ਨਵੀਂ ਦਿੱਲੀ: ਦੇਸ਼ 'ਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 53 ਹਜ਼ਾਰ ਦੇ ਨੇੜੇ ਹੋ ਗਈ ਹੈ। ਮੰਤਰਾਲੇ ਅਨੁਸਾਰ ਹੁਣ ਤੱਕ 52 ਹਜ਼ਾਰ 952 ਲੋਕ ਕੋਰੋਨਾ ਨਾਲ ਸੰਕਰਮਿਤ ਹੋਏ ਹਨ। ਉਸੇ ਸਮੇਂ 1783 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ, 15267 ਵਿਅਕਤੀ ਠੀਕ ਵੀ ਹੋਏ ਹਨ।
ਕਿਸ ਸੂਬੇ ‘ਚ ਕਿੰਨੀਆਂ ਮੌਤਾਂ ਹੋਈਆਂ?
ਸਿਹਤ ਮੰਤਰਾਲੇ ਅਨੁਸਾਰ ਮਹਾਰਾਸ਼ਟਰ ਵਿੱਚ 651, ਮੱਧ ਪ੍ਰਦੇਸ਼ ਵਿੱਚ 185, ਗੁਜਰਾਤ ਵਿੱਚ 396, ਦਿੱਲੀ ਵਿੱਚ 65, ਤਾਮਿਲਨਾਡੂ ਵਿੱਚ 35, ਤੇਲੰਗਾਨਾ ਵਿੱਚ 29, ਆਂਧਰਾ ਪ੍ਰਦੇਸ਼ ਵਿੱਚ 36, ਕਰਨਾਟਕ ਵਿੱਚ 29, ਉੱਤਰ ਪ੍ਰਦੇਸ਼ ਵਿੱਚ 60, ਪੰਜਾਬ 27, ਪੱਛਮੀ ਬੰਗਾਲ ਵਿੱਚ 144, ਰਾਜਸਥਾਨ ਵਿੱਚ 92, ਜੰਮੂ-ਕਸ਼ਮੀਰ ਵਿੱਚ 8, ਹਰਿਆਣਾ ਵਿੱਚ 7, ਕੇਰਲ ਵਿੱਚ 4, ਝਾਰਖੰਡ ਵਿੱਚ 3, ਬਿਹਾਰ ਵਿੱਚ 4, ਹਿਮਾਚਲ ਪ੍ਰਦੇਸ਼ ਵਿੱਚ 2, ਅਸਾਮ, ਮੇਘਾਲਿਆ ਅਤੇ ਉੜੀਸਾ ਵਿੱਚ ਇਕ-ਇਕ ਮੌਤ ਹੋਈ ਹੈ।
ਕੋਰੋਨਾ ਵਾਰਿਅਰਸ ਦੇ ਸਨਮਾਨ ‘ਚ ਅੱਜ ਬੁੱਧ ਪੁਰਨੀਮਾ ਮੌਕੇ ਸਮਾਗਮ, ਪੀਐਮ ਮੋਦੀ ਦੇਸ਼ ਨੂੰ ਕਰਨਗੇ ਸੰਬੋਧਨ
ਦੇਖੋ ਸੂਬਿਆਂ ਦੇ ਅੰਕੜੇ:
ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਅੱਜ ਤੋਂ ਸ਼ੁਰੂ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਦੇਸ਼ ‘ਚ ਕੋਰੋਨਾ ਮਰੀਜ਼ਾਂ ਦੀ ਗਿਣਤੀ 53 ਹਜ਼ਾਰ ਦੇ ਕਰੀਬ ਪਹੁੰਚੀ, ਹੁਣ ਤੱਕ 1783 ਲੋਕਾਂ ਦੀ ਮੌਤ, ਦੇਖੋ ਸੂਬਿਆਂ ਦੇ ਅੰਕੜੇ
ਏਬੀਪੀ ਸਾਂਝਾ
Updated at:
07 May 2020 09:35 AM (IST)
ਦੇਸ਼ 'ਚ ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਇਸ ਵਾਇਰਸ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਹਰ ਦਿਨ ਵੱਧ ਰਹੀ ਹੈ। ਸਿਹਤ ਮੰਤਰਾਲੇ ਦੇ ਤਾਜ਼ਾ ਅੰਕੜਿਆਂ ਅਨੁਸਾਰ ਹੁਣ ਦੇਸ਼ ‘ਚ ਇਸ ਮਹਾਂਮਾਰੀ ਨਾਲ ਸੰਕਰਮਿਤ ਮਰੀਜ਼ਾਂ ਦੀ ਗਿਣਤੀ 53 ਹਜ਼ਾਰ ਦੇ ਨੇੜੇ ਹੋ ਗਈ ਹੈ।
- - - - - - - - - Advertisement - - - - - - - - -