ਪਵਨਪ੍ਰੀਤ ਕੌਰ
ਚੰਡੀਗੜ੍ਹ: ਪੂਰੇ ਦੇਸ਼ ਵਿੱਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵਧਦੀ ਹੀ ਜਾ ਰਹੀ ਹੈ। ਤਾਜ਼ਾ ਅੰਕੜਿਆਂ ਅਨੁਸਾਰ ਪੀੜਤਾਂ ਦੀ ਕੁੱਲ ਗਿਣਤੀ 3 ਹਜ਼ਾਰ 374 ਹੋ ਗਈ ਹੈ। ਇਸ ਦੇ ਨਾਲ ਹੀ ਮ੍ਰਿਤਕਾਂ ਦੀ ਗਿਣਤੀ 77 ਹੋ ਗਈ ਹੈ। ਕੇਂਦਰੀ ਸਿਹਤ ਮੰਤਰਾਲੇ ਦੇ ਅੰਕੜਿਆਂ ਅਨੁਸਾਰ 267 ਵਿਅਕਤੀਆਂ ਦਾ ਇਲਾਜ ਕੀਤਾ ਗਿਆ ਹੈ। ਕੇਸਾਂ ਦੀ ਕੁੱਲ ਗਿਣਤੀ ਵਿੱਚ 57 ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਮਹਾਰਾਸ਼ਟਰ ਤੋਂ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ।

ਕਿਹੜੇ ਸੂਬੇ ‘ਚ ਕਿੰਨੇ ਲੋਕਾਂ ਦੀ ਹੋਈ ਮੌਤ?

ਸਿਹਤ ਮੰਤਰਾਲੇ ਮੁਤਾਬਕ ਮਹਾਰਾਸ਼ਟਰ ਵਿੱਚ ਹੁਣ ਤੱਕ 24 ਮੌਤਾਂ ਕੋਰੋਨਾਵਾਇਰਸ ਨਾਲ ਹੋਈਆਂ ਹਨ। ਇਸ ਤੋਂ ਬਾਅਦ ਗੁਜਰਾਤ ਵਿੱਚ 10, ਤੇਲੰਗਾਨਾ ਵਿੱਚ ਸੱਤ, ਮੱਧ ਪ੍ਰਦੇਸ਼ ਤੇ ਦਿੱਲੀ ਵਿੱਚ 6-6, ਪੰਜਾਬ ਵਿੱਚ ਪੰਜ, ਕਰਨਾਟਕ ਤੇ ਪੱਛਮੀ ਬੰਗਾਲ ਵਿੱਚ ਤਿੰਨ, ਜਦਕਿ ਜੰਮੂ-ਕਸ਼ਮੀਰ, ਉੱਤਰ ਪ੍ਰਦੇਸ਼, ਕੇਰਲ ਤੇ ਤਾਮਿਲਨਾਡੂ ਵਿੱਚ ਦੋ ਮੌਤਾਂ ਹੋਈਆਂ।  ਆਂਧਰਾ ਪ੍ਰਦੇਸ਼, ਬਿਹਾਰ ਤੇ ਹਿਮਾਚਲ ਪ੍ਰਦੇਸ਼ ਵਿੱਚ ਇੱਕ-ਇੱਕ ਦੀ ਮੌਤ ਹੋਈ।

ਕਿਹੜੇ ਸੂਬੇ ‘ਚੋਂ ਕਿੰਨੇ ਮਾਮਲੇ ਆਏ ਸਾਹਮਣੇ?

ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ ਪੁਸ਼ਟੀ ਕੀਤੇ ਗਏ ਕੇਸ 490 ਹਨ, ਜਦੋਂਕਿ ਦਿੱਲੀ ਵਿੱਚ 445 ਤੇ ਤਾਮਿਲਨਾਡੂ ਵਿੱਚ 411 ਮਾਮਲੇ ਸਾਹਮਣੇ ਆਏ ਹਨ। ਕੇਰਲ ਵਿੱਚ ਹੁਣ ਤੱਕ 295 ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਰਾਜਸਥਾਨ ਵਿੱਚ 200 ਤੇ ਉੱਤਰ ਪ੍ਰਦੇਸ਼ ਵਿੱਚ 174 ਕੇਸਾਂ ਦੀ ਪੁਸ਼ਟੀ ਹੋਈ ਹੈ।

ਆਂਧਰਾ ਪ੍ਰਦੇਸ਼ ਵਿੱਚ 161, ਤੇਲੰਗਾਨਾ ਵਿੱਚ 159, ਕਰਨਾਟਕ ਵਿੱਚ 128, ਗੁਜਰਾਤ ਵਿੱਚ 105 ਤੇ ਮੱਧ ਪ੍ਰਦੇਸ਼ ਵਿੱਚ 104 ਮਾਮਲੇ ਸਾਹਮਣੇ ਆਏ ਹਨ। ਜੰਮੂ-ਕਸ਼ਮੀਰ ਵਿੱਚ ਹੁਣ ਤੱਕ 75 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦੋਂਕਿ ਪੱਛਮੀ ਬੰਗਾਲ ਵਿੱਚ 69, ਪੰਜਾਬ ਵਿੱਚ 65, ਬਿਹਾਰ ਵਿੱਚ 30, ਅਸਾਮ ਵਿੱਚ 24, ਚੰਡੀਗੜ੍ਹ ਵਿੱਚ 18, ਉੱਤਰਾਖੰਡ ਵਿੱਚ 16 ਤੇ ਲੱਦਾਖ ਵਿੱਚ 14 ਕੇਸਾਂ ਦੀ ਪੁਸ਼ਟੀ ਹੋਈ ਹੈ।



ਇਹ ਵੀ ਪੜ੍ਹੋ :

ਕੋਰੋਨਾਵਾਇਰਸ: ਦੂਜੇ ਸੂਬਿਆਂ ਦੇ ਮੁਕਾਬਲੇ ਪੰਜਾਬ ਦੀ ਹਾਲਤ ਬੇਹੱਦ ਖ਼ਤਰਨਾਕ

ਹੈਰਾਨੀਜਨਕ ਖੁਲਾਸਾ! ਚੀਨ ਨਹੀਂ ਸਗੋਂ ਇਸ ਮੁਲਕ ਨੇ ਫੈਲਾਇਆ ਦੁਨੀਆ ਭਰ 'ਚ ਕੋਰੋਨਾਵਾਇਰਸ