ਜਲੰਧਰ: ਪੰਜਾਬ ‘ਚ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੀ ਗਿਣਤੀ ‘ਚ ਇਜ਼ਾਫਾ ਹੋਇਆ ਹੈ। ਜਲੰਧਰ ਦੇ ਕੋਰੋਨਾ ਪੀੜਤ ਦੀ ਮੌਤ ਹੋ ਗਈ ਹੈ। ਜਿਸ ਨਾਲ ਸੂਬੇ ‘ਚ ਮੌਤਾਂ ਦਾ ਅੰਕੜਾ 10 ਤੱਕ ਪਹੁੰਚ ਗਿਆ ਹੈ। ਪਿਛਲੇ ਦੋ ਦਿਨਾਂ ਤੋਂ ਇਸ ਨੂੰ ਵੈਂਟੀਲੇਟਰ 'ਤੇ ਰੱਖਿਆ ਹੋਇਆ ਸੀ।

59 ਸਾਲਾ ਵਿਅਕਤੀ ਛੋਟਾ ਕਾਰੋਬਾਰੀ ਸੀ ਜੋ ਪੁਰਾਣਾ ਸ਼ਹਿਰ ਖੇਤਰ ਦੇ ਮਿੱਠਾ ਬਾਜ਼ਾਰ ਦਾ ਵਸਨਿਕ ਸੀ। ਜਾਣਕਾਰੀ ਮੁਤਾਬਕ ਦਸੰਬਰ ‘ਚ ਕੈਨੇਡਾ ਤੋਂ ਕੋਈ ਉਸ ਨੂੰ ਮਿਲਣ ਆਇਆ ਸੀ। ਉਸ ਦੀ ਆਪਣੀ ਕੋਈ ਟ੍ਰੈਵਲ ਹਿਸਟ੍ਰੀ ਨਹੀਂ ਸੀ।

ਮਰੀਜ਼ ਨੂੰ ਸਾਹ ਲੈਣ ‘ਚ ਤਕਲੀਫ ਅਤੇ ਹੋਰ ਲੱਛਣ ਨਜ਼ਰ ਆਉਣ ਤੋਂ ਬਾਅਦ ਸੀਐਚ ਜਲੰਧਰ ਦੇ ਆਈਸੋਲੇਸ਼ਨ ਵਾਰਡ ‘ਚ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਨਾਲ ਟੀਮਾਂ ਇਸ ਗੱਲ ਦੀ ਜਾਂਚ ‘ਚ ਹੀ ਜੁੱਟੀਆਂ ਹੋਈਆਂ ਹਨ ਕਿ ਉਕਤ ਵਿਅਕਤੀ ਦੇ ਸੰਪਰਕ ਵਿਚ ਹੋਰ ਕੌਣ-ਕੌਣ ਆਇਆ ਹੈ ਅਤੇ ਲੋਕਾਂ ਨੂੰ ਸਖ਼ਤੀ ਨਾਲ ਘਰਾਂ ਅੰਦਰ ਕੁਆਰੰਟਾਈਨ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ :

ਪੰਜਾਬ ‘ਚ ਕੋਰੋਨਾ ਦੀ ਰਾਜਧਾਨੀ ਬਣਿਆ ਮੋਹਾਲੀ, ਸਭ ਤੋਂ ਵੱਧ ਕੇਸ, ਸੂਬੇ ‘ਚ ਕੁੱਲ ਗਿਣਤੀ 115

ਨਵਜੋਤ ਸਿੱਧੂ ਤੋਂ ਜਾਣੋ ਕੋਰੋਨਾ ਤੋਂ ਕਿਵੇਂ 'ਜਿੱਤੇਗਾ ਪੰਜਾਬ'