- Home
-
ਖ਼ਬਰਾਂ
Coronavirus Live Updates:ਅਮਰੀਕਾ ‘ਚ ਕੋਰੋਨਾ ਦਾ ਸਭ ਤੋਂ ਭਿਆਨਕ ਰੂਪ, 24 ਘੰਟਿਆਂ ‘ਚ 2300 ਤੋਂ ਵੱਧ ਮੌਤਾਂ, ਕੁੱਲ 47,663 ਮੌਤਾਂ
Coronavirus Live Updates:ਅਮਰੀਕਾ ‘ਚ ਕੋਰੋਨਾ ਦਾ ਸਭ ਤੋਂ ਭਿਆਨਕ ਰੂਪ, 24 ਘੰਟਿਆਂ ‘ਚ 2300 ਤੋਂ ਵੱਧ ਮੌਤਾਂ, ਕੁੱਲ 47,663 ਮੌਤਾਂ
ਕੋਰੋਨਾਵਾਇਰਸ ਮਹਾਂਮਾਰੀ ਦੁਨੀਆ ਦੇ 210 ਦੇਸ਼ਾਂ ‘ਚ ਫੈਲ ਗਈ ਹੈ। ਪਰ ਯੂਐਸ ‘ਚ ਇਸ ਦਾ ਸਭ ਤੋਂ ਭਿਆਨਕ ਰੂਪ ਦੇਖਿਆ ਜਾ ਰਿਹਾ ਹੈ। ਇੱਥੇ ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ। ਵਿਸ਼ਵ ਮਾਹਰਾਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਅਮਰੀਕਾ ‘ਚ 2,341 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 29,973 ਨਵੇਂ ਵਿਅਕਤੀ ਇਸ ਵਾਇਰਸ ਦੀ ਚਪੇਟ 'ਚ ਆ ਚੁਕੇ ਹਨ।
ਏਬੀਪੀ ਸਾਂਝਾ
Last Updated:
24 Apr 2020 05:07 PM
ਲੌਕਡਾਊਨ ਕਾਰਨ ਦੇਸ਼ ਵਿੱਚ ਕੋਰੋਨਾ ਵਾਇਰਸ ਦੇ ਫੈਲਣ ਦੀ ਰਫ਼ਤਾਰ ਬੇਹੱਦ ਘੱਟ ਹੋ ਗਈ ਹੈ। ਜਾਂ ਇਉਂ ਕਹਿ ਲਿਆ ਜਾਵੇ ਕਿ ਕੋਰੋਨਾ ਦਾ ਗ੍ਰਾਫ ਫਲੈਟ ਹੋ ਗਿਆ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਭਾਰਤ ਵਿੱਚ ਕੋਰੋਨਾ ਦੇ ਫੈਲਣ ਦੀ ਰਫ਼ਤਾਰ ਤੇ ਪੀੜਤਾਂ ਦੀ ਗਿਣਤੀ ਦੁੱਗਣੀ ਹੋਣੋਂ ਘੱਟ ਗਈ ਹੈ।
ਦੇਸ਼ ਦੀ ਪ੍ਰਸਿੱਧ ਸਮੀਖੀਅਕ ਪ੍ਰੋਫੈਸਰ ਸ਼ਮਿਕਾ ਰਵੀ ਮੁਤਾਬਕ ਲੌਕਡਾਊਨ ਲਾਗੂ ਹੋਣ ਤੋਂ ਪਹਿਲਾਂ ਭਾਰਤ ਵਿੱਚ ਹਰ ਚੌਥੇ ਦਿਨ ਮਾਮਲੇ ਦੁੱਗਣੇ ਹੋ ਰਹੇ ਸਨ, ਉਹ ਹੁਣ 12 ਦਿਨਾਂ ਵਿੱਚ ਦੁੱਗਣੇ ਹੋ ਰਹੇ ਹਨ। ਰਵੀ ਦਾ ਦਾਅਵਾ ਹੈ ਕਿ ਜੇਕਰ ਲੌਕਡਾਊਨ ਨਾ ਕੀਤਾ ਹੁੰਦਾ ਤਾਂ 22 ਅਪ੍ਰੈਲ ਤਕ ਦੇਸ਼ ਵਿੱਚ ਕੋਰੋਨਾ ਦੀ ਲਾਗ ਤੋਂ ਪੀੜਤ ਵਿਅਕਤੀਆਂ ਦੀ ਗਿਣਤੀ 5.36 ਲੱਖ ਹੋਣੀ ਸੀ ਜੋ ਹੁਣ 21,700 ਹੈ।
