ਦੇਸ਼ ‘ਚ ਕੋਵਿਡ -19 ਦੇ 15,859 ਮਰੀਜ਼ ਹਸਪਤਾਲ ‘ਚ ਜ਼ੇਰੇ ਇਲਾਜ ਹਨ, 4258 ਮਰੀਜ਼ਾਂ ਨੂੰ ਠੀਕ ਹੋਣ ਤੋਂ ਬਾਅਦ ਹਸਪਤਾਲ ‘ਚੋਂ ਛੁੱਟੀ ਦਿੱਤੀ ਗਈ ਹੈ ਅਤੇ ਇਕ ਮਰੀਜ਼ ਦੂਜੇ ਦੇਸ਼ ਚਲਾ ਗਿਆ ਹੈ। ਮੰਤਰਾਲੇ ਦਾ ਦਾਅਵਾ ਹੈ ਕਿ ਹੁਣ ਤੱਕ ਸੰਕਰਮਿਤ 19% ਤੋਂ ਵੱਧ ਮਰੀਜ਼ ਇਲਾਜ ਤੋਂ ਬਾਅਦ ਠੀਕ ਹੋ ਗਏ ਹਨ। ਸੰਕਰਮਣ ਦੇ ਕੁੱਲ ਕੇਸਾਂ ‘ਚੋਂ 77 ਲੋਕ ਵਿਦੇਸ਼ੀ ਹਨ।
ਪਿਛਲੇ 24 ਘੰਟਿਆਂ ਦੌਰਾਨ ਕੁਲ 49 ਲੋਕਾਂ ਦੀ ਮੌਤ ਹੋਈ ਹੈ, ਜਿਨ੍ਹਾਂ ‘ਚੋਂ 19 ਦੀ ਮੌਤ ਮਹਾਰਾਸ਼ਟਰ ‘ਚ, 18 ਗੁਜਰਾਤ ‘ਚ, ਚਾਰ ਮੱਧ ਪ੍ਰਦੇਸ਼ ‘ਚ, ਤਿੰਨ ਪੱਛਮੀ ਬੰਗਾਲ ‘ਚ, ਦੋ ਆਂਧਰਾ ਪ੍ਰਦੇਸ਼ ਅਤੇ ਤਾਮਿਲਨਾਡੂ ‘ਚ, ਉੱਤਰ ਪ੍ਰਦੇਸ਼ ਅਤੇ ਝਾਰਖੰਡ ਵਿੱਚ ਵਿਚ ਇਕ - ਇਕ ਵਿਅਕਤੀ ਦੀ ਮੌਤ ਹੋਈ।
ਸੰਕਰਮਣ ਦੇ ਕਾਰਨ ਦੇਸ਼ ‘ਚ ਕੁੱਲ 652 ਲੋਕਾਂ ਦੀ ਮੌਤ ਹੋਈ, ਜਿਨ੍ਹਾਂ ‘ਚੋਂ ਮਹਾਰਾਸ਼ਟਰ ‘ਚ 251, ਗੁਜਰਾਤ ‘ਚ 95, ਮੱਧ ਪ੍ਰਦੇਸ਼ ‘ਚ 80, ਦਿੱਲੀ ‘ਚ 47, ਰਾਜਸਥਾਨ ‘ਚ 25 ਦੀ ਮੌਤ, 24 ਦੀ ਮੌਤ ਆਂਧਰਾ ਪ੍ਰਦੇਸ਼ ‘ਚ, ਤੇਲੰਗਾਨਾ ‘ਚ 23 ਅਤੇ ਉੱਤਰ ਪ੍ਰਦੇਸ਼ ‘ਚ 21 ਲੋਕਾਂ ਦੀ ਮੌਤ ਹੋ ਗਈ।
ਇਸ ਦੇ ਨਾਲ ਹੀ ਤਾਮਿਲਨਾਡੂ ‘ਚ 18, ਕਰਨਾਟਕ ‘ਚ 17, ਪੰਜਾਬ ‘ਚ 16, ਪੱਛਮੀ ਬੰਗਾਲ ‘ਚ 15, ਜੰਮੂ-ਕਸ਼ਮੀਰ ‘ਚ ਪੰਜ, ਕੇਰਲ, ਝਾਰਖੰਡ ਅਤੇ ਹਰਿਆਣਾ ‘ਚ ਤਿੰਨ, ਬਿਹਾਰ ‘ਚ ਦੋ, ਮੇਘਾਲਿਆ, ਹਿਮਾਚਲ ਪ੍ਰਦੇਸ਼, ਉੜੀਸਾ ਅਤੇ ਅਸਾਮ ‘ਚ ਇਕ-ਇਕ ਮਰੀਜ਼ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ ਦੇਸ਼ ‘ਚ ਸਭ ਤੋਂ ਵੱਧ ਸੰਕਰਮਣ ਮਹਾਰਾਸ਼ਟਰ ‘ਚ 5,221, ਗੁਜਰਾਤ ‘ਚ 2,272, ਦਿੱਲੀ ‘ਚ 2,156, ਰਾਜਸਥਾਨ ‘ਚ 1,801, ਤਾਮਿਲਨਾਡੂ ‘ਚ 1,596 ਅਤੇ ਮੱਧ ਪ੍ਰਦੇਸ਼ ‘ਚ 1,592 ਹਨ।
ਇਹ ਵੀ ਪੜ੍ਹੋ :