ਬੀਜਿੰਗ: ਚੀਨ ਦੇ ਮਾਰੂ ਕੋਰੋਨਾਵਾਇਰਸ ਨਾਲ ਮਾਰੇ ਗਏ ਲੋਕਾਂ ਦੀ ਗਿਣਤੀ 1300 ਨੂੰ ਪਾਰ ਕਰ ਗਈ ਹੈ। ਚੀਨ ਦੇ ਵੱਖ-ਵੱਖ ਹਿੱਸਿਆਂ 'ਚ ਕੁੱਲ 1310 ਲੋਕਾਂ ਦੀ ਮੌਤ ਹੋ ਚੁੱਕੀ ਹੈ। ਕੱਲ੍ਹ ਚੀਨ ਦੇ ਹੁਬੇਈ ਸੂਬੇ 'ਚ 242 ਲੋਕਾਂ ਦੀ ਮੌਤ ਹੋ ਗਈ। ਹੁਣ ਤੱਕ ਕੋਰੋਨਾ ਵਾਇਰਸ ਦੇ 48 ਹਜ਼ਾਰ 206 ਤੋਂ ਵੱਧ ਮਾਮਲੇ ਸਾਹਮਣੇ ਆ ਚੁੱਕੇ ਹਨ।
ਉਧਰ ਜੇਨੇਵਾ ਵਿੱਚ ਇੱਕ ਕਾਨਫਰੰਸ ਦੌਰਾਨ ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਨੇ ਅਧਿਕਾਰਤ ਤੌਰ 'ਤੇ ਕੋਰੋਨਾਵਾਇਰਸ ਨੂੰ ‘COVID-19’ ਨਾਂ ਦਿੱਤਾ ਹੈ। ਇਹ ਵਾਇਰਸ ਪਿਛਲੇ ਸਾਲ ਹੁਬੇਈ ਸੂਬੇ ਦੀ ਰਾਜਧਾਨੀ ਵੁਹਾਨ ਦੇ ਬਾਜ਼ਾਰ ਤੋਂ ਫੈਲਿਆ ਸੀ, ਜਿੱਥੇ ਜੰਗਲੀ ਜਾਨਵਰ ਵੇਚੇ ਜਾਂਦੇ ਹਨ। WHO ਦੇ ਮੁਖੀ ਟੇਡੇਰੋਸ ਅਧਾਨੋਮ ਗੈਬਰੇਜ ਨੇ ਕਿਹਾ ਕਿ ਹਾਲਾਂਕਿ ਇਸ ਦੇ 99% ਮਾਮਲੇ ਚੀਨ 'ਚ ਹਨ, ਪਰ ਇਹ ਪੂਰੀ ਦੁਨੀਆ ਲਈ ਇੱਕ ਵੱਡਾ ਖ਼ਤਰਾ ਹੈ। ਉਨ੍ਹਾਂ ਨੇ ਸਾਰੇ ਦੇਸ਼ਾਂ ਨੂੰ ਅਪੀਲ ਕੀਤੀ ਕਿ ਉਹ ਇਸ ਸਬੰਧ 'ਚ ਕੀਤੀ ਗਈ ਕਿਸੇ ਖੋਜ ਬਾਰੇ ਜਾਣਕਾਰੀ ਸਾਂਝੀ ਜ਼ਰੂਰ ਕਰਨ।
ਚੀਨ ਵਿਚ ਫੈਲ ਰਹੇ ਕੋਰੋਨਾਵਾਇਰਸ ਨੇ ਲੱਖਾਂ ਲੋਕਾਂ ਨੂੰ ਘਰੋਂ ਕੰਮ ਕਰਨ ਲਈ ਮਜਬੂਰ ਕੀਤਾ ਹੈ। ਸਕੂਲ, ਸਰਕਾਰੀ ਵਿਭਾਗ, ਮੈਡੀਕਲ ਸੇਵਾਵਾਂ ਅਤੇ ਕਾਰੋਬਾਰਾਂ ਨਾਲ ਜੁੜੇ ਲੋਕ ਘਰੋਂ ਕੰਮ ਕਰ ਰਹੇ ਹਨ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇੱਕੋ ਥਾਂ 'ਤੇ ਇਕੱਠੇ ਨਾ ਹੋਣ ਕਿਉਂਕਿ ਇੱਕ ਵਿਅਕਤੀ ਤੋਂ ਦੂਸਰੇ ਵਿਅਕਤੀ 'ਚ ਵਾਇਰਸ ਦਾ ਸੰਕਰਮਣ ਹੁੰਦਾ ਹੈ।
ਦੇਸ਼ ਭਰ ਦੇ ਸਕੂਲ ਮਾਰਚ ਤੱਕ ਬੰਦ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਤੋਂ ਇਲਾਵਾ ਵੱਖ-ਵੱਖ ਅਜਾਇਬ ਘਰ ਅਤੇ ਸਭਿਆਚਾਰਕ ਸਥਾਨ ਵੀ ਬੰਦ ਕਰ ਦਿੱਤੇ ਗਏ ਹਨ। ਇਹੀ ਹਾਲ ਹਸਪਤਾਲਾਂ ਦੀ ਸਥਿਤੀ ਹੈ ਜਿੱਥੇ ਕੰਮ ਕਰਨ ਵਾਲੇ ਲੋਕ ਘਰੋਂ ਕੰਮ ਕਰਨ ਲਈ ਮਜਬੂਰ ਹਨ।
ਚੀਨ 'ਚ ਜਾਰੀ ਹੈ ਕੋਰੋਨਾਵਾਇਰਸ ਦਾ ਕਹਿਰ, ਕੱਲ੍ਹ 242 ਮੌਤਾਂ ਨਾਲ ਮ੍ਰਿਤਕਾਂ ਦੀ ਗਿਣਤੀ 1300 ਪਾਰ
ਏਬੀਪੀ ਸਾਂਝਾ
Updated at:
13 Feb 2020 11:03 AM (IST)
ਚੀਨ 'ਚ ਸਕੂਲ ਮਾਰਚ ਤੱਕ ਬੰਦ ਰਹੇ ਹਨ, ਜਿਸ ਕਾਰਨ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਬਲਯੂਐਚਓ ਨੇ ਕਿਹਾ ਹੈ ਕਿ ਇਹ ਵਾਇਰਸ ਪੂਰੀ ਦੁਨੀਆ ਲਈ ਇੱਕ ਵੱਡਾ ਖ਼ਤਰਾ ਹੈ।
- - - - - - - - - Advertisement - - - - - - - - -