ਅਮਰੀਕੀ ਵਿਦੇਸ਼ ਮੰਤਰੀ ਮਾਈਕ ਪੋਂਪੀਓ ਨੇ ਚੀਨ 'ਤੇ ਦੋਸ਼ ਲਾਉਂਦਿਆਂ ਕਿਹਾ ਕਿ ਸ਼ਾਇਦ ਉਸ ਨੂੰ ਕੋਰੋਨਾ ਵਾਇਰਸ ਦੀ ਜਾਣਕਾਰੀ ਪਿਛਲੇ ਸਾਲ ਨਵੰਬਰ ਦੀ ਸ਼ੁਰੂਆਤ ਵਿੱਚ ਹੀ ਹੋ ਗਈ ਸੀ। ਉਨ੍ਹਾਂ ਬੀਜਿੰਗ 'ਤੇ ਪਾਰਦਰਸ਼ੀ ਨਾ ਹੋਣ ਦਾ ਦੋਸ਼ ਲਾਇਆ।
ਅਮਰੀਕਾ ਜੋ ਕੋਰੋਨਾ ਵਾਇਰਸ ਸੰਕਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਦੇਸ਼ਾਂ ਵਿੱਚੋਂ ਇੱਕ ਹੈ, ਦੀ ਬੇਰੁਜ਼ਗਾਰੀ ਦੀ ਦਰ ਦਿਨੋਂ-ਦਿਨ ਵੱਧ ਰਹੀ ਹੈ। ਇਹ ਮੰਨਿਆ ਜਾਂਦਾ ਹੈ ਕਿ ਬੇਰੁਜ਼ਗਾਰੀ ਦੀ ਇਹ ਦਰ 1930 ਦੇ ਦਹਾਕੇ ਵਿੱਚ ਮਹਾਮੰਦੀ ਦੇ ਪੱਧਰ 'ਤੇ ਪਹੁੰਚ ਗਈ ਹੈ। ਬੇਰੁਜ਼ਗਾਰੀ ਦੇ ਨਵੇਂ ਅੰਕੜਿਆਂ ਅਨੁਸਾਰ, ਹਰ ਛੇ ਅਮਰੀਕੀ ਕਰਮਚਾਰੀਆਂ ਵਿੱਚੋਂ ਇੱਕ ਕੋਰੋਨਾਵਾਇਰਸ ਕਾਰਨ ਆਪਣੀ ਨੌਕਰੀ ਗੁਆ ਬੈਠਾ ਹੈ।
ਰਾਜਧਾਨੀ 'ਚ ਕੋਰੋਨਾਵਾਇਰਸ (Coronavirus) ਦੇ ਵਧ ਰਹੇ ਮਾਮਲਿਆਂ ਤੇ ਪਲਾਜ਼ਮਾ ਥੈਰੇਪੀ (plasma therapy) ਨੂੰ ਲੈ ਕੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ ਮਹੱਤਵਪੂਰਨ ਜਾਣਕਾਰੀ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਪਲਾਜ਼ਮਾ ਥੈਰੇਪੀ ਦਾ ਚਾਰ ਮਰੀਜ਼ਾਂ 'ਤੇ ਇਸਤੇਮਾਲ ਕੀਤਾ ਗਿਆ ਜਿਸ ਦੇ ਕਾਫੀ ਵਧੀਆ ਨਤੀਜੇ ਆਏ ਹਨ।
ਕੇਂਦਰ ਸਰਕਾਰ ਨੇ ਸ਼ਰਾਬ ਦੇ ਠੇਕੇ ਖੋਲ੍ਹ ਕੇ ਮਾਲੀਆ ਵਧਾਉਣ ਦੀਆਂ ਪੰਜਾਬ ਸਰਕਾਰ ਦੀਆਂ ਉਮੀਦਾਂ ਨੂੰ ਢਾਹ ਲਾ ਦਿੱਤੀ ਹੈ। ਕੇਂਦਰ ਨੇ ਕਿਹਾ ਹੈ ਕਿ ਪੰਜਾਬ ਵਿੱਚ ਨਾ ਤਾਂ ਸ਼ਰਾਬ ਦੇ ਠੇਕੇ ਖੁੱਲ੍ਹਣਗੇ ਤੇ ਨਾ ਹੀ ਹੋਮ ਡਿਲਵਰੀ ਸੰਭਵ ਹੋ ਸਕੇਗੀ।
ਕੋਰੋਨਾਵਾਇਰਸ ਮਹਾਂਮਾਰੀ ਦੁਨੀਆ ਦੇ 210 ਦੇਸ਼ਾਂ ‘ਚ ਫੈਲ ਗਈ ਹੈ। ਪਰ ਯੂਐਸ ‘ਚ ਇਸ ਦਾ ਸਭ ਤੋਂ ਭਿਆਨਕ ਰੂਪ ਦੇਖਿਆ ਜਾ ਰਿਹਾ ਹੈ। ਇੱਥੇ ਹਰ ਰੋਜ਼ ਸੈਂਕੜੇ ਲੋਕ ਮਰ ਰਹੇ ਹਨ। ਵਿਸ਼ਵ ਮਾਹਰਾਂ ਅਨੁਸਾਰ ਪਿਛਲੇ 24 ਘੰਟਿਆਂ ‘ਚ ਅਮਰੀਕਾ ‘ਚ 2,341 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 29,973 ਨਵੇਂ ਵਿਅਕਤੀ ਇਸ ਵਾਇਰਸ ਦੀ ਚਪੇਟ 'ਚ ਆ ਚੁਕੇ ਹਨ।
ਪਿਛੋਕੜ

ਵਰਲਡ ਮੀਟਰਜ਼ ਦੇ ਅੰਕੜਿਆਂ ਅਨੁਸਾਰ ਹੁਣ ਤੱਕ ਅਮਰੀਕਾ ‘ਚ ਮਹਾਂਮਾਰੀ ਦੇ 8.50 ਲੱਖ ਕੋਰੋਨਾ ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਕੁੱਲ 47,663 ਲੋਕਾਂ ਨੇ ਆਪਣੀਆਂ ਜਾਨਾਂ ਗੁਆਈ ਹਨ। ਮੌਤ ਦੇ ਮਾਮਲੇ ‘ਚ ਇਟਲੀ ਅਮਰੀਕਾ ਤੋਂ ਬਾਅਦ ਸਭ ਤੋਂ ਗੰਭੀਰ ਪ੍ਰਭਾਵਿਤ ਯੂਰਪੀਅਨ ਦੇਸ਼ ਹੈ। ਇਟਲੀ ‘ਚ ਹੁਣ ਤਕ 25,085 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ 187,327 ਲੋਕ ਸੰਕਰਮਿਤ ਹੋਏ ਹਨ।
ਦੁਨੀਆ ਭਰ 'ਚ 184,000 ਲੋਕਾਂ ਦੀ ਮੌਤ ਹੋ ਗਈ
ਵਿਸ਼ਵ ਭਰ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ 184,000 ਨੂੰ ਪਾਰ ਕਰ ਗਈ ਹੈ। ਵੀਰਵਾਰ ਦੀ ਸਵੇਰ ਤਕ ਕੁੱਲ 184,204 ਲੋਕਾਂ ਦੀ ਬਿਮਾਰੀ ਨਾਲ ਮੌਤ ਹੋ ਗਈ ਹੈ, ਜਦੋਂ ਕਿ ਵਿਸ਼ਵ ਪੱਧਰ 'ਤੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਵਧ ਕੇ 2,637,414 ਹੋ ਗਈ ਹੈ।
20,000 ਤੋਂ ਵੱਧ ਮੌਤਾਂ ਵਾਲੇ ਹੋਰ ਦੇਸ਼ ਇਟਲੀ (25,085), ਸਪੇਨ (21,717) ਅਤੇ ਫਰਾਂਸ (21,340) ਹਨ। ਹਾਲਾਂਕਿ ਸੋਮਵਾਰ ਤੋਂ ਕੋਵਿਡ -19 ਦੇ ਕੁੱਲ ਕਿਰਿਆਸ਼ੀਲ ਮਾਮਲਿਆਂ ‘ਚ ਗਿਰਾਵਟ ਦਰਜ ਕੀਤੀ ਜਾ ਰਹੀ ਹੈ। ਸਪੇਨ ਕੋਰੋਨਾ ਦੇ 208,389 ਮਾਮਲਿਆਂ ਨਾਲ ਦੁਨੀਆ ‘ਚ ਦੂਜੇ ਨੰਬਰ ‘ਤੇ ਹੈ, ਜਦਕਿ ਇਟਲੀ 187,327 ਦੇ ਨਾਲ ਤੀਜੇ ਨੰਬਰ‘ ਤੇ ਹੈ।
ਇਹ ਵੀ ਪੜ੍ਹੋ :