ਜਲੰਧਰ: ਪੰਜਾਬ ਵਿੱਚ ਕੋਰੋਨਾ ਸੰਕਰਮਣ ਦੇ ਕੁੱਲ 180 ਮਾਮਲੇ ਸਾਹਮਣੇ ਆਏ ਹਨ। ਮੁਹਾਲੀ ਜੋ ਹੌਟ ਸਪੋਟ ਸਥਾਨ ਬਣ ਗਿਆ, ਇਥੇ  ਇਕ ਹੋਰ ਵਿਅਕਤੀ ਨੂੰ ਕੋਰੋਨਾ ਦੀ ਪੁਸ਼ਟੀ ਹੋਈ, ਜਦਕਿ ਪਠਾਨਕੋਟ ਵਿਚ ਵੀ ਪਿਛਲੇ 24 ਘੰਟਿਆਂ ‘ਚ 6 ਕੇਸਾਂ ‘ਚ ਵਾਧਾ ਹੋਇਆ ਹੈ। ਜਲੰਧਰ ‘ਚ ਵੀ ਦੋ ਹੋਰ ਮਾਮਲੇ ਸਾਹਮਣੇ ਆਏ ਹਨ ਅਤੇ ਲੁਧਿਆਣਾ ਵਿੱਚ ਪਹਿਲੀ ਵਾਰ ਇੱਕ ਪੁਲਿਸ ਅਧਿਕਾਰੀ ਕੋਰੋਨਾ ਹੋਇਆ ਹੈ। ਇਸਦੇ ਨਾਲ ਹੀ ਸੂਬੇ  ‘ਚ ਸੰਕਰਮਣ ਦੇ ਕੁੱਲ 180 ਮਾਮਲੇ ਹੋ ਗਏ ਹਨ। ਇਨ੍ਹਾਂ ‘ਚੋਂ 25 ਹੁਣ ਤੱਕ ਠੀਕ ਹੋ ਗਏ ਹਨ। ਤਾਂ ਉਥੇ ਹੀ 12 ਦੀ ਕੋਰੋਨਾ ਨਾਲ  ਮੌਤ ਹੋਈ ਹੈ।

ਸਭ ਤੋਂ ਵੱਧ ਕੇਸ ਮੁਹਾਲੀ 'ਚ:

ਸੂਬੇ ਵਿੱਚ ਸਭ ਤੋਂ ਵੱਧ 54 ਕੇਸ ਮੁਹਾਲੀ ਜ਼ਿਲ੍ਹੇ ਵਿੱਚ ਹਨ, ਜਿਨ੍ਹਾਂ ਵਿੱਚੋਂ 38 ਇੱਕੱਲੇ ਜਵਾਹਰਪੁਰ ਪਿੰਡ ਦੇ ਹਨ। ਜਲੰਧਰ ਵਿੱਚ ਸੰਕਰਮਿਤ ਦੀ ਗਿਣਤੀ 24 ਹੋ ਗਈ ਹੈ।

ਹੁਣ ਤੱਕ ਕਿਸ ਜ਼ਿਲ੍ਹੇ 'ਚ ਕਿੰਨੇ ਕੇਸ :

-ਮੌਜੂਦਾ ਸਥਿਤੀ ‘ਚ ਪਠਾਨਕੋਟ ਵਿੱਚ 22, ਲੁਧਿਆਣਾ, ਮਾਨਸਾ ਅਤੇ ਅੰਮ੍ਰਿਤਸਰ ਵਿੱਚ 11 ਵਿਅਕਤੀ ਸੰਕਰਮਿਤ ਪਾਏ ਗਏ ਹਨ।

-ਹੁਸ਼ਿਆਰਪੁਰ ਵਿੱਚ 7, ਮੋਗਾ ਵਿੱਚ 4, ਰੋਪੜ ਵਿੱਚ 3, ਫਰੀਦਕੋਟ ਵਿੱਚ 3 ਵਿਅਕਤੀ ਸੰਕਰਮਿਤ ਪਾਏ ਗਏ ਹਨ।

-ਫਤਿਹਗੜ ਸਾਹਿਬ, ਸੰਗਰੂਰ, ਬਰਨਾਲਾ, ਪਟਿਆਲਾ ਅਤੇ ਕਪੂਰਥਲਾ ਵਿਚ 2-2 ਲੋਕਾਂ ਦੇ ਸੰਕਰਮਿਤ ਹੋਣ ਦੀ ਪੁਸ਼ਟੀ ਹੋਈ ਹੈ, ਜਦਕਿ ਮੁਕਤਸਰ ‘ਚ ਇਕ ਨੌਜਵਾਨ ਵੀ ਕੋਰੋਨਾ ਸੰਕਰਮਿਤ ਹੈ।