ਬ੍ਰਿਟੇਨ ਅਤੇ ਦੱਖਣੀ ਅਫਰੀਕਾ ਤੋਂ ਬਾਅਦ ਹੁਣ ਜਪਾਨ  ਤੋਂ ਕੋਰੋਨਾਵਾਇਰਸ ਦਾ ਨਵਾਂ ਸਟ੍ਰੇਨ ਸਾਹਮਣੇ ਆਇਆ ਹੈ। ਬ੍ਰਾਜ਼ੀਲ ਤੋਂ ਜਪਾਨ  ਪਹੁੰਚੇ ਲੋਕਾਂ ਵਿੱਚ ਇਹ ਨਵਾਂ ਸਟ੍ਰੇਨ ਪਾਇਆ ਗਿਆ ਹੈ। ਜਾਪਾਨ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੀ ਇਹ ਨਵਾਂ ਸਟ੍ਰੇਨ ਵਧੇਰੇ ਛੂਤਕਾਰੀ(Infectious) ਹੈ ਜਾਂ ਨਹੀਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਦੂਜੇ ਪਾਸੇ ਬ੍ਰਾਜ਼ੀਲ ਦੇ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਜਪਾਨ  ਤੋਂ ਪਤਾ ਲਗਿਆ ਹੈ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਵਿੱਚ 12 ਮਿਊਟੇਸ਼ਨ ਹਨ। ਇਨ੍ਹਾਂ ਵਿੱਚੋਂ ਇੱਕ ਮਿਊਟੇਸ਼ਨ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਵਿੱਚ ਪਾਏ ਜਾਣ ਵਾਲੇ ਨਵੇਂ ਕੋਰੋਨਵਾਇਰਸ ਵਰਗਾ ਹੈ।

ਇਸ ਕਾਰਨ ਇਹ ਸੰਭਵ ਹੈ ਕਿ ਜਾਪਾਨੀ  ਸਟ੍ਰੇਨ ਵੀ ਵਧੇਰੇ ਛੂਤਕਾਰੀ ਹੈ। ਇਸ ਤੋਂ ਪਹਿਲਾਂ ਜਪਾਨ   ਦੇ ਸਿਹਤ ਮੰਤਰਾਲੇ ਨੇ ਬ੍ਰਾਜ਼ੀਲ ਤੋਂ ਆਏ ਕੁਝ ਲੋਕਾਂ 'ਚ ਕੋਰੋਨਾ ਦਾ ਇਕ ਨਵਾਂ ਰੂਪ ਪਾਇਆ ਹੈ ਜੋ ਕਿ ਬ੍ਰਿਟੇਨ ਅਤੇ ਦੱਖਣੀ ਅਫਰੀਕਾ 'ਚ ਪਾਏ ਜਾਣ ਵਾਲੇ ਵਾਇਰਸ ਦੇ ਰੂਪਾਂ ਨਾਲੋਂ ਵੱਖਰਾ ਹੈ। ਮੰਤਰਾਲੇ ਨੇ ਐਤਵਾਰ ਨੂੰ ਕਿਹਾ ਕਿ ਇੱਕ 40 ਸਾਲਾ ਆਦਮੀ ਅਤੇ ਇੱਕ 30 ਸਾਲਾ ਔਰਤ ਅਤੇ ਉਸ ਦੇ ਦੋ ਬੱਚਿਆਂ ਤੋਂ ਏਅਰਪੋਰਟ 'ਤੇ ਜਾਂਚ ਦੌਰਾਨ ਵਾਇਰਸ ਦਾ ਨਵਾਂ ਰੂਪ ਮਿਲਿਆ ਹੈ।


ਜਪਾਨ ਵਿਸ਼ਾਣੂ ਦੇ ਨਵੇਂ ਰੂਪ ਦਾ ਵਿਸ਼ਲੇਸ਼ਣ ਕਰਨ ਲਈ ਦੂਜੇ ਦੇਸ਼ਾਂ, ਵਿਸ਼ਵ ਸਿਹਤ ਸੰਗਠਨ (ਡਬਲਯੂਐਚਓ) ਅਤੇ ਹੋਰ ਡਾਕਟਰੀ ਮਾਹਰਾਂ ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਜਪਾਨ 'ਚ ਬ੍ਰਿਟੇਨ ਅਤੇ ਦੱਖਣੀ ਅਫਰੀਕਾ 'ਚ ਪਾਏ ਗਏ ਕੋਰੋਨਾਵਾਇਰਸ ਦੇ ਨਵੇਂ ਰੂਪ ਦੇ ਲਗਭਗ 30 ਮਾਮਲੇ ਸਾਹਮਣੇ ਆਏ ਹਨ। ਮਾਹਰ ਵਾਇਰਸ ਦੇ ਇਸ ਨਵੇਂ ਰੂਪ ਦੇ ਤੇਜ਼ੀ ਨਾਲ ਫੈਲਣ ਬਾਰੇ ਚਿੰਤਾ ਜ਼ਾਹਰ ਕਰ ਰਹੇ ਹਨ। ਜਪਾਨ ਨੇ ਸ਼ੁੱਕਰਵਾਰ ਤੋਂ ਟੋਕਿਓ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ।