ਅਮਰੀਕਾ ਵਿਚ ਕੋਰੋਨਾਵਾਇਰਸ ‘ਤੇ ਖੋਜ ਕਰ ਰਹੇ ਚੀਨੀ ਖੋਜਕਰਤਾ ਦਾ ਕਤਲ

ਏਬੀਪੀ ਸਾਂਝਾ Updated at: 08 May 2020 08:49 PM (IST)

ਸਥਾਨਕ ਨਿਊਜ਼ ਚੈਨਲ WTAE ਮੁਤਾਬਕ ਉਸ ਦੇ ਸ਼ੱਕੀ ਹਮਲਾਵਰ 46 ਸਾਲਾ ਹਾਓ ਗੁ ਦੀ ਲਾਸ਼ ਵੀ ਕੋਲ ਪਈ ਮਿਲੀ ਤੇ ਅਧਿਕਾਰੀਆਂ ਨੇ ਇਸ ਨੂੰ ਖੁਦਕੁਸ਼ੀ ਦੱਸਿਆ।

NEXT PREV
ਵਾਸ਼ਿੰਗਟਨ: ਕੋਵਿਡ-19 (Covid-19) ਦੀ ਤਬਾਹੀ ਦਾ ਸਾਹਮਣਾ ਕਰ ਰਹੇ ਅਮਰੀਕਾ ‘ਚ ਕੋਰੋਨਾਵਾਇਰਸ (Corona in USA) ‘ਤੇ ਖੋਜ ਕਰ ਰਹੇ ਇੱਕ ਚੀਨੀ ਰਿਸਰਚਰ (Chinese researcher) ਦੇ ਕਤਲ ਕਾਰਨ ਹਫੜਾ-ਦਫੜੀ ਮੱਚ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ 37 ਸਾਲਾ ਬਿੰਗ ਲਿਉ ਦਾ ਕਤਲ ਅਤੇ ਉਸਦੇ ਸੰਭਾਵੀ ਕਾਤਲ ਦੀ ਖੁਦਕੁਸ਼ੀ ਦਾ ਮਾਮਲਾ ਇੱਕ 'ਗੂੜ੍ਹੇ ਸਾਥੀ' ਨਾਲ ਜੁੜਿਆ ਹੋਇਆ ਹੈ। ਬਿੰਗ ਲਿਉ ਦੀ ਬੁਲੇਟ-ਮ੍ਰਿਤਕ ਦੇਹ ਪਿਛਲੇ ਹਫਤੇ ਪਿਟਸਬਰਗ ਨੇੜੇ ਉਸਦੇ ਘਰ ਤੋਂ ਮਿਲੀ ਸੀ। ਉਹ ਪਿਟਸਬਰਗ ‘ਚ ਹੀ ਖੋਜ ਪ੍ਰੋਫੈਸਰ ਵਜੋਂ ਕੰਮ ਕਰਦਾ ਸੀ।

ਸਥਾਨਕ ਨਿਊਜ਼ ਚੈਨਲ WTAE ਮੁਤਾਬਕ ਉਸ ਦੇ ਸ਼ੱਕੀ ਹਮਲਾਵਰ 46 ਸਾਲਾ ਹਾਓ ਗੂ ਦੀ ਲਾਸ਼ ਲਾਗੇ ਪਈ ਮਿਲੀ ਸੀ ਅਤੇ ਅਧਿਕਾਰੀਆਂ ਨੇ ਇਸ ਨੂੰ ਆਤਮਘਾਤੀ ਦੱਸਿਆ ਹੈ। ਨਿਊਜ਼ ਚੈਨਲ ਮੁਤਾਬਕ, ਪੁਲਿਸ ਨੇ ਕਿਹਾ ਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਕਿ ਕਤਲ ਉਨ੍ਹਾਂ ਦੀ ਖੋਜ ਨਾਲ ਜੁੜਿਆ ਹੋਇਆ ਹੈ।

ਇਸ ਦੇ ਬਾਵਜੂਦ ਸੋਸ਼ਲ ਮੀਡੀਆ ‘ਤੇ ਅਜਿਹੀਆਂ ਗੱਲਾਂ ਜਾਰੀ ਹਨ ਕਿ ਕਤਲ ਕੁਝ ਸਾਜ਼ਿਸ਼ਾਂ ਦਾ ਨਤੀਜਾ ਹੈ ਤੇ ਉਨ੍ਹਾਂ ਨੂੰ ਕੋਰੋਨਾਵਾਇਰਸ ਬਾਰੇ ਵਿੱਚ ਕੀਤੀ ਜਾ ਰਹੀ ਖੋਜ ਦੇ ਕਾਰਨ ਨਿਸ਼ਾਨਾ ਬਣਾਇਆ ਗਿਆ ਸੀ। ਕੁਝ ਹੋਰ ਉਪਭੋਗਤਾਵਾਂ ਨੇ ਇਸਦੇ ਉਲਟ ਨਤੀਜਾ ਲਿਆ ਅਤੇ ਲਿਖਿਆ ਕਿ ਇਸਦੀ ਜਾਂਚ ਹੋਣੀ ਚਾਹੀਦੀ ਹੈ ਕਿ ਚੀਨੀ ਪ੍ਰੋਫੈਸਰ ਦਾ ਕਤਲ 'ਚੀਨੀ ਕਮਿਊਨਿਸਟ ਸਰਕਾਰ ਦੇ ਇਸ਼ਾਰੇ ‘ਤੇ ਤਾਂ ਨਹੀਂ ਕੀਤਾ ਗਿਆ

ਯੂਨੀਵਰਸਿਟੀ ਆਫ਼ ਪਿਟਸਬਰਗ ‘ਚ ਬਿੰਗ ਲਿਉ ਦੇ ਸਾਥੀਆਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਖੋਜ ਜਾਰੀ ਰੱਖਣਗੇ।


ਬਿੰਗ ਲਿਉ SARS-CoV-2 ਇੰਫੈਕਸ਼ਨ ਦੇ ਪਿੱਛੇ ਸੈਲੂਲਰ ਵਿਧੀ ਨੂੰ ਸਮਝਣ ਦੇ ਅਹਿਮ ਨਤੀਜੇ ਸਾਹਮਣੇ ਲਿਆਉਣ ਦੇ ਬਹੁਤ ਨੇੜੇ ਸੀ...- ਯੂਨੀਵਰਸਿਟੀ ਆਫ਼ ਪਿਟਸਬਰਗ

- - - - - - - - - Advertisement - - - - - - - - -

© Copyright@2024.ABP Network Private Limited. All rights reserved.