ਲੰਡਨ: ਕੋਰੋਨਾਵਾਇਰਸ ਨੇ ਹੁਣ ਵੇਲਸ ਦੇ ਪ੍ਰਿੰਸ ਚਾਰਲਸ ਨੂੰ ਵੀ ਆਪਣੀ ਚਪੇਟ ‘ਚ ਲੈ ਲਿਆ ਹੈ। ਇਸ ਤੋਂ ਇਲਾਵਾ ਡਚੇਸ ਕੈਮਿਲਾ ਦਾ ਵੀ ਕੋਰੋਨਾ ਟੈਸਟ ਕਰਾਇਆ ਗਿਆ। ਉਨ੍ਹਾਂ ਦਾ ਟੈਸਟ ਨੇਗੇਟਿਵ ਆਇਆ ਹੈ। ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਹੀਂ ਹੈ। ਪ੍ਰਿੰਸ ਚਾਰਲਸ ਦੀ ਉਮਰ 71 ਸਾਲ ਹੈ।
ਉਹ ਵੇਲਸ ਦੇ ਪ੍ਰਿੰਸ ਹਨ। ਕੋਰੋਨਾ ਪੌਜੇਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਲੰਡਨ ਤੋਂ ਬਾਹਰ ਸਕਾਟਲੈਂਡ ਦੇ ਮਹਿਲ ‘ਚ ਸੈਲਫ ਆਈਸੋਲੇਸ਼ਨ ‘ਚ ਰੱਖਿਆ ਗਿਆ ਹੈ। ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਹੀ ਪ੍ਰਿੰਸ ਚਾਰਲਸ ਦੀ ਮਾਂ ਮਹਾਰਾਣੀ ਐਲੀਜ਼ਾਬੇਥ ਨੂੰ ਲੰਡਨ ਤੋਂ ਬਾਹਰ ਹੀ ਹੈ।
ਉੱਥੇ ਹੀ ਹੁਣ ਪ੍ਰਿੰਸ ਤੇ ਉਨ੍ਹਾਂ ਦੀ ਪਤਨੀ ਕੈਮਿਲਾ ਲੰਡਨ ਦੇ ਬਾਹਰ ਸਕਾਟਲੈਂਡ ਦੇ ਬਾਲਮੋਰਲ ਸਟੇਟ ਦੇ ਆਪਣੇ ਮਹਿਲ ‘ਚ ਰਹਿਣਗੇ। ਪ੍ਰਿੰਸ ਚਾਰਲਸ ਦੇ ਆਫਿਸ ਵੱਲੋਂ ਜਾਰੀ ਬਿਆਨ ‘ਚ ਕਿਹਾ ਗਿਆ ਹੈ ਕਿ ਪ੍ਰਿੰਸ ਦੀ ਸਿਹਤ ਠੀਕ ਹੈ, ਉਨ੍ਹਾਂ ਨੂੰ ਜ਼ਿਆਦਾ ਦਿੱਕਤ ਨਹੀਂ ਆ ਰਹੀ। ਪੂਰੀ ਤਰ੍ਹਾਂ ਨਾਲ ਠੀਕ ਹੋਣ ਤੱਕ ਉਹ ਉੱਥੇ ਹੀ ਘਰ ‘ਚ ਰਹਿਣਗੇ।