਸ਼ਨਲ ਵੈਟਰਨਰੀ ਸਰਵਿਸਿਜ਼ ਲੈਬਾਰਟਰੀਜ਼ (ਐਨਵੀਐਸਐਲ) ਨੇ ਅੱਜ ਦੋ ਘਰੇਲੂ ਬਿੱਲੀਆਂ ‘ਚ ਸਾਰਸ-ਕੋਵ-2 ਲਾਗ ਦੀ ਪੁਸ਼ਟੀ ਕੀਤੀ ਹੈ। ਇਸ 'ਚ ਅੱਗੇ ਕਿਹਾ ਗਿਆ ਹੈ ਕਿ ਇਸ ਸਮੇਂ ਜਾਨਵਰਾਂ ਦੀ ਨਿਯਮਤ ਜਾਂਚ ਦੀ ਸਿਫਾਰਸ਼ ਨਹੀਂ ਕੀਤੀ ਜਾਂਦੀ। ਅਜਿਹੀਆਂ ਚਿੰਤਾਵਾਂ ਹਨ ਕਿ ਯੂਨਾਈਟਿਡ ਸਟੇਟ ‘ਚ ਹੋਰ ਜਾਨਵਰ ਵੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋ ਸਕਦੇ ਹਨ। ਯੂਐਸਡੀਏ ਇਸ ਦੀ ਜਾਂਚ ਕਰੇਗੀ।

ਦੱਸ ਦਈਏ ਕਿ ਦੋ ਪਾਲਤੂਆਂ ਦਾ ਕੋਰੋਨਾ ਨਾਲ ਸੰਕਰਮਿਤ ਹੋਣ ਦਾ ਇਹ ਅਮਰੀਕਾ ‘ਚ ਪਹਿਲਾ ਕੇਸ ਹੈ। ਇਸ ਤੋਂ ਪਹਿਲਾਂ ਦੁਨੀਆਂ ਭਰ ਦੇ ਕੁਝ ਦੇਸ਼ਾਂ ਦੇ ਜਾਨਵਰਾਂ ‘ਚ ਨਾਵਲ ਕੋਰੋਨਾਵਾਇਰਸ ਦੀਆਂ ਖ਼ਬਰਾਂ ਆਈਆਂ ਸਨ, ਜਿਨ੍ਹਾਂ ‘ਚੋਂ ਜ਼ਿਆਦਾਤਰ ਸੰਕਰਮਿਤ ਵਿਅਕਤੀ ਦੇ ਕਰੀਬੀ ਸੰਪਰਕ ‘ਚ ਸਨ। ਸੀਡੀਸੀ ਨੇ ਕਿਹਾ ਕਿ ਬਿੱਲੀਆਂ ਨਿਊਯਾਰਕ ਰਾਜ ਦੇ ਦੋ ਵੱਖ-ਵੱਖ ਖੇਤਰਾਂ ‘ਚ ਰਹਿੰਦੀਆਂ ਹਨ। ਦੋਵਾਂ ਨੂੰ ਸਾਹ ਦੀ ਬਿਮਾਰੀ ਸੀ। ਕੋਰੋਨਾਵਾਇਰਸ ਦੇ ਸੰਕਰਮਣ ਦੀ ਉਨ੍ਹਾਂ ਦੇ ਘਰ ‘ਚ ਕਿਸੇ ਦੀ ਪੁਸ਼ਟੀ ਨਹੀਂ ਕੀਤੀ ਗਈ ਹੈ।
ਇਹ ਵੀ ਪੜ੍ਹੋ :