ਨਵੀਂ ਦਿੱਲੀ: ਦੇਸ਼ 'ਚ ਲਗਾਤਾਰ ਦੂਜੇ ਦਿਨ ਨਵੇਂ ਕੋਰੋਨਾ ਕੇਸਾਂ ਤੋਂ ਜ਼ਿਆਦਾ ਮਰੀਜ਼ ਠੀਕ ਹੋਏ ਹਨ।  ਮੰਗਲਵਾਰ ਨੂੰ 3 ਲੱਖ 48 ਹਜ਼ਾਰ 389 ਸੰਕਰਮਿਤ ਵਿਅਕਤੀਆਂ ਸਾਹਮਣੇ ਆਏ ਹਨ ਤੇ 3 ਲੱਖ 55 ਹਜ਼ਾਰ 256 ਵਿਅਕਤੀ ਠੀਕ ਹੋਏ। ਇਸ ਤੋਂ ਪਹਿਲਾਂ ਸੋਮਵਾਰ ਨੂੰ 3 ਲੱਖ 29 ਹਜ਼ਾਰ 491 ਕੇਸ ਮਿਲੇ ਸੀ ਤੇ 3 ਲੱਖ 55 ਹਜ਼ਾਰ 930 ਮਰੀਜ਼ ਠੀਕ ਹੋਏ।


 


ਮਰਨ ਵਾਲਿਆਂ ਦੀ ਗਿਣਤੀ ਵੀ ਚਿੰਤਾ ਦਾ ਵਿਸ਼ਾ ਹੈ। ਪਿਛਲੇ 24 ਘੰਟਿਆਂ ਵਿੱਚ, 4,198 ਵਿਅਕਤੀਆਂ ਦੀ ਮੌਤ ਹੋ ਗਈ ਹੈ। ਇਹ ਅੰਕੜਾ ਤੀਜੀ ਵਾਰ 4 ਹਜ਼ਾਰ ਨੂੰ ਪਾਰ ਕਰ ਗਿਆ ਹੈ। ਇਸ ਤੋਂ ਪਹਿਲਾਂ, 7 ਮਈ ਨੂੰ 4,233 ਲੋਕਾਂ ਅਤੇ 8 ਮਈ ਨੂੰ 4,092 ਲੋਕਾਂ ਨੇ ਆਪਣੀਆਂ ਜਾਨਾਂ ਗੁਆਈਆਂ। ਪਿਛਲੇ ਦੋ ਦਿਨਾਂ 'ਚ ਐਕਟਿਵ ਕੇਸਾਂ 'ਚ ਵੀ ਲਗਭਗ 42 ਹਜ਼ਾਰ ਦੀ ਕਮੀ ਆਈ ਹੈ। 9 ਮਈ ਨੂੰ ਮਰੀਜ਼ਾਂ ਦੀ ਸਭ ਤੋਂ ਵੱਧ ਗਿਣਤੀ 37.41 ਲੱਖ ਸੀ। ਹੁਣ ਇਹ ਅੰਕੜਾ ਘਟ ਕੇ 36.99 ਲੱਖ ਹੋ ਗਿਆ ਹੈ।


 


ਦੇਸ਼ 'ਚ ਕੋਰੋਨਾ ਦੀ ਸਥਿਤੀ:
ਪਿਛਲੇ 24 ਘੰਟਿਆਂ ਵਿੱਚ ਕੁੱਲ ਨਵੇਂ ਕੇਸ: 3.48 ਲੱਖ



ਪਿਛਲੇ 24 ਘੰਟਿਆਂ ਵਿੱਚ ਕੁੱਲ ਮੌਤਾਂ: 4,198



ਪਿਛਲੇ 24 ਘੰਟਿਆਂ ਵਿੱਚ ਕੁੱਲ ਰਿਕਵਰੀ: 3.55 ਲੱਖ



ਹੁਣ ਤੱਕ ਕੁੱਲ ਸੰਕਰਮਿਤ: 2.33 ਕਰੋੜ



ਹੁਣ ਤੱਕ ਠੀਕ ਹੋਏ: 1.93 ਕਰੋੜ



ਹੁਣ ਤੱਕ ਕੁੱਲ ਮੌਤ: 2.54 ਲੱਖ



ਇਲਾਜ ਅਧੀਨ ਮਰੀਜ਼ਾਂ ਦੀ ਕੁੱਲ ਗਿਣਤੀ: 36.99 ਲੱਖ


 


ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਮੰਗਲਵਾਰ ਨੂੰ ਸੂਬੇ 'ਚ ਮਰਨ ਵਾਲਿਆਂ ਦੀ ਗਿਣਤੀ 200 ਨੂੰ ਪਾਰ ਕਰ ਗਈ। 21 ਜ਼ਿਲ੍ਹਿਆਂ ਵਿੱਚ 217 ਦੀ ਮੌਤ ਹੋ ਗਈ। 324 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। 24 ਘੰਟਿਆਂ 'ਚ ਸੰਕਰਮਣ ਦੇ 8,668 ਨਵੇਂ ਕੇਸ ਸਾਹਮਣੇ ਆਏ ਹਨ। ਰਾਜ ਵਿੱਚ ਹੁਣ ਤੱਕ 10918 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪੰਜਾਬ ਸਿਹਤ ਵਿਭਾਗ ਦੇ ਅਨੁਸਾਰ ਰਾਜ ਵਿੱਚ ਹੁਣ ਤੱਕ 78,68,067 ਲੋਕਾਂ ਦੇ ਸੈਂਪਲ ਲਏ ਗਏ ਹਨ, ਜਿਨ੍ਹਾਂ ਵਿੱਚੋਂ 4,59,268 ਲੋਕਾਂ ਦੀ ਰਿਪੋਰਟ ਪੌਜ਼ੇਟਿਵ ਦੱਸੀ ਗਈ ਹੈ।


 


ਚੰਗੀ ਗੱਲ ਇਹ ਹੈ ਕਿ 3,71,494 ਲੋਕ ਕੋਰੋਨਾ ਤੋਂ ਠੀਕ ਹੋ ਗਏ ਹਨ। ਐਕਟਿਵ ਮਾਮਲਿਆਂ ਦੀ ਗਿਣਤੀ 76,856 ਤੱਕ ਪਹੁੰਚ ਗਈ ਹੈ। ਆਕਸੀਜਨ ਸਪੋਰਟ 'ਤੇ 9,652 ਸੰਕਰਮਿਤ ਲੋਕਾਂ ਨੂੰ ਰੱਖਿਆ ਗਿਆ ਹੈ।