ਨਵੀਂ ਦਿੱਲੀ: ਮਾਰੂ ਕੋਰੋਨਾਵਾਇਰਸ ਦਾ ਪ੍ਰਕੋਪ ਜਾਰੀ ਹੈ। ਦੁਨੀਆ ਭਰ ‘ਚ ਸੰਕਰਮਿਤ ਮਰੀਜ਼ਾਂ ਦੀ ਗਿਣਤੀ 30 ਲੱਖ ਤੱਕ ਪਹੁੰਚ ਗਈ ਹੈ। ਤਾਜ਼ਾ ਅੰਕੜਿਆਂ ਅਨੁਸਾਰ ਦੁਨੀਆ ਭਰ ‘ਚ ਕੋਰੋਨਾਵਾਇਰਸ ਦੇ 30 ਲੱਖ 64 ਹਜ਼ਾਰ 225 ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਦੋ ਲੱਖ 11 ਹਜ਼ਾਰ 537 ਲੋਕਾਂ ਦੀ ਮੌਤ ਹੋ ਚੁੱਕੀ ਹੈ। ਹਾਲਾਂਕਿ ਇਸ ਮਹਾਂਮਾਰੀ ਦੇ ਕਾਰਨ 9 ਲੱਖ 22 ਹਜ਼ਾਰ 387 ਲੋਕਾਂ ਨੇ ਜੰਗ ਜਿੱਤੀ ਹੈ।

ਅਮਰੀਕਾ ‘ਚ ਜਾਰੀ ਮੌਤਾਂ ਦਾ ਸਿਲਸਿਲਾ:

ਇਕੱਲੇ ਅਮਰੀਕਾ ‘ਚ ਹੀ ਪੂਰੀ ਦੁਨੀਆ ਦੇ ਮੁਕਾਬਲੇ 32 ਪ੍ਰਤੀਸ਼ਤ ਕੋਰੋਨਾਵਾਇਰਸ ਮਰੀਜ਼ ਹਨ। ਤਾਜ਼ਾ ਅੰਕੜਿਆਂ ਅਨੁਸਾਰ ਅਮਰੀਕਾ ‘ਚ ਹੁਣ ਤੱਕ 10 ਲੱਖ 10 ਹਜ਼ਾਰ 356 ਸੰਕਰਮਿਤ ਮਰੀਜ਼ ਹੋ ਚੁੱਕੇ ਹਨ। ਇਸ ਦੇ ਨਾਲ ਹੀ 56 ਹਜ਼ਾਰ 797 ਲੋਕਾਂ ਦੀ ਮੌਤ ਹੋ ਚੁੱਕੀ ਹੈ। ਦੇਸ਼ ਦੇ ਇਕ ਲੱਖ 38 ਹਜ਼ਾਰ 990 ਲੋਕ ਵੀ ਠੀਕ ਹੋ ਗਏ ਹਨ।

ਦੂਜੇ ਨੰਬਰ ‘ਤੇ ਸਪੇਨ ਅਤੇ ਤੀਜੇ ‘ਤੇ ਇਟਲੀ:

ਅਮਰੀਕਾ ਤੋਂ ਬਾਅਦ ਸਪੇਨ ਸੰਕਰਮਣ ਦੇ ਮਾਮਲੇ ‘ਚ ਦੂਜੇ ਨੰਬਰ ‘ਤੇ ਹੈ, ਜਿਥੇ ਹੁਣ ਤੱਕ ਦੋ ਲੱਖ 29 ਹਜ਼ਾਰ 422 ਵਿਅਕਤੀ ਸੰਕਰਮਿਤ ਹਨ। ਇਸ ਦੇ ਨਾਲ ਹੀ 23 ਹਜ਼ਾਰ 511 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ। ਸਪੇਨ ਤੋਂ ਬਾਅਦ ਇਟਲੀ ਤੀਜੇ ਨੰਬਰ ‘ਤੇ ਹੈ, ਜਿਥੇ ਇਕ ਲੱਖ 99 ਹਜ਼ਾਰ 414 ਮਰੀਜ਼ ਹਨ। ਹੁਣ ਤੱਕ ਇੱਥੇ 26 ਹਜ਼ਾਰ 977 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਦੂਜੇ ਦੇਸ਼ਾਂ ਦੀ ਸਥਿਤੀ


ਇਹ ਵੀ ਪੜ੍ਹੋ :