ਪੰਜਾਬ ‘ਚ ਕੋਰੋਨਾਵਾਇਰਸ: ਰਾਜਪੁਰਾ 'ਚ 18 ਤੇ ਅੰਮ੍ਰਿਤਸਰ ‘ਚ ਦੋ ਨਵੇਂ ਪੌਜ਼ੇਟਿਵ ਕੇਸ ਮਿਲਣ ਨਾਲ ਸੂਬੇ ‘ਚ ਮਰੀਜ਼ਾਂ ਦੀ ਕੁਲ ਗਿਣਤੀ ਹੋਈ 277
ਏਬੀਪੀ ਸਾਂਝਾ | 22 Apr 2020 10:41 PM (IST)
ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ‘ਚ 18 ਨਵੇਂ ਮਾਮਲੇ ਸਾਹਮਣੇ ਆਏ ਹਨ।
ਚੰਡੀਗੜ੍ਹ: ਪੰਜਾਬ ‘ਚ ਕੋਰੋਨਾਵਾਇਰਸ (coronavirus) ਦੇ ਮਰੀਜ਼ਾਂ ਦੀ ਗਿਣਤੀ ਤੇਜ਼ੀ ਨਾਲ ਵਧ ਰਹੀ ਹੈ। ਅੱਜ ਜ਼ਿਲ੍ਹਾ ਪਟਿਆਲਾ ਦੇ ਰਾਜਪੁਰਾ ‘ਚ 18 ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਤੋਂ ਪਹਿਲਾਂ ਰਾਜਪੁਰਾ ‘ਚ ਕੋਰੋਨਾਵਾਇਰਸ ਦੇ 12 ਪੌਜ਼ੇਟਿਵ ਮਰੀਜ਼ ਸੀ। ਹੁਣ ਰਾਜਪੁਰਾ ‘ਚ ਕੋਰੋਨਾ ਪੌਜ਼ੇਟਿਵ (corona positive cases) ਮਰੀਜ਼ਾਂ ਦੀ ਗਿਣਤੀ ਵੱਧ ਕੇ 30 ਹੋ ਗਈ ਹੈ। ਦੱਸ ਦਈਏ ਕਿ ਇੱਕੋ ਦਿਨ ‘ਚ ਇੰਨੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਜ਼ਿਲ੍ਹੇ ‘ਚ ਕੁੱਲ ਗਿਣਤੀ 49 ਤੱਕ ਪੁੱਜ ਗਈ ਹੈ। ਇਸ ਉਪਰੰਤ ਸਿਹਤ ਵਿਭਾਗ ਦੀਆਂ ਰੈਪਿਡ ਰਿਸਪਾਂਸ ਟੀਮਾਂ ਵਲੋਂ ਹਰਕਤ ‘ਚ ਆਉਂਦਿਆਂ ਪੀੜਤ ਮਰੀਜ਼ਾਂ ਨੂੰ ਸਰਕਾਰੀ ਰਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ‘ਚ ਦਾਖ਼ਲ ਕੀਤਾ ਗਿਆ ਹੈ। ਉਧਰ ਦੂਜੇ ਪਾਸੇ ਅੰਮ੍ਰਿਤਸਰ ‘ਚ ਤਕਰੀਬਨ ਦਸ ਦਿਨ ਬਾਅਦ ਨਵੇਂ ਮਰੀਜ਼ ਸਾਹਮਣੇ ਆਏ ਹਨ। ਕ੍ਰਿਸ਼ਨਾ ਨਗਰ ਦੇ ਇੱਕ ਵਿਅਕਤੀ ਦੀ ਦਸ ਦਿਨ ਪਹਿਲਾਂ ਰਿਪੋਰਟ ਪੌਜ਼ੇਟਿਵ ਸੀ, ਸਿਹਤ ਵਿਭਾਗ ਨੇ ਸਾਰੇ ਪਰਿਵਾਰ ਨੂੰ ਕੁਆਰੰਟਿਨ ਕਰ ਦਿੱਤਾ ਸੀ ਤੇ ਪੂਰੇ ਇਲਾਕੇ ‘ਚ ਜਾਂਚ ਕੀਤੀ ਜਾ ਰਹੀ ਸੀ। ਦੋਵਾਂ ਦੇ ਸੈਂਪਲ ਬੀਤੇ ਕੱਲ੍ਹ ਜਾਂਚ ਲਈ ਭੇਜੇ ਗਏ ਸੀ ਤੇ ਅੱਜ ਰਿਪੋਰਟ ਪੌਜ਼ੇਟਿਵ ਆਈ ਹੈ। ਜਿਸ ਤੋਂ ਬਾਅਦ ਹੁਣ ਅੰਮ੍ਰਿਤਸਰ ‘ਚ ਹੁਣ ਕੁਲ ਮਰੀਜਾਂ ਦੀ ਗਿਣਤੀ 10 ਹੋ ਗਈ ਹੈ, ਇਨ੍ਹਾਂ ਚੋਂ ਪੰਜ ਮਰੀਜ਼ ਫੋਰਟਿਸ ਹਸਪਤਾਲ ‘ਚ ਦਾਖਲ ਹਨ। ਇਸ ਦੇ ਨਾਲ ਹੀ ਪੰਜਾਬ ‘ਚ ਕੋਰੋਨਾਵਾਇਰਸ ਦੇ ਮਰੀਜ਼ਾਂ ਦੀ ਕੁਲ ਗਿਣਤੀ 277 ਹੋ ਗਈ ਹੈ।