ਨਵੀਂ ਦਿੱਲੀ: ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੇ ਦੇਸ਼ ਪਰਤਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਅੱਜ 350 ਲੋਕ ਦੋ ਉਡਾਣਾਂ ਤੋਂ ਭਾਰਤ ਪਰਤਣਗੇ। ਤਕਰੀਬਨ ਇਕ ਹਫ਼ਤੇ ਚੱਲਣ ਵਾਲੀ ਇਸ ਮੁਹਿੰਮ ‘ਚ ਇਸ ਸਮੇਂ ਲੋਕਾਂ ਨੂੰ 64 ਉਡਾਣਾਂ ਅਤੇ ਕੁਝ ਜਲ ਸਮੁੰਦਰੀ ਜਹਾਜ਼ਾਂ ਰਾਹੀਂ ਵਾਪਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ। ਇੱਕ ਹਫਤੇ ‘ਚ 14.5 ਹਜ਼ਾਰ ਤੋਂ ਵੱਧ ਭਾਰਤੀ 64 ਉਡਾਣਾਂ ਰਾਹੀਂ ਦੇਸ਼ ਦੇ 10 ਰਾਜਾਂ ‘ਚ ਪਰਤਣਗੇ। ਵੱਧ ਤੋਂ ਵੱਧ 15 ਉਡਾਣਾਂ ਕੇਰਲ, ਦਿੱਲੀ-ਐਨਸੀਆਰ ਅਤੇ ਤਾਮਿਲਨਾਡੂ ਲਈ 11, ਤੇਲੰਗਾਨਾ ਲਈ 7 ਅਤੇ ਗੁਜਰਾਤ ਲਈ 5 ਪਹੁੰਚਣਗੀਆਂ।
ਜੰਮੂ-ਕਸ਼ਮੀਰ ਦੇ ਲਗਭਗ 600 ਨਾਗਰਿਕ ਅਤੇ ਬਹੁਤ ਸਾਰੇ ਵਿਦਿਆਰਥੀ ਵੀ ਬੰਗਲਾਦੇਸ਼ ਤੋਂ ਵਾਪਸ ਆਉਣਗੇ। ਵੱਧ ਤੋਂ ਵੱਧ 2100 ਨਾਗਰਿਕ ਅਮਰੀਕਾ ਤੋਂ ਲਿਆਂਦੇ ਜਾਣਗੇ। ਇਸ ਦੇ ਨਾਲ ਹੀ 1600 ਨਾਗਰਿਕ ਸੰਯੁਕਤ ਅਰਬ ਅਮੀਰਾਤ ਤੋਂ ਵਾਪਸ ਆਉਣਗੇ। ਵਾਪਸੀ ਪਲੇਨ ਦੀ ਯੋਜਨਾ ‘ਚ ਉਨ੍ਹਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ ਜਿਸ ਨਾਲ ਕੋਈ ਮਜਬੂਰੀ ਜਾਂ ਮੁਸ਼ਕਲ ਹੈ। ਖੜੀ ਦੇਸ਼ਾਂ ਤੋਂ ਇਲਾਵਾ ਪੂਰਬੀ ਏਸ਼ੀਆਈ ਦੇਸ਼ਾਂ ਮਲੇਸ਼ੀਆ, ਸਿੰਗਾਪੁਰ, ਫਿਲੀਪੀਨਜ਼, ਅਮਰੀਕਾ ਅਤੇ ਬ੍ਰਿਟੇਨ ਵਰਗੇ ਦੇਸ਼ਾਂ ਤੋਂ ਲੋਕਾਂ ਨੂੰ ਪਹਿਲੇ ਗੇੜ ਦੀਆਂ ਉਡਾਣਾਂ 'ਚ ਲਿਆਂਦਾ ਜਾ ਰਿਹਾ ਹੈ।
ਕੋਰੋਨਾ ਵਾਰਿਅਰਸ ਦੇ ਸਨਮਾਨ ‘ਚ ਅੱਜ ਬੁੱਧ ਪੁਰਨੀਮਾ ਮੌਕੇ ਸਮਾਗਮ, ਪੀਐਮ ਮੋਦੀ ਦੇਸ਼ ਨੂੰ ਕਰਨਗੇ ਸੰਬੋਧਨ
ਸਮੁੰਦਰੀ ਜ਼ਹਾਜ਼ ਰਾਹੀਂ ਯਾਤਰਾ ਦੀ ਕੀਮਤ ਸਰਕਾਰ ਦੇਵੇਗੀ। ਦੇਸ਼ ਪਰਤਣ ਦੀ ਇਹ ਯਾਤਰਾ ਹਰੇਕ ਲਈ ਮੁਫਤ ਨਹੀਂ ਹੋਵੇਗੀ। ਸ਼ਹਿਰੀ ਹਵਾਬਾਜ਼ੀ ਮੰਤਰਾਲੇ ਅਨੁਸਾਰ ਲੰਡਨ ਤੋਂ ਮੁੰਬਈ ਆਉਣ ਵਾਲੇ ਵਿਅਕਤੀ ਨੂੰ 50 ਹਜ਼ਾਰ ਰੁਪਏ ਅਤੇ ਸ਼ਿਕਾਗੋ ਤੋਂ ਦਿੱਲੀ ਆਉਣ ਵਾਲੇ ਵਿਅਕਤੀ ਨੂੰ 1 ਲੱਖ ਰੁਪਏ ਦੇਣੇ ਪੈਣਗੇ।
WHO ਨੇ ਦਿੱਤੀ ਸਖ਼ਤ ਚੇਤਾਵਨੀ, ਕਿਹਾ-ਇਸ ਲਾਪਰਵਾਹੀ ਨਾਲ ਵੱਧੇਗਾ ਕੋਰੋਨਾ
ਗ੍ਰਹਿ ਮੰਤਰਾਲੇ ਨੇ ਕਿਹਾ ਹੈ ਕਿ ਯਾਤਰੀਆਂ ਦੀ ਡਾਕਟਰੀ ਜਾਂਚ ਉਡਾਨ ਤੋਂ ਪਹਿਲਾਂ ਕੀਤੀ ਜਾਏਗੀ। ਜਿਨ੍ਹਾਂ ਭਾਰਤੀਆਂ ਨੂੰ ਖਾਂਸੀ, ਬੁਖਾਰ ਜਾਂ ਜ਼ੁਕਾਮ ਦੇ ਲੱਛਣ ਹਨ ਉਨ੍ਹਾਂ ਨੂੰ ਯਾਤਰਾ ਨਹੀਂ ਕਰਨ ਦਿੱਤੀ ਜਾਏਗੀ। ਇਸ ਦੇ ਨਾਲ ਹੀ ਭਾਰਤ ਆਉਣ ਤੋਂ ਬਾਅਦ ਇਨ੍ਹਾਂ ਲੋਕਾਂ ਨੂੰ ਹਸਪਤਾਲ ਜਾਂ ਕਿਸੇ ਹੋਰ ਜਗ੍ਹਾ 'ਤੇ 14 ਦਿਨਾਂ ਲਈ ਵੱਖਰਾ ਰੱਖਿਆ ਜਾਵੇਗਾ। ਅੱਜ 350 ਲੋਕ ਦੋ ਉਡਾਣਾਂ ਤੋਂ ਦੇਸ਼ ਪਰਤਣਗੇ, ਇਹ ਉਡਾਣਾਂ ਕੋਜ਼ੀਕੋਡ ਅਤੇ ਕੋਚੀ ਪਹੁੰਚਣਗੀਆਂ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੀ ਵਤਨ ਵਾਪਸੀ ਅੱਜ ਤੋਂ ਸ਼ੁਰੂ
ਏਬੀਪੀ ਸਾਂਝਾ
Updated at:
07 May 2020 09:18 AM (IST)
ਵਿਦੇਸ਼ਾਂ ‘ਚ ਫਸੇ ਭਾਰਤੀਆਂ ਦੇ ਦੇਸ਼ ਪਰਤਣ ਦੀ ਪ੍ਰਕਿਰਿਆ ਅੱਜ ਤੋਂ ਸ਼ੁਰੂ ਹੋਵੇਗੀ। ਅੱਜ 350 ਲੋਕ ਦੋ ਉਡਾਣਾਂ ਤੋਂ ਭਾਰਤ ਪਰਤਣਗੇ। ਤਕਰੀਬਨ ਇਕ ਹਫ਼ਤੇ ਚੱਲਣ ਵਾਲੀ ਇਸ ਮੁਹਿੰਮ ‘ਚ ਇਸ ਸਮੇਂ ਲੋਕਾਂ ਨੂੰ 64 ਉਡਾਣਾਂ ਅਤੇ ਕੁਝ ਜਲ ਸਮੁੰਦਰੀ ਜਹਾਜ਼ਾਂ ਰਾਹੀਂ ਵਾਪਸ ਲਿਆਉਣ ਦੀਆਂ ਤਿਆਰੀਆਂ ਕੀਤੀਆਂ ਗਈਆਂ ਹਨ।
- - - - - - - - - Advertisement - - - - - - - - -