ਸ਼੍ਰੀਨਗਰ: ਦੁਨੀਆ ਭਰ 'ਚ ਕਹਿਰ ਮਚਾ ਰਹੇ ਕੋਰੋਨਾਵਾਇਰਸ ਦੀ ਮਾਰ ਹੁਣ ਟੂਰੀਸਮ 'ਤੇ ਵੀ ਪੈ ਰਹੀ ਹੈ। ਲਦਾਖ 'ਚ ਕੋਰੋਨਾ ਦੇ ਤਿੰਨ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਪ੍ਰਸ਼ਾਸਨ ਨੇ ਟੂਰੀਸਟ ਨੂੰ ਦੂਰ ਦਰਾਡੇ ਇਲਾਕਿਆਂ 'ਚ ਜਾਣ 'ਤੇ ਰੋਕ ਲਗਾ ਦਿੱਤੀ ਹੈ।


ਲਦਾਖ ਦੇ ਟੂਰੀਜ਼ਮ ਵਿਭਾਗ ਦੇ ਅਧਿਕਾਰੀ ਨੇ ਅੱਜ ਲੇਹ 'ਚ ਐਲਾਨ ਕੀਤਾ ਕਿ ਦੂਰ-ਦਰਾਡੇ ਇਲਾਕਿਆਂ 'ਚ ਜਾਣ ਲਈ ਜਾਰੀ ਸਾਰੀਆਂ ਇਨਰ ਲਾਈਨ ਪਰਮਿਟ ਨੂੰ ਰੱਦ ਕਰ ਦਿੱਤਾ ਜਾਵੇ। ਨਾਲ ਹੀ ਅਗਲੇ ਨਿਰਦੇਸ਼ ਤੱਕ ਨਵੇਂ ਪਰਮਿਟ ਜਾਰੀ ਕਰਨ 'ਤੇ ਵੀ ਰੋਕ ਲਗਾ ਦਿੱਤੀ ਹੈ।

ਇਹ ਵੀ ਪੜ੍ਹੋ:

ਪ੍ਰਸ਼ਾਸਨ ਨੇ ੳਲੇ ਤੇ ਰੰਬਕ 'ਤੇ ਖਾਸ ਨਜ਼ਰ ਰੱਖਣ ਦੇ ਵੀ ਨਿਰਦੇਸ਼ ਜਾਰੀ ਕੀਤੇ ਹਨ। ਇਹ ਉਸ ਇਲਾਕੇ ਦੇ ਨਜ਼ਦੀਕ ਹੈ ਜਿੱਥੋਂ ਕੋਰੋਨਾ ਦੇ 3 ਪਾਜ਼ਿਟਿਵ ਮਾਮਲੇ ਸਾਹਮਣੇ ਆਏ ਹਨ ਤੇ ਇੱਥੇ ਵੱਡੀ ਗਿਣਤੀ 'ਚ ਯਾਤਰੀ ਸਨੋ ਲੈਪਰਡ ਨੂੰ ਦੇਖਣ ਲਈ ਆਉਂਦੇ ਹਨ।

ਇਹ ਵੀ ਪੜ੍ਹੋ: