Coronavirus: ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ਢਾਈ ਲੱਖ ਨੂੰ ਪਾਰ ਕਰ ਗਈ ਹੈ। ਪਿਛਲੇ 24 ਘੰਟਿਆਂ ‘ਚ, 81,246 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਅਤੇ ਮਰਨ ਵਾਲਿਆਂ ਦੀ ਗਿਣਤੀ ‘ਚ 5,787 ਦਾ ਵਾਧਾ ਹੋਇਆ ਹੈ। ਵਰਲਡਮੀਟਰ ਅਨੁਸਾਰ ਵਿਸ਼ਵ ਭਰ ‘ਚ ਹੁਣ ਤੱਕ 37 ਲੱਖ 26 ਹਜ਼ਾਰ 666 ਵਿਅਕਤੀ ਕੋਰੋਨਾਵਾਇਰਸ ਨਾਲ ਸੰਕਰਮਿਤ ਹੋਏ ਹਨ। ਇਨ੍ਹਾਂ ‘ਚੋਂ 2 ਲੱਖ 58 ਹਜ਼ਾਰ ਦੀ ਮੌਤ ਵੀ ਹੋ ਚੁੱਕੀ ਹੈ। ਇਸ ਦੇ ਨਾਲ ਹੀ 12 ਲੱਖ 41 ਹਜ਼ਾਰ ਲੋਕ ਇਨਫੈਕਸ਼ਨ ਮੁਕਤ ਵੀ ਹੋ ਗਏ ਹਨ।

ਕੋਰੋਨਾਵਾਇਰਸ ਖ਼ਤਮ ਕਰਨ ਵਾਲੀ ਐਂਟੀਬਾਡੀ ਬਨਾਉਣ ‘ਚ ਮਿਲੀ ਸਫਲਤਾ! ਇਜ਼ਰਾਇਲ ਤੇ ਨੀਦਰਲੈਂਡ ਦਾ ਦਾਅਵਾ

ਦੁਨੀਆਂ ‘ਚ ਕਿੰਨੇ ਕੇਸ, ਕਿੰਨੀਆਂ ਮੌਤਾਂ:

ਦੁਨੀਆ ਭਰ ਦੇ ਕੁੱਲ ਮਾਮਲਿਆਂ ‘ਚੋਂ ਇਕ ਤਿਹਾਈ ਅਮਰੀਕਾ ‘ਚ ਸੰਕਰਮਿਤ ਹਨ। ਤੇ ਮੌਤਾਂ ਦਾ ਇਕ ਚੌਥਾਈ ਹਿੱਸਾ ਵੀ ਅਮਰੀਕਾ ‘ਚ ਹੈ। ਕੋਵਿਡ -19 ਨਾਲ ਅਮਰੀਕਾ ਦੇ ਬਾਅਦ ਸਪੇਨ ਦੂਸਰਾ ਸਭ ਤੋਂ ਪ੍ਰਭਾਵਤ ਦੇਸ਼ ਹੈ, ਜਿੱਥੇ ਕੁੱਲ ਲੋਕਾਂ ਦੀ 25,613 ਮੌਤ ਤੇ 250,561 ਲੋਕ ਸੰਕਰਮਿਤ ਹੋਣ ਦੀ ਪੁਸ਼ਟੀ ਕੀਤੀ ਗਈ ਹੈ।

ਯੂਕੇ ਦੂਜੇ ਅਤੇ ਇਟਲੀ ਮੌਤਾਂ ਦੇ ਮਾਮਲੇ ‘ਚ ਤੀਜੇ ਨੰਬਰ ‘ਤੇ ਹੈ। ਯੂਕੇ ‘ਚ ਹੁਣ ਤੱਕ 29,427 ਮੌਤਾਂ ਹੋ ਚੁੱਕੀਆਂ ਹਨ, ਜਦਕਿ ਸੰਕਰਮਿਤ ਲੋਕਾਂ ਦੀ ਕੁੱਲ ਸੰਖਿਆ 194,990 ਹੈ। ਇਸ ਤੋਂ ਬਾਅਦ ਫਰਾਂਸ, ਜਰਮਨੀ, ਤੁਰਕੀ, ਈਰਾਨ, ਚੀਨ, ਰੂਸ, ਬ੍ਰਾਜ਼ੀਲ, ਕੈਨੇਡਾ ਵਰਗੇ ਦੇਸ਼ ਸਭ ਤੋਂ ਜ਼ਿਆਦਾ ਪ੍ਰਭਾਵਤ ਹੋਏ ਹਨ।

• ਅਮਰੀਕਾ: ਕੇਸ - 1,237,633, ਮੌਤਾਂ - 72,271

• ਸਪੇਨ: ਕੇਸ - 250,561, ਮੌਤਾਂ - 25,613

• ਇਟਲੀ: ਕੇਸ - 213,013, ਮੌਤਾਂ - 29,315

• ਯੂਕੇ: ਕੇਸ - 194,990, ਮੌਤਾਂ - 29,427

• ਫਰਾਂਸ: ਕੇਸ - 170,551, ਮੌਤਾਂ - 25,531

• ਜਰਮਨੀ: ਕੇਸ - 167,007, ਮੌਤਾਂ - 6,993

• ਰੂਸ: ਕੇਸ - 155,370, ਮੌਤਾਂ - 1,451

• ਤੁਰਕੀ: ਕੇਸ - 129,491, ਮੌਤਾਂ - 3,520

• ਬ੍ਰਾਜ਼ੀਲ: ਕੇਸ - 115,455, ਮੌਤਾਂ - 7,938

• ਈਰਾਨ: ਕੇਸ - 99,970, ਮੌਤਾਂ - 6,340

• ਚੀਨ: ਕੇਸ - 82,883, ਮੌਤਾਂ - 4,633

ਪੀਐਮ ਮੋਦੀ ਨੂੰ ਆਸਟਰੇਲੀਆਈ ਰਾਜਦੂਤ ਨੇ ਦੱਸਿਆ ਸੁਪਰ ਹਿਊਮਨ, ਤਰੀਫਾਂ ਦੇ ਬੰਨ੍ਹੇ ਪੁਲ