ਕੋਰੋਨਾਵਿਇਰਸ ਨੇ ਸ਼ੋਸ਼ੇਬਾਜ਼ ਸੁਧਾਰੇ, ਵਿਆਹ ਦੇ ਬਦਲੇ ਢੰਗ-ਤਰੀਕੇ, ਅੱਧਾ ਖਰਚਾ ਘਟਿਆ
ਏਬੀਪੀ ਸਾਂਝਾ | 19 Nov 2020 02:45 PM (IST)
ਕੋਰੋਨਾਵਾਇਰਸ ਦੀ ਤੇਜ਼ੀ ਨਾਲ ਫੈਲਣ ਵਾਲੀ ਲਾਗ ਨੇ ਹੁਣ ਵਿਆਹਾਂ ’ਤੇ ਹੋਣ ਵਾਲੇ ਖ਼ਰਚੇ ਬਹੁਤ ਜ਼ਿਆਦਾ ਘਟਾ ਦਿੱਤੇ ਹਨ। ਦਿੱਲੀ ’ਚ ਹੁਣ ਕਿਸੇ ਵੀ ਵਿਆਹ ਸਮਾਰੋਹ ਦੌਰਾਨ 50 ਤੋਂ ਵੱਧ ਵਿਅਕਤੀ ਜਾਂ ਮਹਿਮਾਨ ਇਕੱਠੇ ਨਹੀਂ ਹੋ ਸਕਦੇ।
ਚੰਡੀਗੜ੍ਹ: ਕੋਰੋਨਾਵਾਇਰਸ ਦੀ ਤੇਜ਼ੀ ਨਾਲ ਫੈਲਣ ਵਾਲੀ ਲਾਗ ਨੇ ਹੁਣ ਵਿਆਹਾਂ ’ਤੇ ਹੋਣ ਵਾਲੇ ਖ਼ਰਚੇ ਬਹੁਤ ਜ਼ਿਆਦਾ ਘਟਾ ਦਿੱਤੇ ਹਨ। ਦਿੱਲੀ ’ਚ ਹੁਣ ਕਿਸੇ ਵੀ ਵਿਆਹ ਸਮਾਰੋਹ ਦੌਰਾਨ 50 ਤੋਂ ਵੱਧ ਵਿਅਕਤੀ ਜਾਂ ਮਹਿਮਾਨ ਇਕੱਠੇ ਨਹੀਂ ਹੋ ਸਕਦੇ। ਹੋਰਨਾਂ ਸੂਬਿਆਂ ਵਿੱਚ ਇਹ ਗਿਣਤੀ ਵੱਖੋ-ਵੱਖਰੀ ਹੈ ਪਰ ਕਿਸੇ ਵੀ ਥਾਂ ’ਤੇ ਇਹ 100 ਤੋਂ ਵੱਧ ਨਹੀਂ। ਭਾਰਤ ’ਚ ਹਰ ਸਾਲ 1 ਕਰੋੜ 20 ਲੱਖ ਦੇ ਲਗਪਗ ਵਿਆਹ ਹੁੰਦੇ ਹਨ। ਕੋਰੋਨਾ ਨੇ ਵੈਡਿੰਗ ਪਲੈਨਰਾਂ ਦੇ ਕਾਰੋਬਾਰਾਂ ਨੂੰ ਵੱਡੀ ਢਾਹ ਲਾਈ ਹੈ। ਲੌਕਡਾਊਨ ਦੌਰਾਨ ਵੀ ਬਹੁਤ ਸਾਰੇ ਵਿਆਹ ਹੁੰਦੇ ਰਹੇ ਹਨ। ਕੰਪਨੀਆਂ ਸਪੈਸ਼ਲ ਆਫ਼ਰ ਆਪਣੇ ਗਾਹਕਾਂ ਨੂੰ ਦੇ ਰਹੀਆਂ ਹਨ, ਜਿਵੇਂ ਹਲਦੀ, ਮਹਿੰਦੀ ਤੇ ਸੰਗੀਤ ਮੌਕੇ ਕੈਟਰਿੰਗ ਤੇ ਫ਼ੋਟੋਗ੍ਰਾਫ਼ੀ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ। ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਦੇ ਸਾਬਕਾ ਫੌਜੀਆਂ ਲਈ ਖੁਸ਼ਖਬਰੀ! ਭਾਰਤੀ ਵਿਆਹਾਂ ਉੱਤੇ ਅਕਸਰ ਜ਼ਿਆਦਾ ਖ਼ਰਚਾ ਕੀਤਾ ਜਾਂਦਾ ਹੈ। ਇੱਕ ਆਮ ਜਿਹੇ ਵਿਆਹ ’ਚ ਵੀ 1,000 ਤੋਂ ਲੈ ਕੇ 1,200 ਮਹਿਮਾਨ ਤਾਂ ਹੁੰਦੇ ਹੀ ਹਨ ਪਰ ਹੁਣ ਇਹੋ ਗਿਣਤੀ ਘਟ ਕੇ 50 ਤੋਂ 100 ’ਤੇ ਆ ਗਈ ਹੈ। ਪਹਿਲਾਂ ਜਿਹੜਾ ਔਸਤਨ ਖ਼ਰਚਾ ਮੁੱਖ ਇੰਤਜ਼ਾਮਾਂ ਉੱਤੇ 5 ਲੱਖ ਰੁਪਏ ਹੁੰਦਾ ਸੀ, ਹੁਣ ਉਹ ਘਟ ਕੇ 3 ਲੱਖ ਰੁਪਏ ’ਤੇ ਆ ਗਿਆ ਹੈ। ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