ਅੰਮ੍ਰਿਤਸਰ: ਅੱਜ ਹਿਜ਼ਬੁਲ ਮੁਜਾਹਦੀਨ (hizbul mujahideen) ਨਾਲ ਸੰਪਰਕ ਵਿੱਚ ਆਏ ਗੁਰਦਾਸਪੁਰ ਜ਼ਿਲ੍ਹੇ ਦੇ ਦੋ ਨੌਜਵਾਨਾਂ (two youth) ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ਨੂੰ ਅੰਮ੍ਰਿਤਸਰ ਦੀ ਅਦਾਲਤ (Amritsar Court) ਵਿੱਚ ਪੇਸ਼ ਕੀਤਾ ਗਿਆ। ਇਨ੍ਹਾਂ ਦੋਵਾਂ ਦੇ ਨਾਲ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਿਲਾਲ ਅਹਿਮਦ (Hillal Ahmad) ਨੂੰ ਵੀ ਪੇਸ਼ ਕੀਤਾ ਗਿਆ। ਹਿਲਾਲ ਨੂੰ ਅਦਾਲਤ ਨੇ ਜਿੱਥੇ ਜੁਡੀਸ਼ੀਅਲ ਹਿਰਾਸਤ (Judicial custody) ਵਿੱਚ ਭੇਜ ਦਿੱਤਾ, ਉੱਥੇ ਹੀ ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ਨੂੰ ਚਾਰ ਦਿਨ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ।

ਬੀਤੇ ਦਿਨੀਂ ਮਾਰੇ ਗਏ ਹਿਜਬੁਲ ਮੁਜਾਹਦੀਨ ਦੇ ਕਮਾਂਡਰ ਰਿਆਜ ਨਾਇਕੋ ਜੋ ਜੰਮੂ ਕਸ਼ਮੀਰ ਦੇ ਰਹਿਣ ਵਾਲਾ ਸੀ, ਕਸ਼ਮੀਰ ‘ਚ ਸੈਨਾ ਨਾਲ ਮੁਕਾਬਲੇ ਵਿੱਚ ਮਾਰਿਆ ਗਿਆ। ਹਿਲਾਲ ਉਸ ਦਾ ਹੀ ਸਾਥੀ ਸੀ ਜਿਸ ਨੂੰ ਅੰਮ੍ਰਿਤਸਰ ਪੁਲਿਸ ਨੇ 25 ਅਪਰੈਲ ਨੂੰ ਗ੍ਰਿਫ਼ਤਾਰ ਕੀਤਾ ਸੀ। ਉਸ ਤੋਂ ਕੀਤੀ ਗਈ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਮਨਿੰਦਰ ਸਿੰਘ ਤੇ ਬਿਕਰਮ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਸੀ।



ਹੁਣ ਪੁਲਿਸ ਨੇ ਗੁਰਦਾਸਪੁਰ ਜ਼ਿਲ੍ਹੇ ਦੇ ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ਨੂੰ ਅੱਜ ਸਖ਼ਤ ਸੁਰੱਖਿਆ ਪ੍ਰਬੰਧਾਂ ਦੇ ਵਿੱਚ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ਨੂੰ ਚਾਰ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜ ਦਿੱਤਾ ਹੈ ਜਦਕਿ ਹਿਲਾਲ ਅਹਿਮਦ ਨੂੰ ਜੇਲ੍ਹ ਭੇਜਿਆ ਗਿਆ ਹੈ।

ਰਣਜੀਤ ਸਿੰਘ ਤੇ ਜਸਵਿੰਦਰ ਸਿੰਘ ‘ਤੇ ਕਰੰਸੀ ਭੇਜਣ ਦੇ ਦੋਸ਼ ਲੱਗੇ ਹਨ। ਜਦਕਿ ਰਣਜੀਤ ਸਿੰਘ ਦੇ ਵਕੀਲ ਏਐਸ ਸਿਆਲੀ ਨੇ ਰਣਜੀਤ ਸਿੰਘ ਨੂੰ ਬੇਕਸੂਰ ਦੱਸਿਆ ਹੈ।